ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਸਵਰਾ ਭਾਸਕਰ ਨੇ ਜਤਾਇਆ ਦੁੱਖ, ਲੋਕਾਂ ਨੇ ਅਦਕਾਰਾ ਨੂੰ ਕੀਤਾ ਟ੍ਰੋਲ

written by Shaminder | June 01, 2022

ਸਿੱਧੂ ਮੂਸੇਵਾਲਾ (Sidhu Moose wala)  ਦਾ ਬੀਤੇ ਦਿਨੀਂ ਦਿਹਾਂਤ (Death) ਹੋ ਗਿਆ ।ਉਸ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀ ਦੁੱਖ ਜਤਾਇਆ ਹੈ । ਉੱਥੇ ਹੀ ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ (Swara Bhaskar) ਨੇ  ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਸ਼੍ਰੀ ਕੀਰਤਪੁਰ ਸਾਹਿਬ ‘ਚ ਵਿਸਰਜਿਤ, ਪਿਤਾ ਅਸਥੀਆਂ ਨੂੰ ਸੀਨੇ ਨਾਲ ਲਾ ਕੇ ਰੋਂਦੇ ਕੁਰਲਾਉਂਦੇ ਆਏ ਨਜਰ

ਪਰ ਸੋਸ਼ਲ ਮੀਡੀਆ ‘ਤੇ ਫੈਨਸ ਸਵਰਾ ਭਾਸਕਰ ‘ਤੇ ਨਿਸ਼ਾਨਾ ਸਾਧ ਰਹੇ ਹਨ ਅਤੇ ਕਈਆਂ ਨੇ ਤਾਂ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ । ਟ੍ਰੋਲਰਸ ਨੇ ਅਦਾਕਾਰਾ ਦੇ ਟਵੀਟ ‘ਤੇ ਕਈ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਹਨ । ਦੱਸ ਦਈਏ ਕਿ ਸਵਰਾ ਭਾਸਕਰ ਨੇ ਟਵੀਟ ‘ਚ ਲਿਖਿਆ ਸੀ ਕਿ ‘ਸਿੱਧੂ ਮੂਸੇਵਾਲਾ ਅਜਿਹੇ ਗਾਇਕ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ ।

Swara bhaskar image From instagram

ਹੋਰ ਪੜ੍ਹੋ :  ਗਾਇਕ ਕੇ.ਕੇ. ਦੇ ਦਿਹਾਂਤ ‘ਤੇ ਪੀਐੱਮ ਮੋਦੀ ਨੇ ਟਵੀਟ ਕਰਕੇ ਜਤਾਇਆ ਦੁੱਖ ਤਾਂ ਸਿੱਧੂ ਮੂਸੇਵਾਲਾ ਦੇ ਫੈਨਸ ਹੋਏ ਨਰਾਜ਼

ਬਸ ਏਨਾਂ ਟਵੀਟ ਕਰਨ ਦੀ ਦੇਰ ਸੀ ਕਿ ਟ੍ਰੋਲਰਸ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ । ਦੱਸ ਦਈਏ ਕਿ ਸਵਰਾ ਭਾਸਕਰ ਅਕਸਰ ਬੇਬਾਕੀ ਨਾਲ ਹਰ ਮੁੱਦੇ ‘ਤੇ ਰਾਇ ਰੱਖਦੀ ਹੈ । ਸੋਸ਼ਲ ਮੀਡੀਆ ‘ਤੇ ਸਵਰਾ ਭਾਸਕਰ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ।

Swara Bhaskar tweet reply-mi

ਸਿੱਧੂ ਮੂਸੇਵਾਲਾ ਇੱਕ ਅਜਿਹਾ ਕਲਾਕਾਰ ਸੀ ਜਿਸ ਨੇ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਸਥਾਪਿਤ ਕਰ ਲਈ । ਮਹਿਜ ੨੮ ਸਾਲ ਦੀ ਉਮਰ ‘ਚ ਕਰੋੜਾਂ ਦੀ ਕਮਾਈ ਅਤੇ ਦੁਨੀਆ ਭਰ ‘ਚ ਫੈਨਸ ਦੀ ਲੰਮਾ ਚੌੜਾ ਕਾਫਲਾ ਉਸ ਦੇ ਹਿੱਸੇ ਆਇਆ ਸੀ । ਪਰ ਅਫਸੋਸ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਅਤੇ ਮਾਨਸਾ ਪਿੰਡ ਮੂਸੇਵਾਲ ਦਾ ਨਾਂਅ ਦੁਨੀਆ ਭਰ ‘ਚ ਚਮਕਾਉਂਦਾ ਹੋਇਆ ਇਹ ਗਾਇਕ ਖੁਦ ਪਤਾ ਨਹੀਂ ਕਿੱਥੇ ਗੁਆਚ ਗਿਆ ਹੈ ।

You may also like