Sushant Singh Rajput Case: NCB ਨੇ ਅਦਾਲਤ 'ਚ ਰੀਆ ਚੱਕਰਵਰਤੀ 'ਤੇ ਦਾਇਰ ਕੀਤੇ ਦੋਸ਼, 12 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ

Written by  Pushp Raj   |  June 23rd 2022 12:17 PM  |  Updated: June 23rd 2022 12:17 PM

Sushant Singh Rajput Case: NCB ਨੇ ਅਦਾਲਤ 'ਚ ਰੀਆ ਚੱਕਰਵਰਤੀ 'ਤੇ ਦਾਇਰ ਕੀਤੇ ਦੋਸ਼, 12 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ

Sushant Singh Rajput Case: ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਉਨ੍ਹਾਂ ਦੇ ਮੌਤ ਦੀ ਗੁੱਥੀ ਸੁਲਝ ਨਹੀਂ ਸਕੀ ਹੈ। ਇਸ ਵਿਚਾਲੇ ਮੁੜ ਇੱਕ ਵਾਰ ਫਿਰ ਤੋਂ ਨਾਰਕੋਟਿਕ ਕੰਟਰੋਲ ਬਿਊਰੋ (NCB) ਨੇ ਬਾਲੀਵੁੱਡ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ ਵਿੱਚ ਮੁੰਬਈ ਦੀ ਵਿਸ਼ੇਸ਼ ਅਦਾਲਤ ਵਿੱਚ ਰੀਆ ਚੱਕਰਵਰਤੀ (Rhea Chakraborty), ਤੇ ਉਸ ਦੇ ਭਰਾ ਸ਼ੋਵਿਕ ਚੱਕਰੀ (Showik Chakraborty) ਅਤੇ ਹੋਰਨਾਂ ਦੇ ਖਿਲਾਫ ਦੋਸ਼ ਦਾਖਿਲ ਕੀਤੇ ਹਨ। ਅਦਾਲਤ ਨੇ ਅਜੇ ਰੀਆ 'ਤੇ ਦੋਸ਼ ਤੈਅ ਨਹੀਂ ਕੀਤੇ ਹਨ। ਇਸ ਕੇਸ ਦੀ ਅਗਲੀ ਸੁਣਵਾਈ 12 ਜੁਲਾਈ ਨੂੰ ਹੋਵੇਗੀ।

Image Source: Instagram

ਸਪੈਸ਼ਲ ਪੱਬਲਿਕ ਪ੍ਰੌਸਿਕਿਊਟਰ ਅਤੁਲ ਸਰਪਾਂਡੇ ਨੇ ਕਿਹਾ ਕਿ ਚਾਰਜਸ਼ੀਟ ਵਿੱਚ ਸਾਰੇ ਦੋਸ਼ੀਆਂ ਖ਼ਿਲਾਫ਼ ਦੋਸ਼ ਦਾਇਦ ਕੀਤੇ ਗਏ ਹਨ। ਇਸ ਡਰਾਫਟ ਚਾਰਜਸ਼ੀਟ ਦਾਇਰ ਕਰਦੇ ਹੋਏ, ਉਸ ਨੇ ਅਦਾਲਤ ਨੂੰ ਰੀਆ ਅਤੇ ਸ਼ੋਵਿਕ 'ਤੇ ਮ੍ਰਿਤਕ ਅਭਿਨੇਤਾ ਰਾਜਪੂਤ ਲਈ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਅਜਿਹੇ ਪਦਾਰਥਾਂ ਦੀ ਖਰੀਦ ਅਤੇ ਅਦਾਇਗੀ ਦੇ ਦੋਸ਼ ਤੈਅ ਕਰਨ ਦੀ ਅਪੀਲ ਕੀਤੀ ਹੈ।

Image Source: Instagram

ਸਰਪਾਂਡੇ ਨੇ ਕਿਹਾ ਕਿ ਅਦਾਲਤ ਸਾਰੇ ਦੋਸ਼ੀਆਂ ਖਿਲਾਫ ਦੋਸ਼ ਤੈਅ ਕਰਨ ਵਾਲੀ ਸੀ। ਹਾਲਾਂਕਿ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਕੁਝ ਦੋਸ਼ੀਆਂ ਨੇ ਡਿਸਚਾਰਜ ਦੀਆਂ ਅਰਜ਼ੀਆਂ ਦਾਇਰ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਕਿਹਾ ਹੈ ਕਿ ਡਿਸਚਾਰਜ ਅਰਜ਼ੀ ਦਾ ਫੈਸਲਾ ਹੋਣ ਤੋਂ ਬਾਅਦ ਹੀ ਦੋਸ਼ ਦਾਇਰ ਕੀਤੇ ਜਾਣਗੇ।

ਬੁੱਧਵਾਰ ਨੂੰ ਰੀਆ ਅਤੇ ਸ਼ੋਵਿਕ ਸਣੇ ਸਾਰੇ ਦੋਸ਼ੀ ਅਦਾਲਤ 'ਚ ਪੇਸ਼ ਹੋਏ। ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਨਾਲ ਸਬੰਧਤ ਕੇਸਾਂ ਦੀ ਸੁਣਵਾਈ ਕਰਨ ਵਾਲੇ ਵਿਸ਼ੇਸ਼ ਜੱਜ ਵੀਜੀ ਰਘੂਵੰਸ਼ੀ ਨੇ ਸੁਣਵਾਈ ਦੀ ਤਰੀਕ 12 ਜੁਲਾਈ ਤੈਅ ਕੀਤੀ ਹੈ।

Sushant Singh Rajput Death: Rhea Chakraborty, Showik Chakraborty charged by NCB in drugs case Image Source: Twitter

ਹੋਰ ਪੜ੍ਹੋ: ਸ਼ਾਹਰੁਖ ਖਾਨ ਸਟਾਰਰ ਫਿਲਮ 'ਜਵਾਨ' 'ਚ ਹੋਈ ਦੀਪਿਕਾ ਪਾਦੁਕੋਣ ਦੀ ਐਂਟਰੀ, ਪੜ੍ਹੋ ਪੂਰੀ ਖ਼ਬਰ

ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ 14 ਜੂਨ, 2020 ਨੂੰ ਉਨ੍ਹਾਂ ਦੇ ਮੁੰਬਈ ਵਾਲੇ ਫਲੈਟ ਵਿੱਚ ਪੱਖੇ ਨਾਲ ਲਟਕਦੇ ਹੋਏ ਮਿਲੇ ਸੀ। ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਜਾਂਚ ਏਜੰਸੀ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਡਰੱਗ ਐਂਗਲ ਵੀ ਸਾਹਮਣੇ ਆਇਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network