ਸੁਰਵੀਨ ਨੇ ਵਿਆਹ ਕਰਕੇ ਦਿੱਤਾ ਫੈਨਸ ਨੂੰ ਕਰਾਰਾ ਝੱਟਕਾ, ਵੇਖੋ ਤਸਵੀਰਾਂ

Reported by: PTC Punjabi Desk | Edited by: Gourav Kochhar  |  December 28th 2017 11:44 AM |  Updated: December 28th 2017 11:44 AM

ਸੁਰਵੀਨ ਨੇ ਵਿਆਹ ਕਰਕੇ ਦਿੱਤਾ ਫੈਨਸ ਨੂੰ ਕਰਾਰਾ ਝੱਟਕਾ, ਵੇਖੋ ਤਸਵੀਰਾਂ

ਪੰਜਾਬੀ ਤੇ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਦੇ ਵਿਆਹ ਵਾਲੇ ਟਵੀਟ ਨੇ ਫੈਨਜ਼ ਨੂੰ ਵੱਡਾ ਝਟਕਾ ਦਿੱਤਾ ਹੈ। ਬੀਤੇ ਦਿਨੀਂ ਉਸ ਨੇ ਇਕ ਟਵੀਟ ਕਰਕੇ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ। ਖਬਰਾਂ ਮੁਤਾਬਕ ਸੁਰਵੀਨ ਨੇ ਦੋ ਸਾਲ ਪਹਿਲਾਂ ਹੀ ਵਿਆਹ ਕਰਵਾ ਲਿਆ ਸੀ। ਉਸ ਨੇ ਵਿਆਹ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਵਾਂਗ ਇਟਲੀ 'ਚ ਹੀ ਗੁਪਤ ਤਰੀਕੇ ਨਾਲ ਕਰਵਾਇਆ।

ਇਸ ਦੌਰਾਨ ਸਿਰਫ ਕਰੀਬੀ ਰਿਸ਼ਤੇਦਾਰ ਹੀ ਸ਼ਾਮਲ ਹੋਏ ਸਨ। ਸੁਰਵੀਨ ਨੇ 28 ਜੁਲਾਈ 2015 ਨੂੰ ਬਿਜ਼ਨੈੱਸਮੈਨ ਅਕਸ਼ੈ ਠੱਕਰ ਨਾਲ ਵਿਆਹ ਕਰਵਾਇਆ ਸੀ, ਜਦੋਂਕਿ ਇਸ ਗੱਲ ਦਾ ਖੁਲਾਸਾ ਉਸ ਨੇ ਬੀਤੀ ਦਿਨੀਂ ਟਵਿਟਰ 'ਤੇ ਕੀਤਾ।

ਹਾਲ ਹੀ 'ਚ ਉਸ ਨੇ ਪਤੀ ਨਾਲ ਇਕ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਇਹ ਖਬਰ ਪੱਕੀ ਹੋ ਜਾਂਦੀ ਹੈ ਕਿ ਸੁਰਵੀਨ ਅਸਲ 'ਚ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ।

ਦੇਖਣ 'ਚ ਇਹ ਤਸਵੀਰ ਕਾਫੀ ਰੋਮਾਂਟਿਕ ਹੈ। ਕੁਝ ਘੰਟੇ ਪਹਿਲਾਂ ਹੀ ਸੁਰਵੀਨ ਨੇ ਇਹ ਤਸਵੀਰ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

ਦੱਸਣਯੋਗ ਹੈ ਕਿ ਸੁਰਵੀਨ ਚਾਵਲਾ Surveen Chawla 'ਪਾਰਚਡ', 'ਹੇਟ ਸਟੋਰੀ 2' ਤੇ ਕਈ ਟੀ. ਵੀ. ਸੀਰੀਅਲਾਂ 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਸੁਰਵੀਨ 'ਡਿਸਕੋ ਸਿੰਘ', 'ਲੱਕੀ ਦੀ ਅਨਲੱਕੀ ਸਟੋਰੀ', 'ਸਿੰਘ ਵਰਸੇਜ ਕੌਰ' ਤੇ 'ਸਾਡੀ ਲਵ ਸਟੋਰੀ' ਵਰਗੀਆਂ ਕਈ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

'ਡਿਸਕੋ ਸਿੰਘ' 'ਚ ਸੁਰਵੀਨ ਤੇ ਦਿਲਜੀਤ ਦੋਸਾਂਝ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network