ਭਾਰਤੀ ਸਿੰਘ ਨੂੰ ਝੂਲਾ ਲੈਣਾ ਪਿਆ ਭਾਰੀ, ਡਿੱਗੀ ਧੜੱਮ ਕਰਕੇ, ਦੇਖੋ ਵੀਡੀਓ

written by Lajwinder kaur | June 22, 2022

ਕਾਮੇਡੀ ਕਿਊਨ ਭਾਰਤੀ ਸਿੰਘ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦਾ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਝੂਲੇ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ।

inside image of bharti singh

ਹੋਰ ਪੜ੍ਹੋ : ਇਨ੍ਹਾਂ ਬੱਚਿਆਂ ਦੇ ਵਿਚਕਾਰ ਵਾਲੀ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? ਦੱਸ ਦਈਏ ਅੱਜ ਹੈ ਬਾਲੀਵੁੱਡ ਜਗਤ ਦੀ ਗਲੈਮਰਸ ਅਦਾਕਾਰਾ

ਵੀਡੀਓ ‘ਚ ਦੇਖ ਸਕਦੇ ਹੋਏ ਭਾਰਤੀ ਸਿੰਘ ਜੋ ਕਿ ਦਰਖਤ ‘ਤੇ ਪਾਈ ਪੀਂਘ ਝੂਟ ਰਹੀ ਹੈ।  ਪਰ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਧੜੱਮ ਕਰਕੇ ਡਿੱਗ ਜਾਂਦੀ ਹੈ। ਇਸ ਵੀਡੀਓ ਨੂੰ ਭਾਰਤੀ ਸਿੰਘ ਦੇ ਫੈਨ ਪੇਜ਼ ਨੇ ਪੋਸਟ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ਕਿ ਆਸ ਕਰਦੇ ਹਾਂ ਕੇ ਭਾਰਤੀ ਠੀਕ ਹੋਵੇਗੀ। ਇਸ ਵੀਡੀਓ ਨੂੰ ਕਈ ਪ੍ਰਸ਼ੰਸਕ ਦੇਖ ਚੁੱਕੇ ਹਨ। ਇਸ ਪੋਸਟ ਉੱਤੇ ਯੂਜ਼ਰ ਭਾਰਤੀ ਸਿੰਘ ਦੀ ਕਿਊਟਨੈੱਸ ਦੀ ਤਾਰੀਫ ਕਰ ਰਹੇ ਨੇ ਤੇ ਕੁਝ ਕਹਿ ਰਹੇ ਨੇ ਕਿ ਭਾਰਤੀ ਬਹੁਤ ਮਜ਼ਾਕਿਆ ਹੈ। ਪਰ ਇਹ ਪਤਾ ਨਹੀਂ ਚੱਲ ਪਾਇਆ ਕਿ ਇਹ ਵੀਡੀਓ ਨਵੀਂ ਹੈ ਜਾਂ ਫਿਰ ਪੁਰਾਣੀ।

comedy queen bharti singh

ਦੱਸ ਦਈਏ ਇਸੇ ਸਾਲ ਭਾਰਤੀ ਸਿੰਘ ਪਹਿਲੀ ਵਾਰ ਮਾਂ ਬਣੀ ਹੈ। ਏਨੀਂ ਦਿਨੀਂ ਭਾਰਤੀ ਤੇ ਉਨ੍ਹਾਂ ਦਾ ਪਤੀ ਹਰਸ਼ ਆਪਣੇ ਪੁੱਤਰ ਗੋਲਾ ਦੇ ਨਾਲ ਸਮਾਂ ਬਿਤਾ ਰਹੇ ਹਨ। ਦੋਵੇਂ ਅਕਸਰ ਹੀ ਆਪਣੇ ਬੱਚੇ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਪਰ ਅਜੇ ਤੱਕ ਭਾਰਤੀ ਨੇ ਆਪਣੇ ਬੇਟੇ ਦਾ ਚਿਹਰਾ ਨਹੀਂ ਦਿਖਾਇਆ ਹੈ।

fathers day bharti singh shared cute pic with son

ਭਾਰਤੀ ਅਤੇ ਹਰਸ਼ ਨੇ ਸਾਲ 2017 ‘ਚ ਵਿਆਹ ਕਰ ਲਿਆ। ਵਿਆਹ ਦੇ ਕਰੀਬ ਪੰਜ ਸਾਲ ਬਾਅਦ 3 ਅਪ੍ਰੈਲ 2022 ਨੂੰ ਦੋਵੇਂ ਇੱਕ ਪਿਆਰੇ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ‘ਲਕਸ਼ਯ’ ਰੱਖਿਆ ਹੈ। ਹਾਲਾਂਕਿ, ਉਹ ਅਜੇ ਵੀ ਉਨ੍ਹਾਂ ਨੂੰ ਪਿਆਰ ਨਾਲ ‘ਗੋਲਾ’ ਆਖਦੇ ਹਨ।

You may also like