ਸੰਨੀ ਦਿਓਲ ਨੇ ਸਿਰਫ ਜ਼ਿੰਦਗੀ ਵਿੱਚ ਇੱਕ ਵਾਰ ਪੀਤੀ ਸ਼ਰਾਬ, ਸ਼ਰਾਬ ਪੀ ਕੇ ਹੋ ਗਿਆ ਸੀ ਇਹ ਹਾਲ

written by Rupinder Kaler | July 29, 2021

ਸੰਨੀ ਦਿਓਲ ਦੀਆਂ ਫ਼ਿਲਮਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਉਹ ਕਈ ਸਾਲਾਂ ਤੋਂ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਰਹੇ ਹਨ । ਪਰ ਅਸਲ ਜ਼ਿੰਦਗੀ ਵਿੱਚ ਸੰਨੀ ਲਾਈਮ ਲਾਈਟ ਤੋਂ ਦੂਰ ਰਹਿੰਦੇ ਹਨ ।ਉਹ ਬਾਲੀਵੁੱਡ ਦੀਆਂ ਪਾਰਟੀਆਂ ਤੋਂ ਵੀ ਦੂਰ ਰਹਿੰਦੇ ਹਨ । ਇੱਕ ਵਾਰ ਸੰਨੀ ਦਿਓਲ ਨੇ ਦੱਸਿਆ ਸੀ ਕਿ ਉਹ ਬਾਲੀਵੁੱਡ ਦੀਆਂ ਪਾਰਟੀਆਂ ਦਾ ਹਿੱਸਾ ਕਿਉਂ ਨਹੀਂ ਬਣਦੇ । ਉਹਨਾਂ ਨੇ ਕਿਹਾ ਕਿ ਉਹ ਸ਼ਰਾਬ ਤੇ ਸਿਗਰੇਟ ਨੂੰ ਹੱਥ ਨਹੀਂ ਲਗਾਉਂਦੇ ।

Sunny Deol Tests Positive For Covid-19 Pic Courtesy: Instagram

ਹੋਰ ਪੜ੍ਹੋ :

ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਅੱਜ ਦਾ ਸੁਪਰ ਸਟਾਰ, ਦੱਸੋ ਭਲਾ ਕੌਣ

Sunny Deol And Meenakshi 3333333333333

ਉਹਨਾਂ ਨੇ ਕਿਹਾ ਸੀ ਕਿ ‘ਇਸ ਤਰ੍ਹਾਂ ਨਹੀਂ ਕਿ ਮੈਂ ਕਦੇ ਪਾਰਟੀ ਨਹੀਂ ਕੀਤੀ । ਜਦੋਂ ਮੈਂ ਜਵਾਨ ਸੀ ਉਦੋਂ ਬਹੁਤ ਪਾਰਟੀਆਂ ਕਰਦਾ ਸੀ । ਮੇਰੇ ਦੋਸਤ ਸਾਰੇ ਇਸ ਤਰ੍ਹਾਂ ਦੇ ਸਨ ਕਿ ਕਾਲਜ ਵਿੱਚ ਬਦਮਾਸ਼ੀ ਕਰਦੇ ਸਨ ਤੇ ਪਾਰਟੀਆਂ ਹਰ ਰੋਜ ਹੁੰਦੀਆਂ ਸਨ । ਪਰ ਮੈਂ ਸ਼ਰਾਬ ਤੇ ਸਿਗਰੇਟ ਕਦੇ ਨਹੀਂ ਸੀ ਪੀਂਦਾ । ਇਸ ਤਰ੍ਹਾਂ ਵੀ ਨਹੀਂ ਕਿ ਮੈਂ ਇਹਨਾਂ ਦਾ ਟੇਸਟ ਨਹੀਂ ਕੀਤਾ ।

sunny deol Pic Courtesy: Instagram

ਪਰ ਮੈਨੂੰ ਇਸ ਦੀ ਗੰਧ ਚੰਗੀ ਨਹੀਂ ਲੱਗੀ, ਇਸ ਨੂੰ ਪੀਣ ਤੋਂ ਬਾਅਦ ਮੇਰਾ ਸਿਰ ਦਰਦ ਹੋਣ ਲੱਗਾ । ਫਿਰ ਮੈਂ ਕਿਹਾ ਮੈਂ ਇਸ ਤਰ੍ਹਾਂ ਕਿਉਂ ਕਰਾਂ !ਮੈਂ ਬਾਲੀਵੁੱਡ ਵਿੱਚ ਕਦੇ ਵੀ ਪਾਰਟੀ ਨਹੀਂ ਕੀਤੀ । ਨਾ ਹੀ ਇਸ ਤਰ੍ਹਾਂ ਦੀਆਂ ਪਾਰਟੀਆਂ ਵਿੱਚ ਜਾਂਦਾ ਸੀ ਕਿਉਂਕਿ ਪਾਰਟੀਆਂ ਵਿੱਚ ਲੋਕ ਜ਼ਿਆਦਾਤਰ ਸ਼ਰਾਬ ਪੀਂਦੇ ਹਨ । ਜੇਕਰ ਤੁਸੀਂ ਸ਼ਰਾਬ ਨਹੀਂ ਪੀਂਦੇ ਤਾਂ ਤੁਸੀਂ ਉਹਨਾਂ ਦੇ ਵਿੱਚ ਫਸ ਕੇ ਰਹਿ ਜਾਓਗੇ । ਇਸੇ ਕਰਕੇ ਮੈਂ ਪਾਰਟੀਆਂ ‘ਚ ਨਹੀਂ ਜਾਂਦਾ ।’

0 Comments
0

You may also like