ਰਣਵੀਰ ਸਿੰਘ ਦੇ ਖਿਲਾਫ ਐਫਆਈਆਰ ਦਰਜ ਹੋਣ 'ਤੇ ਸਵਰਾ ਭਾਸਕਰ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ

written by Pushp Raj | July 26, 2022

Swara Bhaskar reacts to FIR against Ranveer Singh: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਵਿਵਾਦਾਂ 'ਚ ਘਿਰਦੇ ਜਾ ਰਹੇ ਹਨ। ਮੁੰਬਈ ਪੁਲਿਸ ਨੇ ਇੱਕ ਵਿਅਕਤੀ ਦੀ ਸ਼ਿਕਾਇਤ 'ਤੇ ਅਦਾਕਾਰ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਹੁਣ ਇਸ ਮਾਮਲੇ 'ਤੇ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਆਪਣਾ ਰਿਐਕਸ਼ਨ ਦਿੱਤਾ ਹੈ।

ਦੱਸ ਦਈਏ ਕਿ ਰਣਵੀਰ ਸਿੰਘ ਦੇ ਖਿਲਾਫ ਮੁੰਬਈ ਦੇ ਚੇਂਬੂਰ ਪੁਲਿਸ ਸਟੇਸ਼ਨ 'ਚ ਐਫਆਈਆਰ ਦਰਜ ਹੋਈ ਹੈ। ਰਣਵੀਰ 'ਤੇ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਰਣਵੀਰ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 292, 293, 509 ਅਤੇ ਆਈਟੀ ਐਕਟ ਦੀ ਧਾਰਾ 67 (ਏ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਇੱਕ ਵਕੀਲ ਅਤੇ ਇੱਕ NGO ਨੇ ਵੀ ਰਣਵੀਰ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਰਣਵੀਰ ਦੀਆਂ ਫੋਟੋਆਂ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਅਦਾਕਾਰਾ ਸਵਰਾ ਭਾਸਕਰ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਸਵਰਾ ਭਾਸਕਰ ਨੇ ਇਸ ਮੁੱਦੇ 'ਤੇ ਆਪਣੀ ਬੇਬਾਕ ਤੇ ਬੋਲਡ ਅੰਦਾਜ਼ ਵਿੱਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਵਰਾ ਨੇ ਪਹਿਲਾਂ ਰਣਵੀਰ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ ਜਿਨ੍ਹਾਂ ਨੂੰ ਫੋਟੋ ਪਸੰਦ ਨਹੀਂ ਹੈ ਉਹ ਇਸ ਨੂੰ ਨਾ ਦੇਖਣ। ਇਸ ਦੇਸ਼ ਵਿੱਚ ਹੋਰ ਵੀ ਮੁੱਦੇ ਹਨ ਜੋ ਅਸਲ ਸਮੱਸਿਆਵਾਂ ਹਨ। ਹੁਣ ਜਦੋਂ ਰਣਵੀਰ ਖਿਲਾਫ ਪੁਲਿਸ 'ਚ ਮਾਮਲਾ ਦਰਜ ਹੋਇਆ ਹੈ ਤਾਂ ਸਵਰਾ ਨੇ ਮੁੜ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਰਣਵੀਰ ਦੇ ਨਿਊਡ ਫੋਟੋਸ਼ੂਟ ਨੂੰ ਲੈ ਕੇ ਸ਼ਿਕਾਇਤ ਦਰਜ ਹੋਣ ਦੀ ਖਬਰ ਨੂੰ ਇੱਕ ਯੂਜ਼ਰ ਨੇ ਟਵੀਟ ਕੀਤਾ, ਜਿਸ 'ਤੇ ਸਵਰਾ ਨੇ ਲਿਖਿਆ, 'ਸਾਡੇ ਦੇਸ਼ 'ਚ ਇੰਨੀ ਬੇਵਕੂਫੀ ਅਤੇ ਬੇਰੋਜ਼ਗਾਰੀ ਹੈ।'

ਹੋਰ ਪੜ੍ਹੋ: ਵਿੱਕੀ ਕੌਸ਼ਲ ਦੀ ਫਿਲਮ 'ਗੋਵਿੰਦਾ ਨਾਮ ਮੇਰਾ' 'ਚ ਰਣਬੀਰ ਕਪੂਰ ਦੀ ਐਂਟਰੀ 'ਤੇ ਨਾਰਾਜ਼ ਹੋਈ ਕੈਟਰੀਨਾ ਕੈਫ: ਰਿਪੋਰਟ

ਫੋਟੋਸ਼ੂਟ ਨੂੰ ਲੈ ਕੇ ਜਦੋਂ ਰਣਵੀਰ ਨੂੰ ਟ੍ਰੋਲ ਕੀਤਾ ਜਾਣ ਲੱਗਾ ਤਾਂ ਸਵਰਾ ਨੇ ਟਵੀਟ ਕੀਤਾ ਅਤੇ ਲਿਖਿਆ, 'ਭਾਰਤ 'ਚ ਹਰ ਰੋਜ਼ ਬੇਇਨਸਾਫੀ ਅਤੇ ਪਰੇਸ਼ਾਨੀ ਦੇ ਮਾਮਲੇ ਹੁੰਦੇ ਹਨ ਪਰ ਬੇਸ਼ੱਕ ਸਾਡੀ ਨਾਰਾਜ਼ਗੀ ਰਣਵੀਰ ਸਿੰਘ ਦੀਆਂ ਤਸਵੀਰਾਂ ਨੂੰ ਲੈ ਕੇ ਹੈ। ਮੇਰਾ ਮਤਲਬ ਹੈ, ਗੰਭੀਰਤਾ ਨਾਲ... ਇਸ ਨੂੰ ਪਸੰਦ ਨਾ ਕਰੋ, ਨਾ ਦੇਖੋ, ਪਰ ਆਪਣੀਆਂ ਤਰਜੀਹਾਂ ਸਾਡੇ 'ਤੇ ਨਾ ਥੋਪੋ। ਇਹ ਕੋਈ ਮੁੱਦਾ ਨਹੀਂ ਹੈ।'

You may also like