ਪੂਜਾ ਭੱਟ ਦੇ ਨਾਲ 24 ਸਾਲ ਬਾਅਦ ਫ਼ਿਲਮ ‘ਚ ਨਜ਼ਰ ਆਏਗਾ ਸੰਨੀ ਦਿਓਲ

written by Shaminder | August 12, 2021

ਬਹੁਤ ਬਹੁਤ ਹੀ ਵਧੀਆ ਕੰਟੈਂਟ ਵਾਲੀਆਂ ਫ਼ਿਲਮਾਂ ਬਨਾਉਣ ਦੇ ਲਈ ਜਾਣੇ ਜਾਂਦੇ ਨਿਰਦੇਸ਼ਕ ਆਰ ਬਾਲਕੀ ਨੇ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਇਸ ਫ਼ਿਲਮ ‘ਚ ਸੰਨੀ ਦਿਓਲ (Sunny Deol) ਅਤੇ ਪੂਜਾ ਭੱਟ  (Pooja Bhatt) ਦੀ ਜੋੜੀ 24 ਸਾਲ ਬਾਅਦ ਇੱਕਠਿਆਂ ਨਜ਼ਰ ਆ ਸਕਦੀ ਹੈ । ਇਹ ਇੱਕ ਥ੍ਰਿਲਰ ਫ਼ਿਲਮ ਹੈ, ਜਿਸ ‘ਚ ਦੋਵਾਂ ਦੀ ਸ਼ਾਨਦਾਰ ਪਰਫਾਰਮੈਂਸ ਵੇਖਣ ਨੂੰ ਮਿਲੇਗੀ ।

pooja and sunny-min Image From Google

ਹੋਰ ਪੜ੍ਹੋ : ਮੀਰਾਬਾਈ ਚਾਨੂ ਨਾਲ ਸਲਮਾਨ ਖਾਨ ਨੇ ਤਸਵੀਰ ਕੀਤੀ ਸਾਂਝੀ, ਇਸ ਵਜ੍ਹਾ ਕਰਕੇ ਲੋਕ ਕਰਨ ਲੱਗੇ ਟਰੋਲ

ਸੰਨੀ ਦਿਓਲ ਦੇ ਨਾਲ ਕੰਮ ਕਰਨ ਨੂੰ ਲੈ ਕੇ ਆਰ ਬਾਲਕੀ ਨੇ ਇੱਕ ਇੰਟਰਵਿਊ ‘ਚ ਕਿਹਾ ਹੈ ਕਿ ‘ਸੰਨੀ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ ਅਤੇ ਪੂਜਾ ਨੂੰ ਇਸ ਫ਼ਿਲਮ ਦੇ ਲਈ ਮਨਾਉਣ ਦਾ ਸਿਹਰਾ ਅਲੰਕ੍ਰਿਤਾ ਨੂੰ ਜਾਂਦਾ ਹੈ । ਬਾਲਕੀ ਦਾ ਕਹਿਣਾ ਹੈ ਕਿ ਉਹ ਕੈਮਰੇ ਦੇ ਸਾਹਮਣੇ ਆਉਣ ਦੇ ਲਈ ਹੀ ਪੈਦਾ ਹੋਈ ਹੈ। ਫ਼ਿਲਮ ‘ਚ ਪੂਜਾ ਭੱਟ ਅਤੇ ਸੰਨੀ ਦਿਓਲ ਤੋਂ ਇਲਾਵਾ ਸ਼੍ਰੇਆ ਅਤੇ ਦੁਲਕਰ ਸਲਮਾਨ ਵੀ ਨਜ਼ਰ ਆਉਣਗੇ ।

Pooja-min Image From Google

ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਹਰ ਕੋਈ ਸ਼ਲਾਘਾ ਕਰਦਾ ਹੈ । ਇਸ ਦੇ ਨਾਲ ਹੀ ਅਦਾਕਾਰਾ ਪੂਜਾ ਭੱਟ ਦੀ ਗੱਲ ਕਰੀਏ ਤਾਂ ਉਹ ਨੱਬੇ ਦੇ ਦਹਾਕੇ ‘ਚ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਪਿੱਛੇ ਜਿਹੇ ਉਨ੍ਹਾਂ ਦੀ ਫ਼ਿਲਮ ਸੜਕ ਰਿਲੀਜ਼ ਹੋਈ ਸੀ । ਜਿਸ ‘ਚ ਮੁੱਖ ਅਦਾਕਾਰ ਦੇ ਤੌਰ ‘ਤੇ ਸੰਜੇ ਦੱਤ ਨਜ਼ਰ ਆਏ ਸਨ ।

 

0 Comments
0

You may also like