ਸਵੀਤਾਜ ਬਰਾੜ ਨੇ ਗੀਤ ‘NA NA’ ਉੱਤੇ ਬਣਾਇਆ ਆਪਣਾ ਦਿਲਕਸ਼ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕਾ ਦਾ ਇਹ ਅੰਦਾਜ਼

written by Lajwinder kaur | November 03, 2021

ਮਰਹੂਮ ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ (Sweetaj Brar) ਜੋ ਕਿ ਖੁਦ ਵੀ ਕਮਾਲ ਦੀ ਗਾਇਕਾ ਅਤੇ ਅਦਾਕਾਰਾ ਹੈ। ਸਵੀਤਾਜ ਬਰਾੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਮਜ਼ੇਦਾਰ ਵੀਡੀਓ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਅੱਜ ਹੈ ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਦਾ ਬਰਥਡੇਅ, ਗਾਇਕ ਨੇ ਪਿਆਰਾ ਜਿਹਾ ਵੀਡੀਓ ਪੋਸਟ ਕਰਕੇ ਆਪਣੇ ਪੁੱਤਰ ਨੂੰ ਦਿੱਤੀ ਜਨਮ ਦਿਨ ਦੀ ਵਧਾਈ

image of swetaj brar old image ਇਸ ਵੀਡੀਓ ‘ਚ ਉਹ ਮਿੱਕੀ ਸਿੰਘ ਤੇ ਜੋਨੀਤਾ ਗਾਂਧੀ ਦੇ ਚਰਚਿਤ ਗੀਤ ‘ਨਾ ਨਾ’ ਉੱਤੇ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਇਹ ਗੀਤ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇੰਸਟਾ ਰੀਲ 'ਚ ਵੀ ਇਹ ਗੀਤ ਟਰੈਂਡ ਕਰ ਰਿਹਾ ਹੈ। ਵੀਡੀਓ ਦੇਖ ਸਕਦੇ ਹੋਏ ਸਵੀਤਾਜ ਬਰਾੜ ਆਪਣੇ ਕਿਊਟ ਅੰਦਾਜ਼ ਦੇ ਨਾਲ ਇਸ ਗੀਤ ਉੱਤੇ ਡਾਂਸ ਕਰ ਰਹੀ ਹੈ। ਉਨ੍ਹਾਂ ਨੇ ਡੈਨਿਮ ਜੀਨ ਦੇ ਨਾਲ ਵ੍ਹਾਈਟ ਰੰਗ ਦਾ ਸਟਾਈਲਿਸ ਟਾਪ ਪਾਇਆ ਹੋਇਆ ਹੈ। ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ‘#NaNa ਮੈਂ ਥੋੜ੍ਹੀ ਜਿਹੀ ਲੇਟ ਹਾਂ ਇਸ ਚੇਲੈਂਜ ਨੂੰ ਕਰਨ 'ਚ ਨਾਲ ਹੀ ਉਨ੍ਹਾਂ ਨੇ ਸ਼ਰਮਾਉਂਦੇ ਹੋਏ ਵਾਲਾ ਵੀ ਇਮੋਜ਼ੀ ਪੋਸਟ ਕੀਤਾ ਹੈ।

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਦੀ ਲਾਡੋ ਰਾਣੀ ਵਾਮਿਕਾ ਹੈਲੋਵੀਨ ਪਾਰਟੀ ‘ਚ ਪਰੀ ਬਣੀ ਆਈ ਨਜ਼ਰ, ਸੋਸ਼ਲ ਮੀਡੀਆ ਉੱਤੇ ਛਾਈਆਂ ਤਸਵੀਰਾਂ

Sweetaj Brar-min

ਜੇ ਗੱਲ ਕਰੀਏ ਸਵੀਤਾਜ ਬਰਾੜ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਸਿੱਧੂ ਮੂਸੇਵਾਲ ਦੇ ਨਾਲ ਮੂਸਾ ਜੱਟ 'ਚ ਨਜ਼ਰ ਆਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਤੋਂ ਇਲਾਵਾ ਸਵੀਤਾਜ ਬਰਾੜ ਦੀ ਝੋਲੀ ਕਈ ਹੋਰ ਪੰਜਾਬੀ ਫ਼ਿਲਮਾਂ ਵੀ ਹਨ। ਅਦਾਕਾਰੀ ਦੇ ਨਾਲ ਉਹ ਗਾਇਕੀ ਦੇ ਖੇਤਰ 'ਚ ਵੀ ਕਾਫੀ ਐਕਟਿਵ ਹੈ। ਇਸ ਤੋਂ ਇਲਾਵਾ ਉਹ ਕਈ ਗੀਤ ‘ਚ ਬਤੌਰ ਮਾਡਲ ਵੀ ਕੰਮ ਕਰ ਚੁੱਕੀ ਹੈ। ਦੱਸ ਦਈਏ ਸਵੀਤਾਜ ਬਰਾੜ ਹਿੰਦੀ ਫ਼ਿਲਮ ਛਲਾਂਗ 'ਚ ਵੀ ਗੀਤ ਗਾ ਚੁੱਕੀ ਹੈ। Care Ni Karda ਗੀਤ ਸੋਸ਼ਲ ਮੀਡੀਆ ਉੱਤੇ ਕਾਫੀ ਸੁਰਖੀਆਂ ਚ ਰਿਹਾ ਸੀ।

 

You may also like