ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ ਸੁਪਰਸਟਾਰ ਰਜਨੀਕਾਂਤ ਦੀ ਧੀ ਐਸ਼ਵਰਿਆ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | March 22, 2022

ਸਾਊਥ ਦੇ ਸੁਪਰਸਟਾਰ ਰਜਨੀਕਾਂਤ (Superstar Rajinikanth) ਧੀ ਐਸ਼ਵਰਿਆ ਰਜਨੀਕਾਂਤ (Aishwarya Rajinikanth) ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਐਸ਼ਵਰਿਆ ਸਾਊਥ ਫ਼ਿਲਮ ਇੰਡਸਟਰੀ ਦੀ ਨਿਰਦੇਸ਼ਕ ਅਤੇ ਗਾਇਕਾ ਹੈ। ਐਸ਼ਵਰਿਆ ਬਤੌਰ ਨਿਰਦੇਸ਼ਕ ਹਿੰਦੀ ਸਿਨੇਮਾ ਵਿੱਚ ਆਪਣਾ ਹੱਥ ਅਜ਼ਮਾਉਣ ਜਾ ਰਹੀ ਹੈ।


ਦੱਸ ਦਈਏ ਕਿ ਬਾਲੀਵੁੱਡ ਵਿੱਚ ਡੈਬਿਊ ਕਰਨ ਨੂੰ ਲੈ ਕੇ ਐਸ਼ਵਰਿਆ ਬਹੁਤ ਉਤਸ਼ਾਹਿਤ ਹੈ। ਉਹ ਇੱਕ ਲਵ ਸਟੋਰੀ ਉੱਤੇ ਕੰਮ ਕਰ ਰਹੀ ਹੈ। ਫ਼ਿਲਮ ਦਾ ਟਾਈਟਲ ਵੀ ਤੈਅ ਹੋ ਗਿਆ ਹੈ। ਐਸ਼ਵਰਿਆ ਆਪਣਾ ਪਹਿਲਾ ਬਾਲੀਵੁੱਡ ਪ੍ਰੋਜੈਕਟ ਨਿਰਮਾਤਾ ਮੀਨੂੰ ਅਰੋੜਾ ਨਾਲ ਸ਼ੁਰੂ ਕਰਨ ਜਾ ਰਹੀ ਹੈ। ਇਹ ਇੱਕ ਪ੍ਰੇਮ ਕਹਾਣੀ ਵਾਲੀ ਫਿਲਮ ਹੋਵੇਗੀ, ਜੋ ਇੱਕ ਸੱਚੀ ਕਹਾਣੀ 'ਤੇ ਆਧਾਰਿਤ ਹੈ।

ਮੀਡੀਆ ਰਿਪੋਰਟਸ ਮੁਤਾਬਕ ਐਸ਼ਵਰਿਆ 'ਓ ਸਾਥੀ ਚਲ' ਨਾਂਅ ਦੀ ਹਿੰਦੀ ਫ਼ਿਲਮ ਬਣਾਉਣ ਜਾ ਰਹੀ ਹੈ। ਫ਼ਿਲਮ ਦੀ ਕਹਾਣੀ 'ਤੇ ਕੰਮ ਚੱਲ ਰਿਹਾ ਹੈ। ਨਿਰਮਾਤਾ ਮੀਨੂੰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਦੀ ਸਟਾਰਕਾਸਟ ਦੀ ਚੋਣ ਹੋਣੀ ਬਾਕੀ ਹੈ।


ਜੇਕਰ ਐਸ਼ਵਰਿਆ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਆਪਣੇ ਗੀਤ 'ਮੁਸਾਫਿਰ' ਨਾਲ ਲਾਈਮਲਾਈਟ 'ਚ ਆਈ ਸੀ। ਇਸ ਤੋਂ ਪਹਿਲਾਂ ਵੀ ਉਹ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਸੁਰਖੀਆਂ 'ਚ ਆਈ ਸੀ।

ਹੋਰ ਪੜ੍ਹੋ : ਫ਼ਿਲਮੀ ਜਗਤ ‘ਚੋਂ ਇੱਕ ਹੋਰ ਜੋੜੇ ਦਾ ਹੋਇਆ ਤਲਾਕ, 18 ਸਾਲ ਬਾਅਦ ਵੱਖ ਹੋਏ ਧਨੁਸ਼ ਅਤੇ ਐਸ਼ਵਰਿਆ

ਐਸ਼ਵਰਿਆ ਨੇ ਸਾਲ 2004 'ਚ ਸਾਊਥ ਐਕਟਰ ਧਨੁਸ਼ ਨਾਲ ਵਿਆਹ ਕੀਤਾ ਸੀ ਅਤੇ ਦੋਵੇਂ ਇਸ ਸਾਲ ਦੇ ਸ਼ੁਰੂ 'ਚ ਵੱਖ ਹੋ ਗਏ ਸਨ। ਦੋਵਾਂ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਫਿਲਹਾਲ ਉਨ੍ਹਾਂ ਦੇ ਵੱਖ ਹੋਣ ਦਾ ਕਾਰਨ ਨਹੀਂ ਦੱਸਿਆ ਗਿਆ ਹੈ।


ਤਲਾਕ ਲੈਣ ਤੋਂ ਬਾਅਦ ਦੋਹਾਂ ਨੇ ਬੱਚਿਆਂ ਦੀ ਜ਼ਿੰਮੇਵਾਰੀ ਲਈ ਹੈ। ਜੇਕਰ ਧਨੁਸ਼ ਆਪਣੇ ਕੰਮ ਵਿੱਚ ਰੁੱਝਿਆ ਹੁੰਦਾ ਹੈ ਤਾਂ ਬੱਚਿਆਂ ਨੂੰ ਐਸ਼ਵਰਿਆ ਦੇ ਘਰ ਛੱਡ ਦਿੱਤਾ ਜਾਂਦਾ ਹੈ ਅਤੇ ਜਦੋਂ ਐਸ਼ਵਰਿਆ ਰੁੱਝੀ ਹੁੰਦੀ ਹੈ ਤਾਂ ਬੱਚਿਆਂ ਨੂੰ ਧਨੁਸ਼ ਦੇ ਘਰ ਭੇਜ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੋਵੇਂ ਇਕੱਠੇ ਬੱਚਿਆਂ ਦੀ ਦੇਖਭਾਲ ਕਰ ਰਹੇ ਹਨ।

You may also like