ਸ਼ਾਹਰੁਖ ਖਾਨ ਸਟਾਰਰ ਫਿਲਮ 'ਜਵਾਨ' 'ਚ ਹੋਈ ਦੀਪਿਕਾ ਪਾਦੁਕੋਣ ਦੀ ਐਂਟਰੀ, ਪੜ੍ਹੋ ਪੂਰੀ ਖ਼ਬਰ

written by Pushp Raj | June 23, 2022

ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਇੰਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਜਵਾਨ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ। ਇਸ ਫਿਲਮ 'ਚ ਸ਼ਾਹਰੁਖ ਖਾਨ ਨਾਲ ਸਾਊਥ ਦੀ ਅਦਾਕਾਰਾ ਨਯਨਤਾਰਾ ਨਜ਼ਰ ਆਵੇਗੀ, ਪਰ ਹੁਣ ਫਿਲਮ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਫਿਲਮ 'ਚ ਦੀਪਿਕਾ ਪਾਦੂਕੋਣ ਵੀ ਨਜ਼ਰ ਆਵੇਗੀ।

Image Source: Instagram

ਬਾਲੀਵੁੱਡ 'ਕਿੰਗ' ਸ਼ਾਹਰੁਖ ਖਾਨ ਆਪਣੀਆਂ ਆਉਣ ਵਾਲੀਆਂ ਫਿਲਮਾਂ ਕਾਰਨ ਚਰਚਾ 'ਚ ਹਨ। ਅਭਿਨੇਤਾ, ਬੇਸ਼ੱਕ, ਚਾਰ ਸਾਲ ਤੱਕ ਕਿਸੇ ਵੀ ਫਿਲਮ ਵਿੱਚ ਨਜ਼ਰ ਨਹੀਂ ਆਏ, ਪਰ ਪਿਛਲੇ ਕੁਝ ਦਿਨਾਂ 'ਚ ਸ਼ਾਹਰੁਖ ਖਾਨ ਨੇ ਬੈਕ ਟੂ ਬੈਕ ਫਿਲਮਾਂ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਸ਼ਾਹਰੁਖ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਸੂਚੀ 'ਚ 'ਜਵਾਨ' ਦਾ ਨਾਂ ਵੀ ਸ਼ਾਮਲ ਹੈ, ਜੋ ਕਿ ਐਕਸ਼ਨ ਫਿਲਮ ਹੋਵੇਗੀ।

ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਇਸ ਫਿਲਮ ਵਿੱਚ ਜਿਥੇ ਸਾਊਥ ਅਦਾਕਾਰਾ ਨਯਨਤਾਰਾ ਹੈ, ਉਸ ਦੇ ਨਾਲ ਹੀ ਹੁਣ ਬਾਲੀਵੁੱਡ ਦੀਵਾ ਦੀਪਿਕਾ ਪਾਦੁਕੋਣ ਦੀ ਵੀ ਇਸ ਫਿਲਮ ਵਿੱਚ ਐਂਟਰੀ ਹੋ ਚੁੱਕੀ ਹੈ। ਉਹ ਫਿਲਮ ਵਿੱਚ ਮੁਖ ਭੂਮਿਕਾ ਨਿਭਾਂਉਦੀ ਹੋਈ ਨਜ਼ਰ ਆਵੇਗੀ।

ਰਿਪੋਰਟ ਮੁਤਾਬਕ ਦੀਪਿਕਾ ਪਿਛਲੇ ਕੁਝ ਸਮੇਂ ਤੋਂ ਸ਼ਾਹਰੁਖ ਅਤੇ ਐਟਲੀ ਨਾਲ ਫਿਲਮ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ। ਦੀਪਿਕਾ ਫਿਲਮ 'ਚ ਇੱਕ ਛੋਟਾ ਜਿਹਾ ਕਿਰਦਾਰ ਨਿਭਾਏਗੀ, ਜੋ ਫਿਲਮ ਲਈ ਬਹੁਤ ਖਾਸ ਹੈ। ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹੁਣ ਤੱਕ ਦੀਪਿਕਾ ਅਤੇ ਮੇਕਰਸ ਵਿਚਾਲੇ ਕੋਈ ਕਾਗਜ਼ੀ ਕਾਰਵਾਈ ਨਹੀਂ ਹੋਈ ਹੈ ਅਤੇ ਨਾਂ ਹੀ ਅਜੇ ਤੱਕ ਦੀਪਿਕਾ ਨੇ ਇਸ ਬਾਰੇ ਕੋਈ ਪੁਸ਼ਟੀ ਕੀਤੀ ਹੈ।

Image Source: Instagram

ਹਾਲ ਹੀ 'ਚ ਸ਼ਾਹਰੁਖ ਖਾਨ ਫਿਲਮ ਦੇ ਕੰਮ ਲਈ ਹੈਦਰਾਬਾਦ ਗਏ ਸਨ। ਇੱਥੇ ਉਨ੍ਹਾਂ ਦੀ ਮੁਲਾਕਾਤ ਡਾਇਰੈਕਟਰ ਐਟਲੀ ਨਾਲ ਵੀ ਹੋਈ। ਖਾਸ ਗੱਲ ਇਹ ਹੈ ਕਿ ਬੀਤੇ ਦਿਨੀਂ ਦੀਪਿਕਾ ਪਾਦੂਕੋਣ ਵੀ ਹੈਦਰਾਬਾਦ 'ਚ ਆਪਣੀ ਫਿਲਮ 'ਪ੍ਰੋਜੈਕਟ ਕੇ' ਦੀ ਸ਼ੂਟਿੰਗ ਵੀ ਕਰ ਰਹੀ ਸੀ। ਦਾਅਵਾ ਕੀਤਾ ਗਿਆ ਹੈ ਕਿ ਇਸ ਦੌਰਾਨ ਸ਼ਾਹਰੁਖ ਖਾਨ ਅਤੇ ਦੀਪਿਕਾ ਦੀ ਮੁਲਾਕਾਤ ਹੋਈ।

ਸੂਤਰਾਂ ਮੁਤਾਬਕ ਸ਼ਾਹਰੁਖ ਖਾਨ ਅਤੇ ਐਟਲੀ ਨੇ ਦੀਪਿਕਾ ਪਾਦੂਕੋਣ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੀਪਿਕਾ ਨਾਲ ਫਿਲਮ 'ਚ ਉਨ੍ਹਾਂ ਦੇ ਕਿਰਦਾਰ ਅਤੇ ਸ਼ੂਟਿੰਗ ਡੇਟ ਨੂੰ ਲੈ ਕੇ ਚਰਚਾ ਹੋਈ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਸ਼ਾਹਰੁਖ ਖਾਨ ਨਾਲ ਫਿਲਮ 'ਪਠਾਨ' 'ਚ ਵੀ ਨਜ਼ਰ ਆਵੇਗੀ। ਇਸ ਫਿਲਮ 'ਚ ਅਦਾਕਾਰ ਜੌਨ ਅਬ੍ਰਾਹਮ ਵੀ ਹਨ।

Image Source: Instagram

ਹੋਰ ਪੜ੍ਹੋ: ਇੰਟਰਨੈਟ 'ਤੇ ਵਾਇਰਲ ਹੋਈ ਚਿੱਟੀ ਦਾੜ੍ਹੀ ਤੇ ਪੱਗੜੀ ਪਾਏ ਸ਼ਖਸ ਦੀ ਤਸਵੀਰ, ਲੋਕ ਕਰ ਰਹੇ ਬਿੱਗ ਬੀ ਨਾਲ ਤੁਲਨਾ

ਜੇਕਰ ਫਿਲਮ ਜਵਾਨ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਸ਼ਾਹਰੁਖ ਖਾਨ ਤੇ ਨਯਨਥਾਰਾ ਤੋਂ ਇਲਾਵਾ ਸਾਨਿਆ ਮਲਹੋਤਰਾ, ਰਾਣਾ ਡੱਗੂਬਾਤੀ ਅਤੇ ਸੁਨੀਲ ਗਰੋਵਰ ਵੀ ਨਜ਼ਰ ਆਉਣਗੇ ਅਤੇ ਹੁਣ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਫਿਲਮ 'ਚ ਦੀਪਿਕਾ ਪਾਦੂਕੋਣ ਵੀ ਇੱਕ ਛੋਟੀ ਜਿਹੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

You may also like