ਮਰਹੂਮ ਗਾਇਕ ਸਿੱਧੂ ਮੂਸੇਵਾਲਾ ਅਜੇ ਮੁਕਿਆ ਨੀਂ; ਅੱਜ ਹੋਵੇਗਾ ਆਖਰੀ ਗੀਤ 'SYL' ਰਿਲੀਜ਼

written by Pushp Raj | June 23, 2022

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਨੂੰ ਇੱਕ ਮਹੀਨਾ ਹੋਣ ਜਾ ਰਿਹਾ ਹੈ, ਪਰ ਅਜੇ ਵੀ ਉਨ੍ਹਾਂ ਦੇ ਸਾਥੀ ਕਲਾਕਾਰ ਤੇ ਫੈਨਜ਼ ਉਨ੍ਹਾਂ ਦੇ ਜਾਣ ਦੇ ਗਮ ਨੂੰ ਭੁੱਲ ਨਹੀਂ ਸਕੇ ਹਨ। ਹਾਲ ਹੀ ਵਿੱਚ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਦਾ ਆਖ਼ਰੀ ਗੀਤ ਅੱਜ ਰਿਲੀਜ਼ ਹੋਵੇਗਾ।

Image Source: Instagram

ਦੱਸ ਦੱਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਸਾਰੇ ਪ੍ਰੋਜੈਕਟਸ ਉਨ੍ਹਾਂ ਦੇ ਪਿਤਾ ਹੈਂਡਲ ਕਰ ਰਹੇ ਹਨ। ਹਾਲ ਹੀ ਵਿੱਚ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਦਿੱਤੀ ਗਈ ਸੀ।

ਸਿੱਧੂ ਦੇ ਇੰਸਟਾਗ੍ਰਾਮ ਪੇਜ਼ 'ਤੇ ਭਲਕੇ ਗੀਤ 'SYL' ਦਾ ਪੋਸਟਰ ਸ਼ੇਅਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸ ਵਿੱਚ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਇਹ ਗੀਤ ਅੱਜ ਸ਼ਾਮ 6 ਵਜੇ ਰਿਲੀਜ਼ ਹੋਵੇਗਾ। ਗੀਤ 'SYL' ਦੇ ਪੋਸਟਰ ਮਗਰੋਂ ਮਰਹੂਮ ਗਾਇਕ ਦੇ ਅਧਿਕਾਰਿਤ ਅਕਾਉਂਟ ਉੱਤੇ ਇੰਸਟਾ ਸਟੋਰੀ ਵੀ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ 'ਅਜੇ ਮੁਕਿਆ ਨੀਂ'। ਇਸ ਦਾ ਮਤਲਬ ਇਹ ਕਿ ਸਿੱਧੂ ਮੂਸੇਵਾਲਾ ਅਜੇ ਵੀ ਆਪਣੇ ਗੀਤਾਂ ਵਿੱਚ ਜਿਉਂਦਾ ਹੈ।

Image Source: Instagram

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'SYL' ਆ ਰਿਹਾ ਹੈ। ਗੀਤ ਦਾ ਪੋਸਟਰ ਸਿੱਧੂ ਮੂਸੇਵਾਲਾ ਦੀ ਟੀਮ ਨੇ ਸਿੱਧੂ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝਾ ਕੀਤਾ ਹੈ। ਇਹ ਗੀਤ ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਸਿੱਧੂ ਮੂਸੇਵਾਲਾ ਨੇ ਹੀ ਇਸ ਗੀਤ ਨੂੰ ਲਿਖਿਆ ਤੇ ਗਾਇਆ ਹੈ ਤੇ ਖ਼ੁਦ ਹੀ ਪ੍ਰੋਡਿਊਸ ਕੀਤਾ ਹੈ। ਨਵਕਰਨ ਬਰਾੜ ਤੇ MXRCI ਨੇ ਵੀਡੀਓ ਨੂੰ ਤਿਆਰ ਕੀਤਾ ਹੈ।

Image Source: Instagram

ਹੋਰ ਪੜ੍ਹੋ: ਭਾਰਤੀ ਸਿੰਘ ਨੂੰ ਝੂਲਾ ਲੈਣਾ ਪਿਆ ਭਾਰੀ, ਡਿੱਗੀ ਧੜੱਮ ਕਰਕੇ, ਦੇਖੋ ਵੀਡੀਓ

ਇਹ ਇੰਸਟਾ ਸਟੋਰੀ ਤੇ ਗੀਤ 'SYL' ਪੋਸਟਰ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ ਤੇ ਵੱਡੀ ਗਿਣਤੀ 'ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਫੈਨਜ਼ ਇਸ ਗੀਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਹ ਆਪਣੇ ਚਹੇਤੇ ਗਾਇਕ ਦਾ ਆਖ਼ਰੀ ਗੀਤ ਸੁਨਣ ਲਈ ਬੇਤਾਬ ਹਨ।

You may also like