Trending:
ਸ਼ਾਹਰੁਖ ਖ਼ਾਨ ਦੇ ਨਾਲ ਕੰਮ ਕਰਨ ਦੇ ਲਈ ਤਾਪਸੀ ਪੰਨੂ ਨੂੰ ਕਰਨਾ ਪਿਆ ਲੰਮਾ ਸੰਘਰਸ਼, ਅਦਾਕਾਰਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਬਾਲੀਵੁੱਡ ‘ਚ ਕੰਮ ਕਰਨ ਦੇ ਲਈ ਫ਼ਿਲਮੀ ਅਦਾਕਾਰਾਂ ਨੂੰ ਵੀ ਕਾਫੀ ਸੰਘਰਸ਼ ਕਰਨਾ ਪੈਂਦਾ ਹੈ । ਇਸ ਦਾ ਅੰਦਾਜ਼ਾ ਤਾਪਸੀ ਪੰਨੂ ਦੇ ਵੱਲੋਂ ਸ਼ੇਅਰ ਕੀਤੇ ਟਵੀਟ ਤੋਂ ਲਗਾਇਆ ਜਾ ਸਕਦਾ ਹੈ । ਤਾਪਸੀ ਪੰਨੂ (Taapsee Pannu)ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਪੋਸਟ ਜ਼ਰੀਏ ਉਸ ਨੇ ਦੱਸਿਆ ਹੈ ਕਿ ਸ਼ਾਹਰੁਖ ਖ਼ਾਨ (Shahrukh khan) ਅਤੇ ਰਾਜਕੁਮਾਰ ਹਿਰਾਨੀ ਵਰਗੇ ਕਲਾਕਾਰਾਂ ਨਾਲ ਕੰਮ ਕਰਨ ਲਈ ਉਸ ਨੂੰ ਲਗਭਗ 10 ਸਾਲ ਤਕ ਸੰਘਰਸ਼ ਕਰਨਾ ਪਿਆ।
image From instagram
ਹੋਰ ਪੜ੍ਹੋ : ਤਾਪਸੀ ਪੰਨੂ ਦੀ ਫ਼ਿਲਮ ਸ਼ਾਬਾਸ਼ ਮਿੱਠੂ ਦਾ ਟੀਜ਼ਰ ਹੋਇਆ ਰਿਲੀਜ਼, ਮਿਤਾਲੀ ਰਾਜ ਦੇ ਕਿਰਦਾਰ ‘ਚ ਆਵੇਗੀ ਨਜ਼ਰ ਤਾਪਸੀ
ਤਾਪਸੀ ਨੇ ਆਪਣੇ ਟਵੀਟ ’ਚ ਸਾਹਰੁਖ ਖ਼ਾਨ ਦੀ ਫਿਲਮ ‘ਓਮ ਸ਼ਾਂਤੀ ਓਮ’ ਦਾ ਡਾਇਲਾਗ ਲਿਖਦਿਆਂ ਕਿਹਾ, ‘ਹਾਂ, ਇੱਥੇ ਤਕ ਪਹੁੰਚਣਾ ਮੁਸ਼ਕਿਲ ਹੈ, ਅਤੇ ਮੁਸ਼ਕਿਲ ਉਦੋਂ ਹੈ, ਜਦੋਂ ਤੁਸੀਂ ਇਕੱਲੇ ਹੁੰਦੇ ਹੋ ਪਰ ਇਕ ਵਾਰ ਇਕ ਸੁਪਰਸਟਾਰ ਨੇ ਕਿਹਾ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਸ਼ਿੱਦਤ ਨਾਲ ਚਾਹੋ ਤਾਂ ਪੂਰੀ ਕਾਇਨਾਤ ਤੁਹਾਨੂੰ ਉਸ ਨਾਲ ਮਿਲਾਉਣ ’ਚ ਲੱਗ ਜਾਂਦੀ ਹੈ’ ।
image from instagram
ਇਸ ਟਵੀਟ ਤੋਂ ਬਾਅਦ ਤਾਪਸੀ ਪੰਨੂ ਦੇ ਇਸ ਟਵੀਟ ਤੋਂ ਬਾਅਦ ਹਰ ਕੋਈ ਇਸ ਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।ਤਾਪਸੀ ਪੰਨੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਭਾਵੇਂ ਉਹ ‘ਥੱਪੜ’ , ਲੂਪ ਲਪੇਟਾ, ਹਸੀਨ ਦਿਲਰੁਬਾ ਫ਼ਿਲਮ ਹੋਵੇ ਜਾਂ ਫਿਰ ਹੋਰ ਕੋਈ ਫ਼ਿਲਮ । ਹਰ ਫ਼ਿਲਮ ‘ਚ ਉਸ ਨੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ।
Yes it’s hard to make it till here, n it’s harder when u r all by yourself but then a superstar once said “अगर किसी चीज को शिद्दत से चाहो तो पूरी कायनात तुम्हे उससे मिलाने में लग जाती है” cheers to honesty, hard work and perseverance. Almost 10 साल लगे but finally “All is Well”?
— taapsee pannu (@taapsee) April 19, 2022