ਸੰਨੀ ਦਿਓਲ ਮਨਾਲੀ ‘ਚ ਸਨੋ ਫਾਲ ਦਾ ਉਠਾ ਰਹੇ ਅਨੰਦ, ਤਸਵੀਰਾਂ ‘ਤੇ ਪਿਤਾ ਧਰਮਿੰਦਰ ਨੇ ਵੀ ਕੀਤਾ ਕਮੈਂਟ

Written by  Shaminder   |  January 10th 2022 11:48 AM  |  Updated: January 10th 2022 11:48 AM

ਸੰਨੀ ਦਿਓਲ ਮਨਾਲੀ ‘ਚ ਸਨੋ ਫਾਲ ਦਾ ਉਠਾ ਰਹੇ ਅਨੰਦ, ਤਸਵੀਰਾਂ ‘ਤੇ ਪਿਤਾ ਧਰਮਿੰਦਰ ਨੇ ਵੀ ਕੀਤਾ ਕਮੈਂਟ

ਸੰਨੀ ਦਿਓਲ (Sunny Deol) ਏਨੀ  ਦਿਨੀਂ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ‘ਚ ਘੁੰਮ ਰਹੇ ਹਨ । ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਨੀ ਦਿਓਲ ਬਰਫ (Snowfall)ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਨੇ । ਮਨਾਲੀ (Manali)ਦੀਆਂ ਹਸੀਨ ਵਾਦੀਆਂ ‘ਚ ਸੰਨੀ ਦਿਓਲ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਇੱਕ ਵੀਡੀਓ ਵੀ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

sunny Deol image From instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਪਸੰਦ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਨੀ ਦਿਓਲ ਬਰਫ ‘ਚ ਆਪਣਾ ਸਿਰ ਵਾੜ ਦਿੰਦੇ ਹਨ ਅਤੇ ਫਿਰ ਖਿੜਖਿੜਾ ਕੇ ਹੱਸ ਪੈਂਦੇ ਹਨ । ਸੰਨੀ ਦਿਓਲ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਮਨਾਲੀ ਦੀ ਖੂਬਸੂਰਤੀ ਨੂੰ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹੋਰ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

sunny Deol, image From instagram

ਸੰਨੀ ਦਿਓਲ ਦੀਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ‘ਤੇ ਪਿਤਾ ਧਰਮਿੰਦਰ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ । ਅਦਾਕਾਰ ਨੇ ਲਿਖਿਆ ਕਿ ‘ਸੰਨੀ ਮੈਂ ਤੁਹਾਨੂੰ ਬਰਫ ‘ਚ ਇਨਜੁਆਏ ਕਰਦਾ ਵੇਖ ਕੇ ਬਹੁਤ ਖੁਸ਼ ਹਾਂ’। ਸੰਨੀ ਦਿਓਲ ਦੀਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ‘ਤੇ ਫੈਨਸ ਵੀ ਖੂਬ ਕਮੈਂਟਸ ਕਰ ਰਹੇ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਨੇ । ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਸ ਦੇ ਨਾਲ ਹੀ ਉਹ ਜਲਦ ਹੀ ‘ਗਦਰ’-੨’ ਫ਼ਿਲਮ ਲੈ ਕੇ ਆ ਰਹੇ ਹਨ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

 

View this post on Instagram

 

A post shared by Sunny Deol (@iamsunnydeol)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network