ਇੰਟਰਨੈਟ 'ਤੇ ਵਾਇਰਲ ਹੋਈ ਚਿੱਟੀ ਦਾੜ੍ਹੀ ਤੇ ਪੱਗੜੀ ਪਾਏ ਸ਼ਖਸ ਦੀ ਤਸਵੀਰ, ਲੋਕ ਕਰ ਰਹੇ ਬਿੱਗ ਬੀ ਨਾਲ ਤੁਲਨਾ

written by Pushp Raj | June 23, 2022

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਬਿੱਗ ਬੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਚਿੱਟੀ ਦਾੜੀ ਵਾਲੇ ਤੇ ਪੱਗੜੀ ਬੰਨ੍ਹੇ ਹੋਏ ਸ਼ਖ਼ਸ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਵੇਖ ਬਿੱਗ ਬੀ ਦੇ ਫੈਨਜ਼ ਵੀ ਦੁੱਚਿਤੀ ਵਿੱਚ ਪੈ ਗਏ ਹਨ। ਆਓ ਦੱਸਦੇ ਹਾਂ ਕਿ ਕੀ ਹੈ ਪੂਰਾ ਮਾਮਲਾ।

Image Source: Instagram

ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਤਸਵੀਰ ਨੂੰ ਮਸ਼ਹੂਰ ਫੋਟੋਗ੍ਰਾਫਰ ਸਟੀਵ ਮੈਕਕਰੀ ਨੇ ਆਪਣੇ ਕੈਮਰੇ 'ਚ ਕੈਦ ਕਰਕੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਜਿਵੇਂ ਹੀ ਇਹ ਤਸਵੀਰ ਇੰਟਰਨੈਟ 'ਤੇ ਸਾਹਮਣੇ ਆਈ ਹੈ, ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦਰਅਸਲ ਇਹ ਤਸਵੀਰ ਅਫਗਾਨੀ ਰਿਫਯੂਜ਼ੀ ਦੀ ਕਈ ਸਾਲਾਂ ਪੁਰਾਣੀ ਤਸਵੀਰ ਹੈ। ਜਿਸਨੂੰ ਲੋਕ ਅਮਿਤਾਭ ਬੱਚਨ ਦੀ ਸਮਝ ਕੇ ਦੁਚਿੱਤੀ ਵਿੱਚ ਪੈ ਰਹੇ ਹਨ। ਇਸ ਅਫਗਾਨੀ ਰਿਫਯੂਜ਼ੀ ਦੀ ਸ਼ਕਲ ਕਾਫੀ ਹੱਦ ਤੱਕ ਬਿੱਗ ਬੀ ਨਾਲ ਮਿਲਦੀ ਹੈ। ਇਸ ਕਾਰਨ ਲੋਕ ਇਸ ਨੂੰ ਦੇਖ ਕੇ ਲੋਕਾਂ ਨੂੰ ਅਮਿਤਾਭ ਬੱਚਨ ਬਾਰੇ ਸੋਚ ਕੇ ਭੁਲੇਖਾ ਖਾ ਰਹੇ ਹਨ। ਇਹ ਸ਼ਖਸ ਇਸ ਤਸਵੀਰ 'ਚ ਬਿਲਕੁੱਲ ਬਿੱਗ ਬੀ ਵਰਗਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ, ਲੋਕ ਇਸ ਤਸਵੀਰ 'ਤੇ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Image Source: Instagram

ਵਾਇਰਲ ਹੋ ਰਹੀ ਇਸ ਫੋਟੋ ਵਿੱਚ ਅਫਗਾਨੀ ਸ਼ਰਨਾਰਥੀ ਸਿਰ 'ਤੇ ਪੱਗ ਬੰਨ੍ਹੀ ਨਜ਼ਰ ਆ ਰਿਹਾ ਹੈ ਅਤੇ ਉਸ ਦੀ ਇਕ ਅੱਖ ਲੁੱਕੀ ਹੋਈ ਹੈ। ਇਸ ਦੇ ਨਾਲ ਹੀ ਵਿਅਕਤੀ ਦੀਆਂ ਅੱਖਾਂ 'ਤੇ ਕਾਲੇ ਰੰਗ ਦੀ ਮੋਟੀ ਐਨਕ ਵੀ ਲੱਗੀ ਹੋਈ ਹੈ। ਇਸ ਦੇ ਨਾਲ ਹੀ, ਚਿਹਰੇ 'ਤੇ ਚਿੱਟੀ ਦਾੜ੍ਹੀ ਇਸ ਵਿਅਕਤੀ ਨੂੰ ਅਮਿਤਾਭ ਬੱਚਨ ਦਾ ਰੂਪ ਦੇ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰ ਅੱਜ ਦੀ ਨਹੀਂ, ਸਗੋਂ ਸਾਲ 2018 ਦੀ ਹੈ, ਜੋ ਉਸ ਸਮੇਂ ਵੀ ਚਰਚਾ ਵਿੱਚ ਆਈ ਸੀ।ਉਸ ਸਮੇਂ ਜਦੋਂ ਇਹ ਤਸਵੀਰ ਵਾਇਰਲ ਹੋਈ ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਫੋਟੋ ਅਮਿਤਾਭ ਬੱਚਨ ਦੀ ਫਿਲਮ 'ਠਗਸ ਆਫ ਹਿੰਦੋਸਤਾਨ' ਦੇ ਸੈੱਟ ਦੀ ਹੈ।

Image Source: Instagram

ਹੋਰ ਪੜ੍ਹੋ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਅਜੇ ਮੁਕਿਆ ਨੀਂ; ਅੱਜ ਹੋਵੇਗਾ ਆਖਰੀ ਗੀਤ 'SYL' ਰਿਲੀਜ਼

ਇਸ ਦੇ ਨਾਲ ਹੀ ਹੁਣ ਇੱਕ ਵਾਰ ਫਿਰ ਇਹ ਤਸਵੀਰ ਸੁਰਖੀਆਂ ਬਟੋਰ ਰਹੀ ਹੈ। ਇਸ ਤਸਵੀਰ ਨੂੰ ਦੇਖ ਕੇ ਕੁਝ ਲੋਕਾਂ ਨੇ ਜਿੱਥੇ ਵਿਅਕਤੀ ਨੂੰ ਲੋਕ ਅਮਿਤਾਭ ਬੱਚਨ ਕਹਿ ਰਹੇ ਹਨ, ਉੱਥੇ ਹੀ ਕੁਝ ਦਾ ਕਹਿਣਾ ਹੈ ਕਿ ਇਹ ਅਮਿਤਾਭ ਬੱਚਨ ਦੀ ਆਉਣ ਵਾਲੀ ਫਿਲਮ ਦਾ ਲੁੱਕ ਹੈ।

 

View this post on Instagram

 

A post shared by Steve McCurry (@stevemccurryofficial)

You may also like