ਸਵਰਾ ਭਾਸਕਰ ਨੇ ਕਿਸਾਨ ਦੀ ਤਸਵੀਰ ਸ਼ੇਅਰ ਕਰਕੇ ਭਾਜਪਾ ਦੀ ਉਡਾਈ ਖਿੱਲੀ

written by Rupinder Kaler | December 23, 2020

ਬੀਜੇਪੀ ਨੇ ਹਾਰਪ ਫਾਰਮਰ ਦੀ ਤਸਵੀਰ ਆਪਣੇ ਇਸ਼ਤਿਹਾਰ ਵਿੱਚ ਵਰਤ ਕੇ ਨਵਾਂ ਵਿਵਾਦ ਛੇੜ ਲਿਆ ਹੈ । ਇਸ ਮੁੱਦੇ ਨੂੰ ਲੈ ਕੇ ਹਰ ਪਾਸੇ ਭਾਜਪਾ ਦੀ ਫਜ਼ੀਹਤ ਹੋ ਰਹੀ ਹੈ । ਇਸ ਮੁੱਦੇ ਤੇ ਸਵਰਾ ਭਾਸਕਰ ਨੇ ਵੀ ਟਵੀਟ ਕਰਕੇ ਭਾਜਪਾ ਦੀ ਖੂਬ ਖਿੱਲੀ ਉਡਾਈ ਹੈ । ਉਹਨਾਂ ਨੇ ਕਿਸਾਨ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਹੈ ‘ਬਹੁਤ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਨਿਕਲੇ ਹੈ ! ਹੋਰ ਪੜ੍ਹੋ :

ਜਿਸ ਕਿਸਾਨ ਦੀ ਫੋਟੋ ਬੀਜੇਪੀ ਨੇ ਐਡ ਵਿੱਚ ਲਗਾਈ ਹੈ, ਉਹ ਸਿੰਘੂ ਬਾਰਡਰ ਤੇ ਮੌਜੂਦ ਹੈ, ਹੁਣ ਪੋਸਟਰ ਬੁਆਏ ਲੀਗਲ ਨੋਟਿਸ ਭੇਜਣ ਦੀ ਤਿਆਰੀ ਵਿੱਚ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਜਪਾ ਦੀ ਪੰਜਾਬ ਇਕਾਈ ਨੇ ਆਪਣੇ ਆਫ਼ੀਸ਼ੀਅਲ ਫੇਸਬੁੱਕ ਪੇਜ 'ਤੇ ਖੇਤੀ ਕਾਨੂੰਨਾਂ ਦੇ ਹੱਕ 'ਚ ਇੱਕ ਪੋਸਟ ਪਾਈ ਹੈ । ਇਸ ਪੋਸਟ 'ਚ ਪੰਜਾਬ ਦੇ ਨਾਮਵਰ ਫ਼ੋਟੋਗ੍ਰਾਫ਼ਰ ਅਦਾਕਾਰ ਹਾਰਪ ਫਾਰਮਰ (ਹਰਪ੍ਰੀਤ ਸਿੰਘ) ਦੀ ਤਸਵੀਰ ਲਾਈ ਗਈ ਹੈ। harp ਇਸ ਪੋਸਟ ਨੂੰ ਦੇਖਣ ਤੋਂ ਬਾਅਦ ਹਾਰਪ ਫਾਰਮਰ ਨੇ ਆਪਣਾ ਪ੍ਰਤੀਕਰਮ ਦਿੱਤਾ ਸੀ । ਹਾਰਪ ਫਾਰਮਰ ਨੇ ਕਿਹਾ ਕਿ ‘ਉਸ ਦੀ ਤਸਵੀਰ ਨੂੰ ਬਿਨਾਂ ਪੁੱਛੇ ਵਰਤਿਆ ਗਿਆ, ਜਦਕਿ ਉਹ ਇਸ ਵੇਲੇ ਕਿਸਾਨ ਅੰਦੋਲਨ 'ਚ ਸਿੰਘੂ ਮੋਰਚੇ 'ਤੇ ਬੈਠਾ ਆਪਣਾ ਯੋਗਦਾਨ ਪਾ ਰਿਹਾ ਹੈ। ਹੁਣ ਉਹ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕਰਨ ਲਈ ਵਿਚਾਰ ਕਰ ਰਹੇ ਹਨ।

0 Comments
0

You may also like