
Sunil Shetty on KL Rahul- Athiya Wedding: ਭਾਰਤੀ ਕ੍ਰਿਕਟ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਹੁਣ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰ ਚੁੱਕੇ ਹਨ। ਸੋਮਵਾਰ 23 ਜਨਵਰੀ ਨੂੰ ਦੋਵਾਂ ਵਿਆਹ ਬੰਧਨ 'ਚ ਬੱਝ ਗਏ। ਇਸ ਦੌਰਾਨ ਵਿਆਹ ਤੋਂ ਬਾਅਦ ਆਥੀਆ ਸ਼ੈੱਟੀ ਦੇ ਪਿਤਾ ਅਤੇ ਦਿੱਗਜ ਅਭਿਨੇਤਾ ਸੁਨੀਲ ਸ਼ੈੱਟੀ ਦਾ ਬਿਆਨ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਜਵਾਈ ਤੋਂ ਮੰਗ ਕਰ ਰਹੇ ਹਨ। ਆਓ ਜਾਣਦੇ ਹਾਂ ਕਿ ਸੁਨੀਲ ਸ਼ੈੱਟੀ ਨੇ ਆਪਣੇ ਜਵਾਈ ਤੋਂ ਕੀ ਮੰਗ ਕੀਤੀ ਹੈ ਤੇ ਕੀ ਰਾਹੁਲ ਆਪਣੇ ਸਹੁਰੇ ਦੀ ਗੱਲ ਮੰਨਣਗੇ।

ਦੱਸ ਦਈਏ ਕਿ ਕੇਐਲ ਰਾਹੁਲ ਤੇ ਆਥੀਆ ਸ਼ੈੱਟੀ ਦੇ ਵਿਆਹ ਤੋਂ ਬਾਅਦ ਸੁਨੀਲ ਸ਼ੈੱਟੀ ਪੈਪਰਾਜ਼ੀਸ ਦੇ ਰੁਬਰੂ ਹੋਏ। ਇਸ ਦੌਰਾਨ ਸੁਨੀਲ ਸ਼ੈੱਟੀ ਨੇ ਕਿਹਾ ਕਿ ਰਾਹੁਲ ਉਨ੍ਹਾਂ ਨੂੰ 'ਫਾਦਰ ਇਨ ਲਾਅ' ਨਹੀਂ, ਸਗੋਂ ਬਿਹਤਰ ਹੋਵੇਗਾ ਕਿ ਉਹ ਸਿਰਫ਼ ਉਨ੍ਹਾਂ ਨੂੰ 'ਫਾਦਰ' ਕਹਿਣ। ਸੁਨੀਲ ਸ਼ੈੱਟੀ ਦੇ ਇਸ ਬਿਆਨ ਦੀ ਫੈਨਜ਼ ਖੂਬ ਤਾਰੀਫ ਕਰ ਰਹੇ ਹਨ।
ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਵਿਆਹ ਬਾਰੇ ਜਾਣਕਾਰੀ ਦਿੰਦੇ ਹੋਏ, ਸੁਨੀਲ ਸ਼ੈੱਟੀ ਨੇ ਕਿਹਾ, "ਇਹ ਬਹੁਤ ਵਧੀਆ ਸੀ ... ਅਤੇ ਅਭੀ ਫੇਰੇ ਵੀ ਹੋ ਗਏ। ਬੱਚਿਆਂ ਦਾ ਵਿਆਹ ਅਧਿਕਾਰਤ ਤੌਰ 'ਤੇ ਹੋ ਗਿਆ ਹੈ, ਅਤੇ ਮੈਂਅਧਿਕਾਰਤ ਤੌਰ' ਤੇ ਸਹੁਰਾ ਬਣ ਗਿਆ ਹਾਂ। ਜੇਕਰ ਸਹੁਰੇ ਪਰਿਵਾਰ ਦਾ ਚੱਕਰ ਹੱਟ ਜਾਵੇ ਤਾਂ ਮੈਂ ਪਿਤਾ ਹੀ ਰਹਾਂ, ਤਾਂ ਇਹ ਬਹੁਤ ਖੂਬਸੂਰਤ ਹੈ, ਕਿਉਂਕਿ ਮੈਂ ਇਹ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾਉਂਦਾ ਹਾਂ।"

ਪੱਤਰਕਾਰਾਂ ਦਾ ਸਵਾਗਤ ਕਰਨ ਤੋਂ ਇਲਾਵਾ, ਸੁਨੀਲ ਸ਼ੈੱਟੀ ਅਤੇ ਉਨ੍ਹਾਂ ਦੇ ਪੁੱਤਰ ਅਹਾਨ ਨੇ ਆਪਣੇ ਖੰਡਾਲਾ ਫਾਰਮ ਹਾਊਸ ਦੇ ਬਾਹਰ ਇੰਤਜ਼ਾਰ ਕਰ ਰਹੇ ਪੈਪਰਾਜ਼ੀਸ ਨੂੰ ਮਠਿਆਈਆਂ ਵੀ ਵੰਡੀਆਂ। ਇਸ ਦੌਰਾਨ ਧੀ ਆਥੀਆ ਸ਼ੈੱਟੀ ਦੇ ਵਿਆਹ ਮੌਕੇ ਪਿਤਾ ਅਤੇ ਭਰਾ ਦੇ ਚਿਹਰਿਆਂ 'ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ। ਇਸ ਦੌਰਾਨ ਜਦੋਂ ਸੁਨੀਲ ਸ਼ੈੱਟੀ ਤੋਂ ਆਥੀਆ ਅਤੇ ਰਾਹੁਲ ਦੀ ਰਿਸੈਪਸ਼ਨ ਪਾਰਟੀ ਦੀ ਤਰੀਕ ਬਾਰੇ ਪੁੱਛਿਆ ਗਿਆ ਤਾਂ 'ਅੰਨਾ' ਨੇ ਕਿਹਾ, 'ਯਕੀਨੀ ਤੌਰ 'ਤੇ ਮੈਂ IPL ਤੋਂ ਬਾਅਦ ਸੋਚਦਾ ਹਾਂ।'

ਹੋਰ ਪੜ੍ਹੋ: ਅਜੇ ਦੇਵਗਨ ਨੇ ਸੁਨੀਲ ਸ਼ੈੱਟੀ ਦੇ ਲਈ ਲਿਖਿਆ ਖ਼ਾਸ ਸੰਦੇਸ਼, ਆਥੀਆ ਸ਼ੈੱਟੀ-ਕੇਐੱਲ ਰਾਹੁਲ ਨੂੰ ਦਿੱਤੀ ਵਿਆਹ ਦੀ ਵਧਾਈ
ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਕੇਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਨੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਤੋਂ ਬਾਅਦ ਫੈਨਜ਼ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਸਾਨੀਆ ਮਿਰਜ਼ਾ ਸਣੇ ਖੇਡ ਜਗਤ ਦੇ ਕਈ ਸਿਤਾਰਿਆਂ ਨੇ ਦੋਵਾਂ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।
View this post on Instagram
View this post on Instagram