ਪਠਾਨ’ ਦੇ ‘ਬੇਸ਼ਰਮ ਰੰਗ’ ਗੀਤ ਵਿਵਾਦ ਨੂੰ ਲੈ ਕੇ ਸਿਆਸੀ ਆਗੂਆਂ ‘ਤੇ ਭੜਕੀ ਸਵਰਾ ਭਾਸਕਰ, ‘ਕਿਹਾ ਅਭਿਨੇਤਰੀਆਂ ਦੇ ਕੱਪੜੇ ਵੇਖਣ….

written by Shaminder | December 16, 2022 12:48pm

ਸ਼ਾਹਰੁਖ ਖ਼ਾਨ (Shahrukh Khan) ਅਤੇ ਦੀਪਿਕਾ ਪਾਦੂਕੋਣ (Deepika Padukone) ਦੀ ਫ਼ਿਲਮ ‘ਪਠਾਨ’ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਆ ਚੁੱਕੀ ਹੈ । ਫ਼ਿਲਮ ਦੇ ਰਿਲੀਜ਼ ਹੋਏ ਗੀਤ ‘ਬੇਸ਼ਰਮ ਰੰਗ’ (Besharm Rang)  ਨੂੰ ਲੈ ਕੇ ਖੂਬ ਬਵਾਲ ਹੋ ਰਿਹਾ ਹੈ । ਜਿਸ ਤੋਂ ਬਾਅਦ ਇਸ ਫ਼ਿਲਮ ਦੇ ਬਾਈਕਾਟ ਕਰਨ ਦੀ ਮੰਗ ਵੀ ਟਵਿੱਟਰ ‘ਤੇ ਉੱਠਣ ਲੱਗ ਪਈ ਹੈ ।

Swara bhaskar image From instagram

ਹੋਰ ਪੜ੍ਹੋ : ਬੀਚ ‘ਤੇ ਸਲਵਾਰ ਸੁਟ ‘ਚ ਨਜ਼ਰ ਆਈ ਉਰਫੀ ਜਾਵੇਦ, ਸੋਸ਼ਲ ਮੀਡੀਆ ਯੂਜ਼ਰਸ ਨੇ ਕੀਤੇ ਇਸ ਤਰ੍ਹਾਂ ਦੇ ਸਵਾਲ

ਇਸ ਦੇ ਨਾਲ ਹੀ ਕਈ ਸਿਆਸੀ ਆਗੂਆਂ ਨੇ ਦੀਪਿਕਾ ਦੇ ਇਸ ਗੀਤ ‘ਚ ਪਾਏ ਕੱਪੜਿਆਂ ‘ਤੇ ਸਵਾਲ ਖੜੇ ਕੀਤੇ ਹਨ ।ਇਸ ਵਿਵਾਦ ਦੇ ਵਿਚਾਲੇ ਸਵਰਾ ਭਾਸਕਰ ਦੀਪਿਕਾ ਦੇ ਸਮਰਥਨ ‘ਚ ਅੱਗੇ ਆਈ ਹੈ । ਸਵਰਾ ਭਾਸਕਰ ਨੇ ਦੀਪਿਕਾ ਨੂੰ ਸਪੋਰਟ ਕਰਦੇ ਹੋਏ ਇੱਕ ਟਵੀਟ ਕੀਤਾ ਹੈ ਅਤੇ ਸਿਆਸੀ ਆਗੂਆਂ ‘ਤੇ ਨਿਸ਼ਾਨਾ ਸਾਧਿਆ ਹੈ ।

Swara Bhaskar Tweet image Source : Twitter

ਹੋਰ ਪੜ੍ਹੋ : ਰਾਜਵੀਰ ਜਵੰਦਾ ਦੇ ਨਾਲ ਹੋਈ ਕਲੋਲ, ਪਿੰਡ ਦੇ ਬੱਚਿਆਂ ਨੇ ਕਿਹਾ ‘ਜਵੰਦਾ ਸਾਡਾ ਫੈਨ ਹੈ’, ਹੱਸ-ਹੱਸ ਦੂਹਰਾ ਹੋਇਆ ਗਾਇਕ

ਸਵਰਾ ਭਾਸਕਰ ਨੇ ਟਵੀਟ ਕੀਤਾ ‘ਮਿਲੋ ਸਾਡੇ ਦੇਸ਼ ਦੇ ਸੱਤਾਧਾਰੀ ਰਾਜ ਨੇਤਾਵਾਂ ਨੂੰ….ਅਭਿਨੇਤਰੀਆਂ ਦੇ ਕੱਪੜਿਆਂ ਨੂੰ ਵੇਖਣ ਤੋਂ ਫੁਰਸਤ ਮਿਲਦੀ ਤਾਂ ਸ਼ਾਇਦ ਕੁਝ ਕੰਮ ਵੀ ਕਰ ਲੈਂਦੇ’ । ਸਵਰਾ ਭਾਸਕਰ ਦਾ ਇਹ ਟਵੀਟ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਦੀਪਿਕਾ ਦੇ ਫੈਨਸ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

image From instagram

ਸਵਰਾ ਭਾਸਕਰ ਅਜਿਹੀ ਅਦਾਕਾਰਾ ਹੈ, ਜੋ ਹਰ ਮੁੱਦੇ ‘ਤੇ ਆਪਣੀ ਰਾਇ ਰੱਖਦੀ ਹੈ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਟਵੀਟ ਅਤੇ ਬਿਆਨ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਦੱਸ ਦਈਏ ਕਿ ਸ਼ਾਹਰੁਖ ਖ਼ਾਨ ਲੰਮੇ ਸਮੇਂ ਬਾਅਦ ਆਪਣੀ ਇਸ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ।

You may also like