'Swaran Ghar' ਫੇਮ ਸੰਗੀਤਾ ਘੋਸ਼ ਬਣੀ ਮਾਂ, 7 ਮਹੀਨੇ ਪਹਿਲਾਂ ਦਿੱਤਾ ਸੀ ਧੀ ਨੂੰ ਜਨਮ, ਇਸ ਵਜ੍ਹਾ ਕਰਕੇ ਲੁਕਾਈ ਸੀ ਇਹ ਗੁੱਡ ਨਿਊਜ਼

written by Lajwinder kaur | July 24, 2022

ਛੋਟੇ ਪਰਦੇ ਦਾ ਮੰਨਿਆ-ਪ੍ਰਮੰਨਿਆ ਚਿਹਰਾ ਅਭਿਨੇਤਰੀ ਸੰਗੀਤਾ ਘੋਸ਼ ਜੋ ਕਿ ਮਾਂ ਬਣ ਗਈ ਹੈ। ਜੀ ਹਾਂ ਟੀਵੀ ਸੀਰੀਅਲ 'ਸਵਰਣ ਘਰ' ਫੇਮ ਅਦਾਕਾਰਾ ਸੰਗੀਤਾ ਘੋਸ਼ ਸੱਤ ਮਹੀਨੇ ਦੀ ਬੇਟੀ ਦੀ ਮਾਂ ਹੈ। ਉਸ ਨੇ ਹੁਣ ਤੱਕ ਇਸ ਨੂੰ ਗੁਪਤ ਰੱਖਿਆ ਸੀ।

ਸੰਗੀਤਾ ਨੇ ਖੁਲਾਸਾ ਕੀਤਾ ਕਿ ਉਸ ਨੇ ਪਿਛਲੇ ਸਾਲ ਦਸੰਬਰ 'ਚ ਪ੍ਰੀਮਚਿਊਰ ਧੀ ਨੂੰ ਜਨਮ ਦਿੱਤਾ ਸੀ। ਉਸਨੇ ਦੱਸਿਆ ਕਿ ਉਸਨੇ ਇਹ ਖਬਰ ਆਪਣੇ ਪ੍ਰਸ਼ੰਸਕਾਂ ਨਾਲ ਕਿਉਂ ਨਹੀਂ ਸਾਂਝੀ ਕੀਤੀ ਸੀ। ਸੰਗੀਤਾ ਦਾ ਵਿਆਹ ਉਦਯੋਗਪਤੀ ਰਾਜਵੀ ਸ਼ੈਲੇਂਦਰ ਸਿੰਘ ਨਾਲ ਹੋਇਆ ਹੈ। ਵਿਆਹ ਦੇ ਛੇ ਸਾਲ ਤੱਕ ਸੰਗੀਤਾ ਘੋਸ਼ ਨੇ ਕੰਮ ਤੋਂ ਲੰਬਾ ਬ੍ਰੇਕ ਲੈ ਲਿਆ। 2013 ਵਿੱਚ ਉਹ ਟੀ.ਵੀ. ਉੱਤੇ ਵਾਪਸੀ ਕੀਤੀ ਸੀ।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

inside image of swar ghar sangeet image source Instagram 

ਸੰਗੀਤਾ ਨੇ ਆਪਣੀ ਬੇਟੀ ਦਾ ਨਾਂ ਦੇਵੀ ਰੱਖਿਆ ਹੈ। ਹਾਲ ‘ਚ ਦਿੱਤੇ ਇੱਕ ਇੰਟਰਵਿਊ ਵਿੱਚ, ਸੰਗੀਤਾ ਨੇ ਕਿਹਾ, "ਇਹ ਸਾਡੇ ਲਈ ਚਿੰਤਾ ਦਾ ਸਮਾਂ ਸੀ ਕਿਉਂਕਿ ਉਹ ਸਮੇਂ ਤੋਂ ਪਹਿਲਾਂ ਸੀ ਅਤੇ ਉਹ 15 ਦਿਨਾਂ ਲਈ NICU ਵਿੱਚ ਦਾਖਲ ਸੀ। ਇਹ ਨਹੀਂ ਕਿ ਅਸੀਂ ਖ਼ਬਰਾਂ ਨੂੰ ਛੁਪਾਇਆ ਸੀ ਪਰ ਅਸੀਂ ਸਹੀ ਸਮਾਂ ਮਹਿਸੂਸ ਹੋਣ ਤੱਕ ਇਸ ਬਾਰੇ ਗੱਲ ਨਾ ਕਰਨ ਦਾ ਫੈਸਲਾ ਕੀਤਾ ਹੈ। ਕਈ ਵਾਰ ਮੈਂ ਸੋਚਦੀ ਹਾਂ ਕਿ ਕੀ ਇਹ ਸੱਚਮੁੱਚ ਹੋ ਰਿਹਾ ਹੈ, ਮੈਂ ਆਪਣੇ ਪਤੀ ਨੂੰ ਚੁਟਕੀ ਲੈਣ ਲਈ ਕਹਿੰਦੀ ਹਾਂ। ਦੇਵੀ ਇੱਕ ਬਹੁਤ ਹੀ ਖੁਸ਼ ਬੱਚੀ ਹੈ ਅਤੇ ਬਿਲਕੁਲ ਆਪਣੇ ਪਿਤਾ ਵਰਗੀ ਦਿਖਦੀ ਦਿੰਦੀ ਹੈ।  ਜਦੋਂ ਮੈਂ ਉਸ ਨੂੰ ਪਹਿਲੀ ਵਾਰ ਆਪਣੇ ਹੱਥਾਂ ‘ਚ ਲਿਆ ਸੀ ਤਾਂ ਮੈਂ ਗਾਇਤਰੀ ਮੰਤਰ ਦਾ ਜਾਪ ਕੀਤਾ। ਉਸਨੇ ਅੱਖਾਂ ਖੋਲ੍ਹੀਆਂ ਅਤੇ ਮੁਸਕਰਾਈ ਸੀ। ਮੈਂ ਉਹ ਪਲ ਨਹੀਂ ਭੁੱਲ ਸਕਦੀ।'

sangeet with baby image source Instagram

ਸੰਗੀਤਾ ਘੋਸ਼ ਦਾ ਸਾਲ 2015 'ਚ ਗਰਭਪਾਤ ਹੋ ਗਿਆ ਸੀ। ਉਹ ਆਪਣਾ ਇਸ ਦਰਦ ਨੂੰ ਵੀ ਬਿਆਨ ਕੀਤਾ ਹੈ। ਸੰਗੀਤਾ ਨੇ ਕਿਹਾ, 'ਮੈਂ ਦੱਸ ਨਹੀਂ ਸਕਦੀ ਕਿ ਇਹ ਕਿੰਨਾ ਭਿਆਨਕ ਅਨੁਭਵ ਸੀ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਮੇਰੇ ਨਾਲ ਕਿਵੇਂ ਹੋਇਆ। ਕਲਪਨਾ ਕਰੋ ਕਿ ਤੁਸੀਂ ਉਸ ਜੀਵਨ ਨੂੰ ਗੁਆ ਦਿਓ ਜੋ ਤੁਹਾਡੇ ਅੰਦਰ ਵਧ ਰਹੀ ਸੀ।'' ਆਪਣੀ ਬੇਟੀ ਦੇ ਜਨਮ ਤੋਂ ਬਾਅਦ, ਸੰਗੀਤਾ ਕੰਮ 'ਤੇ ਵਾਪਸ ਆ ਗਈ ਸੀ ਅਤੇ 'ਸਵਰਣ ਘਰ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ। ਉਸਨੇ ਦੱਸਿਆ ਕਿ ਪਹਿਲਾਂ ਤਾਂ ਉਹ ਥੋੜੀ ਉਲਝਣ ਵਿੱਚ ਸੀ ਪਰ ਉਸਦੇ ਪਤੀ ਨੇ ਉਸਦਾ ਸਾਥ ਦਿੱਤਾ।

inside image of Sangita Ghosh image source Instagram

'ਸਵਰਣ ਘਰ' ਤੋਂ ਇਲਾਵਾ ਸੰਗੀਤਾ ਕਈ ਟੀਵੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਦੇ ਮੁੱਖ ਸੀਰੀਅਲ 'ਦੇਸ਼ ਮੈਂ ਨਿਕਲਾ ਹੋਵੇਗਾ ਚੰਦ', 'ਦਿਵਿਆ ਦ੍ਰਿਸ਼ਟੀ', 'ਵਿਰਾਸਤ' ਅਤੇ 'ਪਰਵਾਰਿਸ਼' ਸੀਜ਼ਨ 2 ਹਨ। ਉਨ੍ਹੀਂ ਦੇ ਪੰਮੀ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ਸੀ, ਜੋ ਕਿ ਦਰਸ਼ਕਾਂ ਨੂੰ ਅੱਜ ਵੀ ਯਾਦ ਹੈ।

 

You may also like