ਬੇਟੇ ਕਰਣ ਦੀ ਫ਼ਿਲਮ ਦਾ ਟੀਜ਼ਰ ਦੇਖ ਕੇ ਇਸ ਤਰ੍ਹਾਂ ਭਾਵੁਕ ਹੋਏ ਸੰਨੀ ਦਿਓਲ
ਅਦਾਕਾਰ ਤੋਂ ਨੇਤਾ ਬਣੇ ਸੰਨੀ ਦਿਓਲ ਦਾ ਬੇਟਾ ਕਰਣ ਦਿਓਲ ਛੇਤੀ ਹੀ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਿਹਾ ਹੈ । ਬੀਤੇ ਦਿਨ ਉਸ ਦੀ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ । ਕਰਣ ਨੂੰ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਦੇ ਹੋਏ ਦੇਖ ਸੰਨੀ ਭਾਵੁਕ ਹੋ ਗਏ ਹਨ । ਸੰਨੀ ਨੇ 1983 ਵਿੱਚ ਆਈ ਫ਼ਿਲਮ ਬੇਤਾਬ ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ।
https://www.instagram.com/p/BywaBIaJdcp/
ਹੁਣ ਸੰਨੀ ਦਾ ਬੇਟਾ 'ਪਲ-ਪਲ ਦਿਲ ਕੇ ਪਾਸ' ਰਾਹੀਂ ਹਿੰਦੀ ਸਿਨੇਮਾ ਵਿੱਚ ਕਦਮ ਰੱਖਣ ਜਾ ਰਿਹਾ ਹੈ । ਇਸ ਫ਼ਿਲਮ ਦਾ ਨਿਰਦੇਸ਼ਨ ਖੁਦ ਸੰਨੀ ਨੇ ਕੀਤਾ ਹੈ । ਸੰਨੀ ਨੇ ਫ਼ਿਲਮ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਇੱਕ ਭਾਵੁਕ ਪੋਸਟ ਪਾਈ ਹੈ । ਸੰਨੀ ਨੇ ਕਿਹਾ ਹੈ ਕਿ 'ਬੇਟੇ ਨੂੰ ਵੱਡੇ ਪਰਦੇ ਤੇ ਡੈਬਿਊ ਕਰਦੇ ਹੋਏ ਦੇਖਣਾ ਮੇਰੇ ਲਈ ਕਾਫੀ ਕਾਫੀ ਭਾਵੁਕ ਕਰ ਦੇਣ ਵਾਲਾ ਪਲ ਹੈ । ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਦਰਸ਼ਕ ਕਈ ਸਾਲ ਉਸ ਤੇ ਆਪਣਾ ਪਿਆਰ ਬਰਸਾਉਂਦੇ ਆ ਰਹੇ ਹਨ, ਉਹੀ ਪਿਆਰ ਦਰਸ਼ਕ ਕਰਣ ਤੇ ਵੀ ਬਰਸਾਉਣਗੇ'
https://www.instagram.com/p/B0xYV9pHexZ/?utm_source=ig_embed
ਫ਼ਿਲਮ ਦੇ ਟੀਜ਼ਰ ਦੀ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਹੀ ਖੂਬਸੁਰਤ ਹੈ । ਇਸ ਵਿੱਚ ਖੂਬਸੁਰਤ ਲੋਕੇਸ਼ਨ ਤੇ ਬੈਕਗਰਾਉਂਡ ਵਿੱਚ ਰੋਮਾਂਟਿਕ ਗਾਣਾ ਚੱਲ ਰਿਹਾ ਹੈ । ਇਸ ਫ਼ਿਲਮ ਦੀ ਕਹਾਣੀ ਤੇ ਡਾਈਲੌਗ ਜਸਵਿੰਦਰ ਸਿੰਘ ਨੇ ਲਿਖੇ ਹਨ । ਫ਼ਿਲਮ ਨੂੰ ਜੀ ਸਟੂਡੀਓ ਤੇ ਸੰਨੀ ਸਾਊਂਡ ਪ੍ਰਾਈਵੇਟ ਲਿਮ. ਨੇ ਮਿਲਕੇ ਪ੍ਰੋਡਿਊਸ ਕੀਤਾ ਹੈ ।