ਸੁਰਜੀਤ ਬਿੰਦਰਖੀਆ ਦੀ ਇਹ ਚੀਜ਼ ਹੈ ਗੀਤਾਜ਼ ਬਿੰਦਰਖੀਆ ਦੇ ਦਿਲ ਦੇ ਕਰੀਬ

written by Rupinder Kaler | September 22, 2021

ਸੁਰਜੀਤ ਬਿੰਦਰਖੀਆ (Surjit Bindrakhia) ਭਾਵੇਂ ਅੱਜ ਸਾਡੇ ਵਿੱਚ ਮੌਜੂਦ ਨਹੀਂ ਹੈ । ਪਰ ਉਹਨਾਂ ਦੇ ਗਾਣੇ ਉਹਨਾਂ ਨੂੰ ਅਮਰ ਬਣਾਉਂਦੇ ਹਨ । ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਉਹਨਾਂ ਦਾ ਜੋ ਮੁਕਾਮ ਸੀ ਸ਼ਾਇਦ ਹੀ ਕਿਸੇ ਹੋਰ ਗਾਇਕ ਨੂੰ ਹਾਸਲ ਹੋਵੇ । ਉਹਨਾਂ ਨੇ ਆਪਣੀ ਦਮਦਾਰ ਆਵਾਜ਼ ਨਾਲ ਕਈ ਰਿਕਾਰਡ ਵੀ ਕਾਇਮ ਕੀਤੇ ਸਨ । ਸੁਰਜੀਤ ਬਿੰਦਰਖੀਆ (Surjit Bindrakhia)  ਆਪਣੀ ਹੇਕ ਲਈ ਮਸ਼ਹੂਰ ਸੀ । ਸ਼ਾਇਦ ਹੀ ਕੋਈ ਗਾਇਕ ਹੋਵੇਗਾ ਜਿਹੜਾ ਇੱਕ ਸਾਹ ਵਿੱਚ ਬਿੰਦਰਖੀਆਂ ਵਾਂਗ ਲੰਮੀ ਹੇਕ ਲਗਾ ਸਕਦਾ ਹੋਵੇਗਾ ।

Gitaz Bindrakhia Pic Courtesy: Instagram

ਹੋਰ ਪੜ੍ਹੋ :

ਕਰੀਨਾ ਕਪੂਰ ਨੂੰ ਜਨਮ ਦਿਨ ‘ਤੇ ਕੁਝ ਇਸ ਅੰਦਾਜ਼ ‘ਚ ਕਰਿਸ਼ਮਾ ਕਪੂਰ ਨੇ ਦਿੱਤੀ ਵਧਾਈ, ਤਸਵੀਰ ਹੋ ਰਹੀ ਵਾਇਰਲ

inside image of gitaz bindrakhia Pic Courtesy: Instagram

ਹਰ ਕੋਈ ਜਾਣਦਾ ਹੈ ਕਿ 2003 ਵਿੱਚ ਬਿੰਦਰਖੀਆ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ । ਹੁਣ ਉਹਨਾਂ ਦਾ ਬੇਟਾ ਗੀਤਾਜ਼ ਬਿੰਦਰਖੀਆ ( Gitaz Bindrakhia ) ਸੁਰਜੀਤ ਬਿੰਦਰਖੀਆ ਦੇ ਪਾਏ ਪੂਰਨਿਆਂ ਤੇ ਚੱਲ ਰਿਹਾ ਹੈ ਤੇ ਗਾਇਕੀ ਦੇ ਖੇਤਰ ਵਿੱਚ ਨਵੇਂ ਮੁਕਾਮ ਹਾਸਲ ਕਰ ਰਿਹਾ ਹੈ । ਗੀਤਾਜ਼ ( Gitaz Bindrakhia )  ਆਪਣੇ ਪਿਤਾ ਨੂੰ ਦੇਖਕੇ ਹੀ ਗਾਇਕੀ ਦੇ ਖੇਤਰ ਵਿੱਚ ਆਇਆ ਸੀ । ਇੱਕ ਸ਼ੋਅ ਦੌਰਾਨ ਗੀਤਾਜ਼ ਨੇ ਆਪਣੇ ਪਿਤਾ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ ।

gitaz bindrakhia pic Pic Courtesy: Instagram

ਉਸ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਦੀਆਂ ਕਈ ਚੀਜਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ । ਇਹ ਸਾਰੀਆਂ ਚੀਜਾਂ ਉਸ ਨੂੰ ਸੁਰਜੀਤ ਬਿੰਦਰਖੀਆ (Surjit Bindrakhia)  ਦੀ ਯਾਦ ਦਿਵਾਉਂਦੀਆਂ ਹਨ । ਗੀਤਾਜ਼ ( Gitaz Bindrakhia )  ਨੇ ਆਪਣੇ ਪਿਤਾ ਦੀਆਂ ਕਾਰਾਂ ਨੂੰ ਆਪਣੇ ਘਰ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ । ਖ਼ਾਸ ਕਰਕੇ ਬਿੰਦਰਖੀਆ ਦੀ ਪਜੇਰੋ ਗੱਡੀ (Mitsubishi Pajero) ਨੂੰ । ਇਹ ਕਾਰ ਬਿੰਦਰਖੀਆ ਦੀ ਆਖਰੀ ਕਾਰ ਸੀ ।

0 Comments
0

You may also like