ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ‘ਪੰਜਾਬੀ ਜੁੱਤੀ’, ਪੰਜਾਬੀ ਗੀਤਾਂ 'ਚ ਵੀ ਆਉਂਦਾ ਹੈ ਜ਼ਿਕਰ

Written by  Lajwinder kaur   |  April 05th 2019 04:47 PM  |  Updated: April 05th 2019 04:47 PM

ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ‘ਪੰਜਾਬੀ ਜੁੱਤੀ’, ਪੰਜਾਬੀ ਗੀਤਾਂ 'ਚ ਵੀ ਆਉਂਦਾ ਹੈ ਜ਼ਿਕਰ

‘ਜੁੱਤੀ ਕਸੂਰੀ ਪੈਰੀਂ ਨਾ ਪੂਰੀ,

ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ’

ਪੰਜਾਬੀ ਸੱਭਿਆਚਾਰ ਇੱਕ ਅਮੀਰ ਵਿਰਸਾ ਹੈ ਜਿਹੜਾ ਕਿ ਬੇਮਿਸਾਲ ਚੀਜ਼ਾਂ ਨਾਲ ਭਰਿਆ ਪਿਆ ਹੈ। ਅੱਜ ਗੱਲ ਕਰਦੇ ਹਾਂ ਪੰਜਾਬੀ ਜੁੱਤੀ ਦੀ, ਜਿਹੜੀ ਪੁਰਾਤਨ ਸਮੇਂ ਤੋਂ ਪੰਜਾਬ ਦੀ ਸ਼ਾਨ ਬਣੀ ਹੋਈ ਹੈ ਅਤੇ ਅੱਜ ਦੀ ਨੌਜਵਾਨ ਪੀੜੀ ਵੀ ਇਸ ਨੂੰ ਬੜੇ ਹੀ ਚਾਅ ਨਾਲ ਪੈਰਾਂ ‘ਚ ਪਾਉਂਦੀ ਹੈ।

ਹੋਰ ਵੇਖੋ:ਮਨਕਿਰਤ ਔਲਖ ਦਾ ਨਵਾਂ ਗੀਤ ‘ਕਾਲਜ’ ਯਾਦ ਕਰਵਾ ਰਿਹਾ ਹੈ ਸਭ ਨੂੰ ਕਾਲਜ ਦੇ ਦਿਨ, ਦੇਖੋ ਵੀਡੀਓ

ਪੰਜਾਬੀਆਂ ਨੂੰ ਪੰਜਾਬੀ ਜੁੱਤੀ ਨਾਲ ਇੰਨਾ ਲਗਾਅ ਹੈ ਜਿਸ ਦੇ ਚੱਲਦੇ ਪੁਰਾਣੇ ਸਮੇਂ ਅਤੇ ਅੱਜ ਦੇ ਕਈ ਨਾਮੀ ਗਾਇਕ ਪੰਜਾਬੀ ਜੁੱਤੀ ਨੂੰ ਲੈ ਕੇ ਗੀਤ ਗਾ ਚੁੱਕੇ ਹਨ। ਜਿਵੇਂ ਇਹ ਗੀਤ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’, ‘ਜੁੱਤੀ ਖੱਲ ਦੀ ਮਰੋੜਾ ਨਹੀਓਂ ਝੱਲਦੀ’, ‘ਜੁੱਤੀ ਚੂ ਚੂ ਕਰਦੀ ਆ’, ‘ਜੁੱਤੀ ਝਾੜ ਕੇ ਚੜੀ ਮੁਟਿਆਰੇ’, ‘ਜੁੱਤੀ ਪਟਿਆਲੇ ਦੀ’ ਆਦਿ ਵੱਡੀ ਗਿਣਤੀ ‘ਚ ਪੰਜਾਬੀ ਜੁੱਤੀ ਉੱਤੇ ਗਾਣੇ ਬਣ ਚੁੱਕੇ ਹਨ।

 

View this post on Instagram

 

Suit Patiala Sahi Att Lgda❤️ Outfit by @teamkaurb ?? !! Te Jutti Patiale wali #ThxSohanJuttiStor ?? !!

A post shared by KaurB (@kaurbmusic) on

ਜੇ ਗੱਲ ਕਰੀਏ ਤਾਂ ਪੰਜਾਬੀ ਜੁੱਤੀ ਦੀ ਤਾਂ ਪਰੰਪਰਾਗਤ ਰੂਪ ਵਿੱਚ ਚਮੜੇ ਤੇ ਅਸਲੀ ਸੋਨੇ ਅਤੇ ਚਾਂਦੀ ਦੇ ਧਾਗੇ ਨਾਲ ਕਢਾਈ ਕਰ ਕੇ ਬਣਾਈ ਜਾਂਦੀ ਸੀ। ਹਾਲਾਂਕਿ ਅੱਜ ਕੱਲ ਵੱਖ-ਵੱਖ ਤਰ੍ਹਾਂ ਦੀਆਂ ਜੁੱਤੀਆਂ ਬਾਜ਼ਾਰਾਂ ਵਿੱਚ ਆਮ ਮਿਲ ਜਾਂਦੀਆਂ ਹਨ। ਪੰਜਾਬੀ ਜੁੱਤੀ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ 'ਚ ਵੀ ਬੜੇ ਚਾਅ ਨਾਲ ਪਾਈ ਜਾਂਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network