ਇਨ੍ਹਾਂ ਬੱਚਿਆਂ ਦੇ ਵਿਚਕਾਰ ਵਾਲੀ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? ਦੱਸ ਦਈਏ ਅੱਜ ਹੈ ਬਾਲੀਵੁੱਡ ਜਗਤ ਦੀ ਗਲੈਮਰਸ ਅਦਾਕਾਰਾ

written by Lajwinder kaur | June 22, 2022

ਬਾਲੀਵੁੱਡ ਸੈਲੀਬਸ ਬਾਰੇ ਕੌਣ ਨਹੀਂ ਜਾਣਨਾ ਚਾਹੁੰਦਾ? ਇਨ੍ਹਾਂ ਮਸ਼ਹੂਰ ਹਸਤੀਆਂ ਦੀ ਜ਼ਿੰਦਗੀ ਇੰਨੀ ਚਮਕਦਾਰ ਹੈ ਕਿ ਹਰ ਕੋਈ ਉਨ੍ਹਾਂ ਬਾਰੇ ਹਰ ਛੋਟੀ ਜਿਹੀ ਜਾਣਕਾਰੀ ਜਾਣਨਾ ਚਾਹੁੰਦਾ ਹੈ । ਉਨ੍ਹਾਂ ਨੂੰ ਕੀ ਪਸੰਦ ਅਤੇ ਨਾਪਸੰਦ, ਪ੍ਰਸ਼ੰਸਕ ਅਜਿਹੀਆਂ ਸਾਰੀਆਂ ਗੱਲਾਂ ਜਾਣਨ ਲਈ ਬੇਤਾਬ ਹਨ।

ਇਸ ਦੇ ਨਾਲ ਹੀ ਲੋਕ ਇਸ ਗੱਲ ਨੂੰ ਲੈ ਕੇ ਵੀ ਕਾਫੀ ਉਤਸੁਕ ਹਨ ਕਿ ਇਹ ਸਿਤਾਰੇ ਬਚਪਨ 'ਚ ਕਿਵੇਂ ਦਿਖਾਈ ਦਿੰਦੇ ਸਨ। ਇਸ ਸਿਲਸਿਲੇ 'ਚ ਅਸੀਂ ਤੁਹਾਡੇ ਲਈ ਬਾਲੀਵੁੱਡ ਅਦਾਕਾਰਾ ਦੀ ਬਚਪਨ ਦੀ ਫੋਟੋ ਲੈ ਕੇ ਆਏ ਹਾਂ, ਜਿਸ ਨੂੰ ਪਛਾਣਨਾ ਕੋਈ ਆਸਾਨ ਕੰਮ ਨਹੀਂ ਹੈ।

inside image of viral jahnvi kapoor

ਹੋਰ ਪੜ੍ਹੋ : Rubina Dilaik-Abhinav Shukla Relationship: ਟੀਵੀ ਜਗਤ ਦੀ ਪਰਫੈਕਟ ਨੂੰਹ ਨਹੀਂ ਸੰਭਾਲ ਪਾਈ ਸੀ ਆਪਣਾ ਰਿਸ਼ਤਾ, ਆ ਗਈ ਸੀ ਤਲਾਕ ਦੀ ਨੌਬਤ

ਸੋਸ਼ਲ ਮੀਡੀਆ ਉੱਤੇ ਇੱਕ ਅਦਾਕਾਰਾ ਦੀ ਬਚਪਣ ਦੀ ਪੁਰਾਣੀ ਤਸਵੀਰ ਖੂਬ ਵਾਇਰਲ ਹੋ ਰਹੇ ਹਨ। ਇਸ ਵਾਇਰਲ ਫੋਟੋ 'ਚ ਤੁਸੀਂ ਤਿੰਨ ਬੱਚਿਆਂ ਨੂੰ ਦੇਖ ਸਕਦੇ ਹੋ। ਇਸ ਤਸਵੀਰ ਵਿੱਚ ਛੋਟੇ ਵਾਲਾਂ ਦੇ ਨਾਲ ਵਿਚਕਾਰ ਖੜੀ ਨਜ਼ਰ ਆ ਰਹੀ ਇਹ ਬੱਚੀ ਅੱਜ ਦੇ ਸਮੇਂ ‘ਚ ਬਾਲੀਵੁੱਡ ਦੀ ਸਭ ਤੋਂ ਸਟਾਈਲਿਸ਼ ਅਤੇ ਗਲੈਮਰਸ ਅਦਾਕਾਰਾ ਹੈ। ਇਸ ਅਭਿਨੇਤਰੀ ਨੂੰ ਪਛਾਣ ਕੇ ਲੋਕਾਂ ਦੇ ਪਸੀਨੇ ਛੁੱਟ ਰਹੇ ਹਨ। ਕੀ ਤੁਸੀਂ ਪਛਾਣ ਲਿਆ ਕਿ ਕੀ ਹੋਇਆ? ਜੇਕਰ ਨਹੀਂ ਤਾਂ ਦੱਸ ਦੇਈਏ ਕਿ ਉਨ੍ਹਾਂ ਦੀ ਮਾਂ ਵੀ ਸੁਪਰਸਟਾਰ ਅਦਾਕਾਰਾ ਸੀ।

viral childhood pic of jahnvi kapoor

ਦੱਸ ਦੇਈਏ ਕਿ ਇਸ ਫੋਟੋ 'ਚ ਨਜ਼ਰ ਆ ਰਹੀ ਕੁੜੀ ਕੋਈ ਹੋਰ ਨਹੀਂ ਸਗੋਂ ਜਾਨ੍ਹਵੀ ਕਪੂਰ ਹੈ। ਜੀ ਹਾਂ, ਇਸ ਤਸਵੀਰ 'ਚ ਜਾਨ੍ਹਵੀ ਕਪੂਰ ਨੂੰ ਦੇਖ ਕੇ ਕਿਸੇ ਲਈ ਵੀ ਉਸ ਨੂੰ ਪਛਾਣਨਾ ਮੁਸ਼ਕਿਲ ਹੋਵੇਗਾ।

ਜਾਨ੍ਹਵੀ ਕਪੂਰ ਦੀ ਮਾਂ ਸ਼੍ਰੀਦੇਵੀ ਇੰਡਸਟਰੀ ਦੀ ਪਹਿਲੀ ਲੇਡੀ ਸੁਪਰਸਟਾਰ ਸੀ। ਭਾਵੇਂ ਇਹ ਅਦਾਕਾਰਾ ਹੁਣ ਇਸ ਦੁਨੀਆ 'ਚ ਨਹੀਂ ਹੈ ਪਰ ਉਸ ਦੀਆਂ ਦੋਵੇਂ ਬੇਟੀਆਂ ਉਸ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਹਾਲ ਹੀ ‘ਚ ਜਾਨ੍ਹਵੀ ਕਪੂਰ ਨੇ ਆਪਣੀ ਆਉਣ ਵਾਲੀ ਫ਼ਿਲਮ GoodLuck Jerry ਦੇ ਨਵੇਂ ਪੋਸਟਰ ਸ਼ੇਅਰ ਕਰਕੇ ਰਿਲੀਜ਼ ਡੇਟ ਦੱਸੀ ਹੈ।

 

happy birthday sri devi her daughter janhvi kapoor posted emotional note to her late mother-min

 

 

View this post on Instagram

 

A post shared by Janhvi Kapoor (@janhvikapoor)

You may also like