ਅਦਾਕਾਰਾ ਸੁਸ਼ਮਿਤਾ ਸੇਨ ਦੇ ਭਰਾ ਦੇ ਘਰ ਧੀ ਨੇ ਲਿਆ ਜਨਮ,ਪਹਿਲੀ ਤਸਵੀਰ ਆਈ ਸਾਹਮਣੇ

Written by  Shaminder   |  November 01st 2021 06:04 PM  |  Updated: November 01st 2021 06:04 PM

ਅਦਾਕਾਰਾ ਸੁਸ਼ਮਿਤਾ ਸੇਨ ਦੇ ਭਰਾ ਦੇ ਘਰ ਧੀ ਨੇ ਲਿਆ ਜਨਮ,ਪਹਿਲੀ ਤਸਵੀਰ ਆਈ ਸਾਹਮਣੇ

ਅਦਾਕਾਰਾ ਸੁਸ਼ਮਿਤਾ ਸੇਨ (sushmita sen) ਦੇ ਘਰ ਵਿੱਚ ਇੱਕ ਵਾਰ ਫਿਰ ਕਿਲਕਾਰੀ ਗੂੰਜੀ ਹੈ । ਦਰਅਸਲ ਸਸ਼ੁਮਿਤਾ ਸੇਨ ਦੀ ਭਰਜਾਈ ਤੇ ਟੀਵੀ ਅਦਾਕਾਰਾ ਚਾਰੂ ਅਸੋਪਾ (Charu Asopa) ਦੇ ਘਰ ਵਿੱਚ ਪਹਿਲੇ ਬੱਚੇ ਨੇ (Charu Asopa baby girl) ਜਨਮ ਲਿਆ ਹੈ । ਇਹ ਖੁਸ਼ਖ਼ਬਰੀ ਸੁਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਸੋਸ਼ਲ ਮੀਡੀਆ ਤੇ ਜਰੀਏ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ । ਰਾਜੀਵ ਨੇ ਨਵ ਜਨਮੀ ਧੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Rajeev Sen with wife and new born baby -min image From instagram

ਹੋਰ ਪੜ੍ਹੋ : ਕਿਸਾਨ ਮੋਰਚੇ ਨੂੰ ਲੈ ਕੇ ਗਾਇਕ ਮਨਮੋਹਨ ਵਾਰਿਸ ਤੇ ਕਮਲ ਹੀਰ ਨੇ ਕੀਤਾ ਵੱਡਾ ਐਲਾਨ

ਇਸ ਤੋਂ ਇਲਾਵਾ ਸੁਸ਼ਮਿਤਾ ਸੇਨ ਨੇ ਵੀ ਆਪਣੀ ਭਰਜਾਈ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਦਾ ਆਫੀਸ਼ੀਅਲ ਐਲਾਨ ਕੀਤਾ ਹੈ । ਸੁਸ਼ਮਿਤਾ ਸੇਨ ਨੇ ਲਿਖਿਆ ਕਿ ਦੀਵਾਲੀ ਤੋਂ ਪਹਿਲਾਂ ਉਨ੍ਹਾਂ ਦੇ ਘਰ ਲਕਸ਼ਮੀ ਆਈ ਹੈ ।

Rajeev sen with new born baby -min image From instagram

ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣੀ ਧੀ ਦੇ ਨਾਲ ਨਜ਼ਰ ਆ ਰਿਹਾ ਹੈ । ਰਾਜੀਵ ਨੇ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਸੁਸ਼ਮਿਤਾ ਸੇਨ ਨੇ ਆਪਣੀ ਭਾਬੀ ਦੇ ਬੇਬੀ ਸ਼ਾਵਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਰਾਜੀਵ ਅਤੇ ਚਾਰੂ ਦਾ ਇਹ ਪਹਿਲਾ ਬੱਚਾ ਹੈ ਅਤੇ ਪੂਰਾ ਪਰਿਵਾਰ ਖੁਸ਼ੀ ਨਾਲ ਫੁੱਲਿਆ ਨਹੀਂ ਸਮਾ ਰਿਹਾ । ਰਾਜੀਵ ਨੇ ਆਪਣੀ ਧੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ ਕਿ ਉਸ ਦੀ ਪਤਨੀ ਅਤੇ ਬੱਚੀ ਦੋਵੇਂ ਠੀਕ ਠਾਕ ਹਨ ।

 

View this post on Instagram

 

A post shared by Rajeev Sen (@rajeevsen9)

You May Like This
DOWNLOAD APP


© 2023 PTC Punjabi. All Rights Reserved.
Powered by PTC Network