Sushant Singh Rajput death: NCB ਨੇ ਰਿਆ 'ਤੇ ਲਾਏ ਗੰਭੀਰ ਦੋਸ਼, ਕਿਹਾ 'ਸੁਸ਼ਾਂਤ ਨੂੰ ਲਗਾਈ ਗਈ ਸੀ ਨਸ਼ੇ ਦੀ ਲੱਤ'

written by Pushp Raj | July 13, 2022

Sushant Singh Rajput death case: ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ 2 ਸਾਲ ਬੀਤ ਜਾਣ ਮਗਰੋਂ ਵੀ ਅਜੇ ਤੱਕ ਉਨ੍ਹਾਂ ਦੀ ਮੌਤ ਦੀ ਗੁੱਥੀ ਨਹੀਂ ਸੁਲਝ ਸਕੀ ਹੈ। ਇਸ ਮਾਮਲੇ ਵਿੱਚ ਡਰੱਗਜ਼ ਨੂੰ ਲੈ ਕੇ ਵੀ ਕੇਸ ਜਾਰੀ ਹੈ। ਸੁਸ਼ਾਂਤ ਸਿੰਘ ਰਾਜਪੂਤ ਡਰੱਗਜ਼ ਕੇਸ ਵਿੱਚ ਸੁਸ਼ਾਂਤ ਦੀ ਗਰਲਫ੍ਰੈਂਡ ਰਹੀ ਰਿਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ NCB ਟੀਮ ਨੇ ਰਿਆ 'ਤੇ ਗੰਭੀਰ ਦੋਸ਼ ਲਾਏ ਹਨ।

Image Source: Instagram

ਸੁਸ਼ਾਂਤ ਨੂੰ ਡਰਗ ਦੇਣ ਦੇ ਮਾਮਲੇ ਨੂੰ ਲੈ ਕੇ ਰਿਆ ਅਜੇ ਵੀ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਰਡਾਰ 'ਤੇ ਹੈ। NCB ਨੇ ਡਰੱਗਜ਼ ਮਾਮਲੇ ਵਿੱਚ ਚਾਰਜ ਸ਼ੀਟ ਤਿਆਰ ਕਰ ਲਈ ਹੈ। ਜਿਸ 'ਚ ਹਾਈ ਸੋਸਾਇਟੀ ਰਿਆ ਅਤੇ 34 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ, NCB ਨੇ ਅਭਿਨੇਤਰੀ ਰਿਆ ਚੱਕਰਵਰਤੀ ਇਸ ਮਾਮਲੇ ਵਿੱਚ ਨਸ਼ੇ ਦੇਣ ਲਈ ਮੁਖ ਦੋਸ਼ੀ ਮੰਨਿਆ ਹੈ। ਦੋ ਸਾਲਾਂ ਤੋਂ ਚੱਲ ਰਹੇ ਇਸ ਮਾਮਲੇ 'ਚ NCB ਨੇ ਹੁਣ ਮੰਗਲਵਾਰ ਨੂੰ ਚਾਰਜਸ਼ੀਟ ਦਾਖਲ ਕੀਤੀ ਹੈ।

ਇਸ ਚਾਰਜਸ਼ੀਟ ਵਿੱਚ ਸੁਸ਼ਾਂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਦਾ ਨਾਂਅ ਵੀ ਸ਼ਾਮਲ ਹੈ। ਐਨਸੀਬੀ ਨੇ ਆਪਣੀ ਚਾਰਜਸ਼ੀਟ 'ਚ ਰਿਆ ਚੱਕਰਵਰਤੀ 'ਤੇ ਗਾਂਜਾ ਖਰੀਦਣ ਅਤੇ ਇਸ ਦੀ ਖਰੀਦ ਨੂੰ ਫਾਈਨਾਂਸ ਕਰਨ ਦਾ ਦੋਸ਼ ਲਗਾਇਆ ਹੈ।

Image Source: Instagram

ਰਿਆ ਕਰਦੀ ਸੀ ਨਸ਼ੇ ਦੀ ਖਰੀਦ 'ਤੇ ਪੇਮੈਂਟ
NCB ਨੇ ਆਪਣੀ ਚਾਰਜਸ਼ੀਟ 'ਚ ਸਪੱਸ਼ਟ ਕਿਹਾ ਹੈ ਕਿ ਰਿਆ ਨੇ ਗਾਂਜਾ ਖਰੀਦਿਆ ਅਤੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਭੇਜਿਆ। ਇੰਨਾ ਹੀ ਨਹੀਂ, ਚਾਰਜਸ਼ੀਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਸੁਸ਼ਾਂਤ ਲਈ ਗਾਂਜਾ ਖਰੀਦਣ 'ਤੇ ਰਿਆ ਨੇ ਕਈ ਵਾਰ ਭੁਗਤਾਨ ਕੀਤਾ ਸੀ।

ਚਾਰਜਸ਼ੀਟ ਮੁਤਾਬਕ ਸੁਸ਼ਾਂਤ ਨੂੰ ਸਾਲ 2018 ਤੋਂ ਗਾਂਜਾ ਸਪਲਾਈ ਕੀਤਾ ਜਾ ਰਿਹਾ ਸੀ। ਇਸ ਮਾਮਲੇ ਵਿੱਚ ਐਨਡੀਪੀਐਸ ਅਦਾਲਤ ਨੇ ਪਿਛਲੇ 35 ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਸੀ, ਜਿਸ ਦੇ ਵੇਰਵੇ ਮੰਗਲਵਾਰ ਨੂੰ ਸਾਹਮਣੇ ਆਏ ਹਨ।

ਐਨਸੀਬੀ ਦੀ ਚਾਰਜਸ਼ੀਟ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਾਲ 2018 ਤੋਂ ਵੱਖ-ਵੱਖ ਲੋਕਾਂ ਅਤੇ ਉਸ ਦੇ ਸਟਾਫ਼ ਵੱਲੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਜਾ ਰਹੀ ਸੀ। ਐੱਨਸੀਬੀ ਨੇ ਚਾਰਜਸ਼ੀਟ 'ਚ ਇਹ ਵੀ ਕਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਦੋਸਤ ਸਿਧਾਰਥ ਪਿਠਾਨੀ ਆਪਣੇ ਬੈਂਕ ਖਾਤੇ 'ਚੋਂ ਅਭਿਨੇਤਾ ਲਈ ਡਰੱਗਜ਼ ਖਰੀਦਦਾ ਸੀ, ਜਿਸ ਨੂੰ ਇਨ੍ਹਾਂ ਲੋਕਾਂ ਨੇ 'ਪੂਜਾ ਸਮੱਗਰੀ' ਦਾ ਨਾਂ ਦਿੱਤਾ ਸੀ।

Image Source: Instagram

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮਾਂ ਨਾਲ ਨਜ਼ਰ ਆਈ ਅਫਸਾਨਾ ਖਾਨ, ਕਿਹਾ 'ਮੰਮੀ-ਪਾਪਾ ਨਾਲ ਮਿਲ ਕੇ ਭਰਾ ਦੇ ਸਾਰੇ ਸੁਫਨੇ ਕਰਾਂਗੀ ਪੂਰੇ'

ਸੁਸ਼ਾਂਤ ਨੂੰ ਲਗਵਾਈ ਗਈ ਸੀ ਨਸ਼ੇ ਦੀ ਲਤ
ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਸੁਸ਼ਾਂਤ ਸਿੰਘ ਨੂੰ ਨਸ਼ੇ ਦੀ ਲਤ ਲਗਵਾਈ ਗਈ ਸੀ। ਨਸ਼ਾ ਤੋਂ ਦਰੂ ਰਹਿਣ 'ਤੇ ਸੁਸ਼ਾਂਤ ਰਾਜਪੂਤ ਨੂੰ ਨਸ਼ਾ ਕਰਨ ਲਈ ਵਾਰ-ਵਾਰ ਉਕਸਾਇਆ ਗਿਆ। ਚਾਰਜਸ਼ੀਟ ਮੁਤਾਬਕ ਰਿਆ ਅਤੇ ਸਿਧਾਰਥ ਸਣੇ ਸਾਰੇ ਦੋਸ਼ੀ ਨਸ਼ੀਲੇ ਪਦਾਰਥਾਂ ਦੀ ਖਰੀਦੋ-ਫਰੋਖਤ, ਵੇਚਣ ਅਤੇ ਵੰਡਣ ਵਰਗੀਆਂ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਸਨ।

NCB ਨੇ ਆਪਣੀ ਚਾਰਜਸ਼ੀਟ ਦੇ ਵਿੱਚ ਮੁਲਜ਼ਮਾਂ ਉੱਤੇ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਹੁਣ ਵੇਖਣਾ ਹੋਵੇਗਾ ਕਿ ਕੋਰਟ ਇਸ ਮਾਮਲੇ 'ਤੇ ਆਪਣਾ ਕੀ ਫੈਸਲਾ ਸੁਣਾਏਗਾ।

You may also like