
Sushmita Sen gifts herself Mercedes car: ਆਰੀਆ, ਆਰਿਆ 2 ਤੋਂ ਬਾਅਦ ਇਸ ਸਾਲ ਸੁਸ਼ਮਿਤਾ ਸੇਨਾ ਆਰੀਆ 3 ਲਿਆਉਣ ਜਾ ਰਹੀ ਹੈ। ਫਿਲਹਾਲ ਇਸ ਸੀਰੀਜ਼ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਇਸ ਸਾਲ ਇਸ ਨੂੰ ਰਿਲੀਜ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪਰ ਸੀਰੀਜ਼ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਅਦਾਕਾਰਾ ਦੀ ਜ਼ਿੰਦਗੀ ਵਿੱਚ ਨਵੀਂ ਖੁਸ਼ੀ ਆਈ ਹੈ। ਘਰ 'ਚ ਕਰੋੜਾਂ ਦੀ ਅਜਿਹੀ ਚੀਜ਼ ਆਈ ਹੈ, ਜਿਸ ਨੂੰ ਦੇਖ ਕੇ ਸੁਸ਼ਮਿਤਾ ਦੇ ਪੈਰ ਜ਼ਮੀਨ 'ਤੇ ਨਹੀਂ ਲੱਗ ਰਹੇ ਹਨ ਅਤੇ ਉਹ ਆਪਣੀ ਖੁਸ਼ੀ ਨੂੰ ਰੋਕ ਨਹੀਂ ਪਾਈ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰਨ ਲਈ। ਗੱਲ ਕਰ ਰਹੇ ਹਾਂ ਸੁਸ਼ਮਿਤਾ ਦੀ ਨਵੀਂ ਕਾਰ ਦੀ ਜੋ ਉਨ੍ਹਾਂ ਨੇ ਨਵੇਂ ਸਾਲ ਦੇ ਮੌਕੇ 'ਤੇ ਖੁਦ ਨੂੰ ਗਿਫਟ ਕੀਤੀ ਹੈ।
ਹੋਰ ਪੜ੍ਹੋ : ਅਮਿਤਾਭ ਬੱਚਨ ਨੇ ਸ਼ੇਅਰ ਕੀਤਾ ਖ਼ਾਸ ਵੀਡੀਓ, ਲਿਓਨੇਲ ਮੇਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਨਾਲ ਹੋਈ ਮੁਲਾਕਾਤ ਦੀ ਦਿਖਾਈ ਝਲਕ

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਇੱਕ ਆਲੀਸ਼ਾਨ ਕਾਰ ਖਰੀਦੀ ਹੈ, ਜਿਸ ਦੀ ਵੀਡੀਓ ਅਤੇ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਸੁਸ਼ਮਿਤਾ ਸੇਨ ਨੇ ਮਰਸੀਡੀਜ਼ ਕਾਰ ਦਾ AMG GLE 53 ਮਾਡਲ ਖਰੀਦਿਆ ਹੈ, ਜਿਸ ਦੀ ਕੀਮਤ ਕਰੀਬ 2 ਕਰੋੜ ਰੁਪਏ ਹੈ। ਸੁਸ਼ਮਿਤਾ ਸੇਨ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ, ਉਹ ਖੁਦ ਨਵੀਂ ਕਾਰ ਦੇ ਉੱਪਰ ਤੋਂ ਕਵਰ ਹਟਾਉਂਦੀ ਅਤੇ ਫਿਰ ਖੁਦ ਡਰਾਈਵਿੰਗ ਸੀਟ 'ਤੇ ਬੈਠੀ ਹੋਈ ਦਿਖਾਈ ਦੇ ਰਹੀ ਹੈ।

ਸੁਸ਼ਮਿਤਾ ਸੇਨ ਨੇ ਕਾਰ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ- ਬਿਊਟੀ ਐਂਡ ਦਾ ਬੀਸਟ। ਸੁਸ਼ਮਿਤਾ ਸੇਨ ਖੁੱਲ੍ਹੇ ਵਾਲਾਂ ਨਾਲ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ। ਜਦੋਂ ਅਭਿਨੇਤਰੀ ਨੇ ਆਪਣੀ ਨਵੀਂ ਗੱਡੀ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀ ਹੈ, ਉਸ ਤੋਂ ਬਾਅਦ ਕਲਾਕਾਰ ਤੇ ਫੈਨਜ਼ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।

ਜਾਣੋ ਇਸ ਲਗਜ਼ਰੀ ਕਾਰ ਦੀ ਕੀਮਤ
ਸੁਸ਼ਮਿਤਾ ਸੇਨ ਨੇ ਜੋ ਕਾਰ ਖਰੀਦੀ ਹੈ, ਉਸ ਦੀ ਕੀਮਤ 'ਚ ਦਿੱਲੀ-ਨੋਇਡਾ 'ਚ 2 ਆਲੀਸ਼ਾਨ ਫਲੈਟ ਬੁੱਕ ਕੀਤੇ ਜਾ ਸਕਦੇ ਹਨ। ਕੀਮਤ ਦੀ ਗੱਲ ਕਰੀਏ ਤਾਂ ਇਸ ਕਾਰ ਦੀ ਕੀਮਤ 2 ਕਰੋੜ ਰੁਪਏ ਹੈ।
ਸਾਲ 2022 ਵਿੱਚ ਸੁਸ਼ਮਿਤਾ ਕਈ ਕਾਰਨਾਂ ਕਰਕੇ ਚਰਚਾ ਵਿੱਚ ਰਹੀ ਸੀ। ਸਭ ਤੋਂ ਪਹਿਲਾਂ, ਉਹ ਆਪਣੇ ਭਰਾ ਅਤੇ ਭਾਬੀ ਯਾਨੀ ਰਾਜੀਵ ਸੇਨ ਅਤੇ ਚਾਰੂ ਅਸੋਪਾ ਕਾਰਨ ਸੁਰਖੀਆਂ ਵਿੱਚ ਰਹੀ। ਇਸ ਤੋਂ ਇਲਾਵਾ ਉਹ ਲਲਿਤ ਮੋਦੀ ਨਾਲ ਜੁੜੇ ਹੋਣ ਕਾਰਨ ਵੀ ਸੁਰਖੀਆਂ 'ਚ ਆਈ ਸੀ। ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ 'ਚ ਸੁਸ਼ਮਿਤਾ ਲਲਿਤ ਮੋਦੀ ਦੇ ਕਾਫੀ ਕਰੀਬ ਨਜ਼ਰ ਆ ਰਹੀ ਸੀ ।
View this post on Instagram