ਸੁਨੀਲ ਸ਼ੈੱਟੀ ਆਪਣੇ ਫਾਰਮ ਹਾਊਸ ‘ਤੇ ਬਾਗਵਾਨੀ ਕਰਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

written by Shaminder | December 22, 2020

ਸੁਨੀਲ ਸ਼ੈੱਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਬਾਗਵਾਨੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਉਹ ਆਪਣੇ ਗਾਰਡਨ ‘ਚ ਕੇਲੇ ਤੇ ਖਜੂਰਾਂ ਤੋੜਦੇ ਹੋਏ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਉਹ ਸਬਜ਼ੀਆਂ ਉਗਾਉਂਦੇ ਹੋਏ ਵਿਖਾਈ ਦੇ ਰਹੇ ਹਨ ।ਇਸ ਤੋਂ ਇਲਾਵਾ ਉਹ ਮਸ਼ੀਨ ਦੇ ਨਾਲ ਘਾਹ ਨੂੰ ਟਰਿੱਮ ਕਰਦੇ ਹੋਏ ਵੀ ਦਿਖਾਈ ਦੇ ਰਹੇ ਹਨ । sunil ਸੁਨੀਲ ਸ਼ੈੱਟੀ ਏਨੀਂ ਦਿਨੀਂ ਆਪਣੇ ਫਾਰਮ ਹਾਊਸ ‘ਤੇ ਸਮਾਂ ਬਿਤਾ ਰਹੇ ਨੇ ਅਤੇ ਅਕਸਰ ਉਹ ਪ੍ਰਕ੍ਰਿਤੀ ਦੇ ਨਾਲ ਜੁੜੇ ਰਹਿਣਾ ਪਸੰਦ ਕਰਦੇ ਹਨ । sunil ਉਨ੍ਹਾਂ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਫ਼ਿਲਮਾਂ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੀਆਂ ਹਨ । sunil shetty ਹੁਣ ਉਹ ਬਾਲੀਵੁੱਡ ਤੋਂ ਦੂਰ ਹਨ ਪਰ ਏਨੀਂ ਦਿਨੀਂ ਉਹ ਕੁਦਰਤ ਦੇ ਨਜ਼ਦੀਕ ਹਨ । ਉਨ੍ਹਾਂ ਦੇ ਫਾਰਮ ਹਾਊਸ ‘ਚ ਸਵਿਮਿੰਗ ਪੂਲ, ਡਬਲ ਹਾਈਟ ਦਾ ਲਿਵਿੰਗ ਰੂਮ ਅਤੇ ਹੋਰ ਕਈ ਸੁੱਖ ਸਹੂਲਤਾਂ ਮੌਜੂਦ ਹਨ ।

 
View this post on Instagram
 

A post shared by Viral Bhayani (@viralbhayani)

0 Comments
0

You may also like