ਨਵੀਂ ਵੈੱਬ ਸੀਰੀਜ਼ ਤੋਂ ਸਾਹਮਣੇ ਆਇਆ ਸੁਸ਼ਮਿਤਾ ਸੇਨ ਦਾ ਨਵਾਂ ਲੁੱਕ, ਕਿਹਾ 'ਤਾਲੀ ਬਜਾਉਂਗੀ ਨਹੀਂ ਬਜਵਾਉਂਗੀ'

written by Pushp Raj | October 06, 2022 12:45pm

Sushmita Sen’s first look from new web series: ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਆਰੀਆ ਤੋਂ ਬਾਅਦ ਇੱਕ ਵਾਰ ਫਿਰ ਓਟੀਟੀ ਪਲੇਟਫਾਰਮ 'ਤੇ ਧਮਾਲ ਮਚਾਉਣ ਲਈ ਤਿਆਰ ਹਨ। ਇਸ ਵਾਰ ਫਿਰ ਸੁਸ਼ਮਿਤਾ ਇੱਕ ਵੱਖਰੇ ਮੁੱਦੇ 'ਤੇ ਅਧਾਰਿਤ ਵੈਬ ਸੀਰੀਜ਼ ਅਤੇ ਨਵੇਂ ਕਿਰਦਾਰ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੀ ਹੈ। ਹਾਲ ਹੀ ਵਿੱਚ ਇਸ ਨਵੀਂ ਵੈੱਬ ਸੀਰੀਜ਼ ਤੋਂ ਸੁਸ਼ਮਿਤਾ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ।

Image Source :Instagram

ਹਾਲ ਹੀ ਵਿੱਚ ਸੁਸ਼ਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਨਵੀਂ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਉਨ੍ਹਾਂ  ਦੀ ਆਉਣ ਵਾਲੀ ਨਵੀਂ ਵੈੱਬ ਸੀਰੀਜ਼ ਤੋਂ ਉਨ੍ਹਾਂ ਦਾ ਫਰਸਟ ਲੁੱਕ ਹੈ। ਇਹ ਵੈੱਬ ਸੀਰੀਜ਼ ਟ੍ਰਾਂਸਜੈਂਡਰ ਲੋਕਾਂ ਉੱਤੇ ਆਧਾਰਿਤ ਹੈ ਅਤੇ ਇਸ ਦਾ ਨਾਮ 'ਤਾਲੀ' ਹੈ।

ਦੱਸ ਦਈਏ ਕਿ ਸੁਸ਼ਮਿਤਾ ਸੇਨ ਆਰੀਆ ਤੋਂ ਬਾਅਦ  ਆਪਣੀ ਨਵੀਂ ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ। ਇਸ ਸੀਰੀਜ਼ 'ਚ ਸੁਸ਼ਮਿਤਾ ਸੇਨ ਸੇਵਿਕਾ ਗੌਰੀ ਸਾਵੰਤ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਇਸ ਸੀਰੀਜ਼ ਤੋਂ ਸੁਸ਼ਮਿਤਾ ਸੇਨ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਗੌਰੀ ਸਾਵੰਤ ਸਖੀ ਚਾਰ ਚੌਘੀ ਟਰੱਸਟ ਦੀ ਸੰਸਥਾਪਕ ਅਤੇ ਨਿਰਦੇਸ਼ਕ ਹੈ, ਜੋ ਕਿ ਟ੍ਰਾਂਸਜੈਂਡਰ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ।

Image Source :Instagram

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਦੇ ਵਿੱਚ ਲਿਖਿਆ, "Taali- ਬਜਾਉਂਗੀ ਨਹੀਂ ਬਜਵਾਉਂਗੀ, ਪਹਿਲੀ ਝਲਕ ਸ਼੍ਰੀ ਗੌਰੀ ਸਾਵੰਤ, ਕੁਝ ਵੀ ਮੈਨੂੰ ਕੁਝ ਵੀ ਮਾਣ ਨਹੀਂ ਮਹਿਸੂਸ ਕਰਵਾਉਂਦਾ ਪਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਖੂਬਸੂਰਤ ਵਿਅਕਤੀ ਦਾ ਕਿਰਦਾਰ ਨਿਭਾਉਣ ਨੂੰ ਮਿਲਿਆ। ਯਾਨੀ ਕਿ ਆਪਣੀ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਅਤੇ ਹਰ ਕਿਸੇ ਨੂੰ ਪੂਰੇ ਅਧਿਕਾਰ ਅਤੇ ਸਨਮਾਨ ਨਾਲ ਜਿਊਣ ਦਾ ਹੱਕ ਹੈ। ਦੁੱਗਾ-ਦੁੱਗਾ।"

ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੁਸ਼ਮਿਤਾ ਨੇ ਹਰੇ ਰੰਗ ਦੇ ਬਲਾਊਜ਼ ਨਾਲ ਲਾਲ ਰੰਗ ਦੀ ਸਾੜ੍ਹੀ ਪਾਈ ਹੋਈ ਹੈ। ਸੁਸ਼ਮਿਤਾ ਨੇ ਡਾਰਕ ਮੇਅਕਪ ਕੀਤਾ ਹੈ, ਉਸ ਦੇ ਹੱਥਾਂ ਵਿੱਚ ਕੜੇ ਹਨ ਅਤੇ ਹੱਥ ਵਿੱਚ ਘੜੀ ਪਹਿਨੀ ਹੋਈ ਹੈ। ਗੂੜ੍ਹੇ ਰੰਗ ਦੀ ਲਿਪਸਟਿਕ, ਵੱਡੇ ਸਾਈਜ਼ ਦੀ ਲਾਲ ਬਿੰਦੀ ਅਤੇ ਨਾਖੂਨਾਂ ਉੱਤੇ ਲੱਗੀ ਗੂੜ੍ਹੇ ਰੰਗ ਦੀ ਨੇਲਪੌਲਿਸ਼ ਸੁਸ਼ਮਿਤਾ ਦੇ ਲੁੱਕ ਨੂੰ ਪੂਰਾ ਕਰ ਰਹੇ ਹਨ। ਇਸ ਦੌਰਾਨ ਸੁਸ਼ਮਿਤਾ ਤਾਲੀ ਵਜਾਉਂਦੀ ਹੋਈ ਨਜ਼ਰ ਆ ਰਹੀ ਹੈ।

Image Source: Instagram

ਹੋਰ ਪੜ੍ਹੋ: 72 ਸਾਲ ਦੀ ਉਮਰ 'ਚ ਨਾਨਾ ਪਾਟੇਕਰ ਮੁਸ਼ਕਿਲ ਪਹਾੜੀਆਂ ਚੜ੍ਹ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨ ਪੁੱਜੇ, ਵੇਖੋ ਤਸਵੀਰਾਂ

ਫੈਨਜ਼ ਸੁਸ਼ਮਿਤਾ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਕਈ ਫੈਨਜ਼ ਇਸ ਤਸਵੀਰ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ' ਸੁਸ਼ਮਿਤਾ ਸੇਨ ਇੱਕ ਚੰਗੀ ਅਦਾਕਾਰਾ ਹੈ, ਉਹ ਹਰ ਵਾਰ ਇੱਕ ਨਵੇਂ ਅੰਦਾਜ਼ ਵਿੱਚ ਨਵਾਂ ਕਿਰਦਾਰ ਨਿਭਾਉਣ ਲਈ ਤਿਆਰ ਰਹਿੰਦੀ ਹੈ। ' ਇੱਕ ਹੋਰ ਯੂਜ਼ਰ ਨੇ ਲਿਖਿਆ, 'ਤੁਸੀਂ ਬਹੁਤ ਸ਼ਾਨਦਾਰ ਹੋ ਅਤੇ ਮੇਰੀ ਸਭ ਤੋਂ ਵੱਡੀ ਪ੍ਰੇਰਣਾ' ਹੋ। ਪ੍ਰਸ਼ੰਸਕਾਂ ਨੇ ਸੁਸ਼ਮਿਤਾ ਦੀ ਪੋਸਟ 'ਤੇ ਫਾਇਰ ਅਤੇ ਹਾਰਟ ਇਮੋਜੀ ਨਾਲ ਪਿਆਰ ਦੀ ਵਰਖਾ ਕੀਤੀ।

 

View this post on Instagram

 

A post shared by Sushmita Sen (@sushmitasen47)

You may also like