ਰਾਜੂ ਸ਼੍ਰੀਵਾਸਤਵ ਦੇ ਦਿਹਾਂਤ 'ਤੇ ਸਵਾਲ ਪੁੱਛਣ ਨੂੰ ਲੈ ਕੇ ਪੈਪਰਾਜ਼ੀਸ 'ਤੇ ਭੜਕੀ ਤਾਪਸੀ ਪੰਨੂ, ਵੇਖੋ ਵੀਡੀਓ

written by Pushp Raj | September 22, 2022

Taapsee Pannu gets angry on paparazzi's : ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਮੁੜ ਇੱਕ ਵਾਰ ਫਿਰ ਤਾਪਸੀ ਪੰਨੂ ਪੈਪਾਰਾਜ਼ੀਸ਼ 'ਤੇ ਗੁੱਸਾ ਕਰਦੀ ਹੋਈ ਨਜ਼ਰ ਆਈ, ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

Image Source: Instagram

ਤਾਪਸੀ ਪੰਨੂ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਤੋਂ ਕੁਝ ਨਾਰਾਜ਼ ਨਜ਼ਰ ਆ ਰਹੀ ਹੈ। ਉਨ੍ਹਾਂ ਨੂੰ ਕਈ ਵਾਰ ਮੀਡੀਆ ਦੇ ਸਵਾਲਾਂ 'ਤੇ ਭੜਕੇ ਹੋਏ ਵੇਖਿਆ ਗਿਆ ਹੈ। ਹਾਲ ਹੀ 'ਚ ਤਾਪਸੀ ਇੱਕ ਵਾਰ ਫਿਰ ਪੈਪਾਰਾਜ਼ੀਸ਼ 'ਤੇ ਗੁੱਸਾ ਕਰਦੀ ਹੋਈ ਨਜ਼ਰ ਆਈ ,ਜਦੋਂ ਉਸ ਤੋਂ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਮੌਤ 'ਤੇ ਸਵਾਲ ਪੁੱਛੇ ਗਏ।

ਦੱਸ ਦੇਈਏ ਕਿ ਰਾਜੂ ਸ਼੍ਰੀਵਾਸਤਵ ਦੀ ਬੀਤੇ ਦਿਨ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਦੌਰਾਨ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦੂਜੇ ਪਾਸੇ ਬੀਤੀ ਸ਼ਾਮ ਜਦੋਂ ਤਾਪਸੀ ਨੂੰ ਪੈਪਰਾਜ਼ੀਸ ਵੱਲੋਂ ਸਪਾਟ ਕੀਤਾ ਗਿਆ ਇਸ ਦੌਰਾਨ ਫੋਟੋਗ੍ਰਾਫਰਸ ਤਾਪਸੀ ਦੀਆਂ ਤਸਵੀਰਾਂ ਖਿੱਚਣ ਲਈ ਉਸ ਦੇ ਰਾਹ ਵਿੱਚ ਇੱਕਠੇ ਹੋ ਗਏ।

Image Source: Instagram

ਫੋਟੋਗ੍ਰਾਫਰਸ ਅਤੇ ਪੈਪਰਾਜ਼ੀਸ ਦੀ ਭੀੜ ਵੇਖ ਕੇ ਤਾਪਸੀ ਪਰੇਸ਼ਾਨ ਹੋ ਗਈ। ਇਸ ਵਿਚਾਲੇ ਕਿਸੇ ਨੇ ਉਸ ਨੂੰ ਰਾਜੂ ਸ਼੍ਰੀਵਾਸਤਵ ਦੀ ਮੌਤ ਬਾਰੇ ਸਵਾਲ ਪੁੱਛਿਆ ਤਾਂ ਉਸ ਨੇ ਕਿਹਾ, ਮੈਂ ਕੀ ਕਹਾਂ? ਜਦੋਂ ਤਾਪਸੀ ਨੂੰ ਮੁੜ ਅੱਗ ਜਾਣ ਲਈ ਥਾਂ ਨਹੀਂ ਮਿਲੀ ਤਾਂ ਉਸ ਨੇ ਸਾਰਿਆਂ ਨੂੰ ਰਾਹ ਛੱਡਣ ਲਈ ਕਿਹਾ। ਉਹ ਕਹਿੰਦੀ ਹੈ ਕਿ ਤੁਸੀਂ ਚਲੇ ਜਾਓ, ਅਜਿਹਾ ਨਾ ਕਰੋ। ਥੋੜਾ ਦੂਰ ਚਲੇ ਜਾਓ ਅਤੇ ਉਸ ਤੋਂ ਬਾਅਦ ਧੰਨਵਾਦ ਕਹਿ ਕੇ ਉਥੋਂ ਨਿਕਲ ਗਈ।

ਤਾਪਸੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਤੇ ਯੂਜ਼ਰਸ ਦੀ ਰਲੀ-ਮਿਲੀ ਪ੍ਰਤੀਕਿਰਿਆ ਆ ਰਹੀ ਹੈ। ਜਿੱਥੇ ਇੱਕ ਪਾਸੇ ਕਈ ਲੋਕ ਕਹਿ ਰਹੇ ਹਨ ਕਿ ਤਾਪਸੀ ਹੁਣ ਹੰਕਾਰੀ ਹੋ ਗਈ ਹੈ, ਉੱਥੇ ਹੀ ਦੂਜੇ ਪਾਸੇ ਤਾਪਸੀ ਦੇ ਫੈਨਜ਼ ਦਾ ਕਹਿਣਾ ਹੈ ਕਿ ਕਿਸੇ ਅਦਾਕਾਰਾ ਨੂੰ ਪੈਪਰਾਜ਼ੀਸ ਵੱਲੋਂ ਇੰਝ ਘੇਰ ਲੈਣ ਤੇ ਉਸ ਕੋਲੋਂ ਸਵਾਲ ਕਰਨਾ, ਬਿਲਕੁਲ ਗ਼ਲਤ ਹੈ। ਜੇਕਰ ਕੋਈ ਕਲਾਕਾਰ ਪੈਪਰਾਜ਼ੀਸ ਦੇ ਸਵਾਲ ਦਾ ਜਵਾਬ ਨਾਂ ਦੇਣਾ ਚਾਹੇ ਤਾਂ ਕੀ ਉਸ ਕੋਲੋਂ ਜਬਰਨ ਸਵਾਲ ਕਰਨਾ ਤੇ ਤਸਵੀਰਾਂ ਖਿਚਵਾਉਣ ਲਈ ਦਬਾਅ ਪਾਉਣਾ ਗ਼ਲਤ ਹੈ।

Image Source: Instagram

ਹੋਰ ਪੜ੍ਹੋ: ਰਾਜੂ ਸ਼੍ਰੀਵਾਸਤਵ ਦੀ ਮੌਤ ਤੋਂ ਬਾਅਦ ਟੁੱਟ ਚੁੱਕੀ ਹੈ ਪਤਨੀ ਸ਼ਿਖਾ, ਕਿਹਾ 'ਉਹ ਆਖ਼ਰੀ ਸਾਹ ਤੱਕ ਲੜਦੇ ਰਹੇ ਜ਼ਿੰਦਗੀ ਦੀ ਜੰਗ'

ਵਰਕ ਫਰੰਟ ਦੀ ਗੱਲ ਕਰੀਏ ਤਾਂ ਤਾਪਸੀ ਨੂੰ ਆਖ਼ਰੀ ਵਾਰ ਫ਼ਿਲਮ 'ਦੋਬਾਰਾ' ਵਿੱਚ ਵੇਖਿਆ ਗਿਆ ਸੀ। ਹੁਣ ਤਾਪਸੀ ਕੋਲ ਹੋਰ ਕਈ ਪ੍ਰੋਜੈਕਟਸ ਹਨ, ਇਨ੍ਹਾਂ ਵਿੱਚ ਫ਼ਿਲਮ 'ਬਲਰ, ਵੋਹ ਲੜਕੀ ਹੈ ਕਹਾਂ ਅਤੇ ਡੰਕੀ ਆਦਿ ਹੈ। ਡੰਕੀ ਦੀ ਗੱਲ ਕਰੀਏ ਤਾਂ ਇਸ ਫ਼ਿਲਮ 'ਚ ਤਾਪਸੀ ਪਹਿਲੀ ਵਾਰ ਸ਼ਾਹਰੁਖ ਖ਼ਾਨ ਦੇ ਨਾਲ ਲੀਡ ਰੋਲ ਕਰਦੀ ਹੋਈ ਨਜ਼ਰ ਆਵੇਗੀ।

 

View this post on Instagram

 

A post shared by Viral Bhayani (@viralbhayani)

You may also like