Swayamvar Mika Di Vohti Winner 2022: ਆਕਾਂਸ਼ਾ ਪੁਰੀ ਨੇ ਜਿੱਤਿਆ ਗਾਇਕ ਮੀਕ ਸਿੰਘ ਦਾ ਦਿਲ, ਵੇਖੋ ਤਸਵੀਰਾਂ

written by Pushp Raj | July 25, 2022

Swayamvar Mika Di Vohti: ਗਾਇਕ ਮੀਕਾ ਸਿੰਘ ਨੇ ਰਿਐਲਿਟੀ ਟੀਵੀ ਸ਼ੋਅ ਸਵਯੰਵਰ ਮੀਕਾ ਦੀ ਵਹੁਟੀ ਰਾਹੀਂ ਆਪਣੀ ਜੀਵਨ ਸਾਥੀ ਚੁਣ ਲਈ ਹੈ। ਪਿਛਲੇ ਦੋ ਮਹੀਨਿਆਂ ਦੇ ਲੰਬੇ ਸਫ਼ਰ ਤੋਂ ਬਾਅਦ ਗਾਇਕ ਮੀਕਾ ਸਿੰਘ ਨੇ ਆਕਾਂਸ਼ਾ ਪੁਰੀ ਨੂੰ ਆਪਣੇ ਸੁਪਨਿਆਂ ਦੀ ਰਾਣੀ ਵਜੋਂ ਚੁਣਿਆ ਹੈ।

It's Official! Akanksha Puri is the winner of 'Mika Di Vohti Swayamwar' Image Source: Twitter

ਰਿਐਲਿਟੀ ਟੀਵੀ ਸ਼ੋਅ ਸਵਯੰਵਰ ਮੀਕਾ ਦੀ ਵਹੁਟੀ ਦੀ ਪ੍ਰਤੀਭਾਗੀ ਆਕਾਂਸ਼ਾ ਪੁਰੀ ਨੇ ਫਾਈਨਲ ਰਾਊਂਡ ਵਿੱਚ ਪ੍ਰਾਂਤਿਕਾ ਦਾਸ ਅਤੇ ਨੀਤ ਮਾਹਲ ਨੂੰ ਹਰਾ ਕੇ ਮੀਕਾ ਦੇ ਦਿਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।

ਮੀਕਾ ਸਿੰਘ ਨੂੰ ਇਹ ਤਿੰਨੋਂ ਫਾਈਨਲਿਸਟ ਪਸੰਦ ਸਨ, ਪਰ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਆਕਾਂਸ਼ਾ ਉਨ੍ਹਾਂ ਨੂੰ ਸਭ ਤੋਂ ਚੰਗੇ ਤੇ ਨਜ਼ਦੀਕੀ ਤੌਰ 'ਤੇ ਜਾਣਦੀ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਆਕਾਂਸ਼ਾ ਪੁਰੀ ਅਤੇ ਮੀਕਾ ਸਿੰਘ ਲੰਬੇ ਸਮੇਂ ਤੋਂ ਦੋਸਤ ਹਨ। ਤੁਹਾਨੂੰ ਦੱਸ ਦੇਈਏ ਕਿ ਜਦੋਂ ਸਵਯੰਵਰ ਮੀਕਾ ਦੀ ਵੋਹਟੀ ਵਿੱਚ ਆਕਾਂਸ਼ਾ ਪੁਰੀ ਦੀ ਐਂਟਰੀ ਹੋਈ ਸੀ ਤਾਂ ਕਾਫ਼ੀ ਹੱਦ ਤੱਕ ਇਹ ਸਾਫ਼ ਹੋ ਗਿਆ ਸੀ ਕਿ ਉਹ ਸ਼ਾਇਦ ਇਹ ਸ਼ੋਅ ਜਿੱਤੇਗੀ।

Image Source: Twitter

ਸ਼ੋਅ 'ਚ ਆਕਾਂਸ਼ਾ ਪੁਰੀ ਦੇ ਆਉਣ ਤੋਂ ਬਾਅਦ ਬਾਕੀ ਪ੍ਰਤੀਭਾਗੀ ਬੈਕਫੁੱਟ 'ਤੇ ਨਜ਼ਰ ਆਏ। ਸ਼ੋਅ ਵਿੱਚ ਆਕਾਂਕਸ਼ਾ ਪੁਰੀ ਦੇ ਜਿੱਤਣ 'ਤੇ ਮੀਕਾ ਸਿੰਘ ਬਹੁਤ ਖੁਸ਼ ਸੀ ਪਰ ਬਾਕੀ ਦੋ ਕੁੜੀਆਂ ਦੇ ਹਾਰਨ ਦਾ ਉਨ੍ਹਾਂ ਨੂੰ ਅਫਸੋਸ ਹੈ।

ਮੀਡੀਆ ਰਿਪੋਰਟਸ ਮੁਤਾਬਕ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ, "ਹਾਲਾਂਕਿ ਮੀਕਾ ਸਿੰਘ ਨੇ ਸਟੇਜ 'ਤੇ ਆਕਾਂਸ਼ਾ ਨਾਲ ਵਿਆਹ ਨਹੀਂ ਕੀਤਾ ਸੀ, ਪਰ ਉਨ੍ਹਾਂ ਨੇ ਆਪਣੇ ਗਲੇ ਵਿੱਚ ਮਾਲਾ ਪਾ ਕੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਉਨ੍ਹਾਂ ਦੀ ਫਾਈਨਲ ਚਾਇਸ ਸੀ।"

It's Official! Akanksha Puri is the winner of 'Mika Di Vohti Swayamwar' Image Source: Twitter

ਹੋਰ ਪੜ੍ਹੋ: ਪਤੀ ਨਿੱਕ ਜੋਨਸ ਨਾਲ ਸਮੁੰਦਰ ਵਿਚਾਲੇ ਮਸਤੀ ਕਰਦੀ ਨਜ਼ਰ ਆਈ ਪ੍ਰਿਯੰਕਾ ਚੋਪੜਾ, ਫੈਨਜ਼ ਨੇ ਕਿਹਾ ਕਿਸੇ ਦੀ ਨਜ਼ਰ ਨਾ ਲੱਗੇ

ਰਿਪੋਰਟ ਮੁਤਾਬਕ, 'ਮੀਕਾ ਸਿੰਘ ਨੇ ਸਾਰੇ ਰੀਤੀ-ਰਿਵਾਜਾਂ ਨਾਲ ਵਿਆਹ ਕਰਨ ਤੋਂ ਪਹਿਲਾਂ ਕੈਮਰਿਆਂ ਦੀ ਚਮਕ ਤੋਂ ਦੂਰ ਆਕਾਂਸ਼ਾ ਨਾਲ ਕੁਝ ਕੁਆਲਿਟੀ ਟਾਈਮ ਬਤੀਤ ਕਰਨਾ ਚਾਹੁੰਦੇ ਹਨ। ਮੀਕਾ ਸਿੰਘ ਨੇ ਆਕਾਂਸ਼ਾ ਪੁਰੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਤੁਹਾਨੂੰ ਦੱਸ ਦੇਈਏ ਕਿ ਮੀਕਾ ਸਿੰਘ ਅਤੇ ਆਕਾਂਸ਼ਾ ਪਿਛਲੇ 13-14 ਸਾਲਾਂ ਤੋਂ ਦੋਸਤ ਹਨ ਅਤੇ ਅਦਾਕਾਰਾ ਵਾਈਲਡ ਕਾਰਡ ਪ੍ਰਤੀਯੋਗੀ ਦੇ ਰੂਪ ਵਿੱਚ ਸ਼ੋਅ ਵਿੱਚ ਆਈ ਸੀ।

You may also like