ਸਵੀਤਾਜ ਬਰਾੜ ਨੇ ਕਿਸਾਨਾਂ ਦੀ ਕਾਮਯਾਬੀ ਲਈ ਕੀਤੀ ਅਰਦਾਸ ਤੇ ਨਾਲ ਹੀ ਪ੍ਰਸ਼ੰਸਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਮਰਹੂਮ ਗਾਇਕ ਰਾਜ ਬਰਾੜ ਦੀ ਯਾਦ ‘ਚ ਕਰਵਾਏ ਜਾ ਰਹੇ ਸਹਿਜ ਪਾਠ ‘ਚ ਹੋਣ ਸ਼ਾਮਿਲ

Written by  Lajwinder kaur   |  December 30th 2020 03:54 PM  |  Updated: December 30th 2020 04:50 PM

ਸਵੀਤਾਜ ਬਰਾੜ ਨੇ ਕਿਸਾਨਾਂ ਦੀ ਕਾਮਯਾਬੀ ਲਈ ਕੀਤੀ ਅਰਦਾਸ ਤੇ ਨਾਲ ਹੀ ਪ੍ਰਸ਼ੰਸਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਮਰਹੂਮ ਗਾਇਕ ਰਾਜ ਬਰਾੜ ਦੀ ਯਾਦ ‘ਚ ਕਰਵਾਏ ਜਾ ਰਹੇ ਸਹਿਜ ਪਾਠ ‘ਚ ਹੋਣ ਸ਼ਾਮਿਲ

ਗੀਤਕਾਰ, ਵਧੀਆ ਗਾਇਕ, ਮਿਊਜ਼ਿਕ ਕੰਪੋਜਰ ਅਤੇ ਐਕਟਰ ਇਹ ਸਾਰੇ ਗੁਣ ਰਾਜ ਬਰਾੜ ਵਿੱਚ ਸਨ । ਇਹਨਾਂ ਗੁਣਾਂ ਕਰਕੇ ਹੀ ਰਾਜ ਬਰਾੜ ਹਰ ਇੱਕ ਦੇ ਦਿਲ ਤੇ ਆਪਣੇ ਨਾਮ ਵਾਂਗ ਰਾਜ ਕਰਦਾ ਸੀ । ਭਾਵੇਂ ਰਾਜ ਬਰਾੜ ਅੱਜ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੇ ਗੀਤ ਅਮਰ ਹਨ ਤੇ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ।

inside pic of raj brar and sweetaj brar  ਹੋਰ ਪੜ੍ਹੋ : ਦੇਖੋ ਵੀਡੀਓ : ਸਨਸਿਲਕ ਵੈਡਿੰਗ ਸੀਜ਼ਨ ‘ਚ ਸਨਸਿਲਕ ਬਲੈਕ ਸ਼ਾਈਨ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਬਣਾਉ ਸਟਾਈਲਿਸ਼ ਵਾਟਰਫਾਲ ਬ੍ਰੇਡ ਲੁੱਕ

ਉਨ੍ਹਾਂ ਦੀ ਬੇਟੀ ਸਵੀਤਾਜ ਬਰਾੜ ਜਿਨ੍ਹਾਂ ਨੇ ਆਪਣੇ ਪਿਤਾ ਦੀ ਯਾਦ ਚ ਇੱਕ ਤਸਵੀਰ ਸ਼ੇਅਰ ਕਰਦੇ ਹੋ ਲੰਬੀ ਚੌੜੀ ਪੋਸਟ ਪਾਈ ਹੈ ।

inside picture of raj brar

ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਆਪਣੇ ਸਾਰਿਆਂ ਦੇ ਪਿਆਰੇ ਗੀਤਕਾਰ ਗਾਇਕ ਤੇ ਅਦਾਕਾਰ, ਰਾਜ ਬਰਾੜ, ਦੀ ਯਾਦ ਵਿੱਚ ਪਿਛਲੇ ਤਿੰਨ ਸਾਲ ਤੋਂ ਅੱਖਾਂ ਦੇ ਕੈਂਪ ਲਵਾਏ ਜਾਂਦੇ ਸੀ ਇਸ ਸਾਲ ਕੋਰੋਨਾ ਵਾਇਰਸ ਤੇ ਕਿਸਾਨ ਅੰਦੋਲਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਉਂਕਿ ਏਸ ਵਕਤ ਹਰ ਇੱਕ ਇਨਸਾਨ ਦੀ ਸਮੂਲੀਅਤ ਆਪਣੇ ਹੱਕਾਂ ਲਈ ਲਗਾਏ ਧਰਨਿਆਂ ਵਿੱਚ ਬਹੁਤ ਜ਼ਰੂਰੀ ਸਮਝਦੇ ਹੋਏ ਏਸ ਵਕਤ ਕੈਂਪ ਨਹੀਂ ਲਗਾਏ ਜਾ ਰਹੇ ਵਾਹਿਗੁਰੂ ਮਿਹਰ ਕਰਨ ਆਪਣੇ ਹੱਕਾਂ ਦੀ ਜਿੱਤ ਪ੍ਰਾਪਤ ਕਰਕੇ ਸਾਰੇ ਭੈਣ ਭਰਾ ਸਹੀ ਸਲਾਮਤ ਆਪਣੇ ਘਰਾਂ ਨੂੰ ਵਾਪਸ ਮੁੜਨ ਤੇ ਦੁਬਾਰਾ ਪ੍ਰੋਗਰਾਮ ਉਲੀਕੇ ਜਾਣਗੇ ਪਰ, ਰਾਜ ਬਰਾੜ ,ਦੀ ਯਾਦ ਵਿਚ ਸਹਿਜ ਪਾਠ ਪ੍ਰਕਾਸ਼ ਕਰਵਾਏ ਗਏ ਜਿਸ ਦਾ ਭੋਗ 3 ਜਨਵਰੀ 2021 ਨੂੰ ਗੁਰਦਵਾਰਾ ਕਲਗੀਧਰ ਸਾਹਿਬ ਪਿੰਡ ਮਲਕੇ (ਮੋਗਾ )ਵਿਖੇ ਪਾਏ ਜਾਣਗੇ ਸਮੂਹ ਪਿੰਡ ਮਲਕੇ ਨਿਵਾਸੀ ਅਤੇ ਰਾਜ ਬਰਾੜ ਨੂੰ ਚੁਾਹਣ ਵਾਲੇ ਪਿਆਰ ਕਰਨ ਵਾਲਿਆ ਨੂੰ ਬੇਨਤੀ ਜੋ ਆਪਣਾ ਕੀਮਤੀ ਟਾਇਮ ਕੱਢ ਸਕਦਾ ਜ਼ਰੂਰ ਅਰਦਾਸ ਵਿਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ, ਧੰਨਵਾਦੀ ਹੋਵਾਂਗੇ ਵੱਲੋਂ...ਕਰੀਬੀ ਦੋਸਤ ਤੇ ਸਮੂਹ ਬਰਾੜ ਪਰਿਵਾਰ... ਬਲਵਿੰਦਰ ਕੌਰ ਬਰਾੜ, ਜੋਸ਼ ਬਰਾੜ, ਸਵੀਤਾਜ ਬਰਾੜ,

, ਹਰਬੰਸ ਸਿੰਘ ਸੰਘਾ ,ਨਿਊਜ਼ੀਲੈਂਡ, ਕੁਲਦੀਪ ਮਲਕੇ’ ।

singer raj brar and daughter sweetaj braar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network