ਤਾਪਸੀ ਪੰਨੂ ਦੀ ਫ਼ਿਲਮ 'ਬਲਰ' ਸਿੱਧੀ OTT 'ਤੇ ਆਵੇਗਾ, ਥੀਏਟਰ 'ਤੇ ਨਹੀਂ, ਜਾਣੋ ਰਿਲੀਜ਼ ਡੇਟ

written by Lajwinder kaur | November 24, 2022 11:33am

Taapsee Pannu’s Blurr: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਤਾਪਸੀ ਪੰਨੂ ਆਪਣੀਆਂ ਫ਼ਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਪ੍ਰਸ਼ੰਸਕ ਤਾਪਸੀ ਦੀ ਦਮਦਾਰ ਅਦਾਕਾਰੀ ਨੂੰ ਪਸੰਦ ਕਰਦੇ ਹਨ ਅਤੇ ਉਸ ਦੀਆਂ ਫ਼ਿਲਮਾਂ ਦਾ ਇੰਤਜ਼ਾਰ ਕਰਦੇ ਹਨ। ਅਜਿਹੇ 'ਚ ਤਾਪਸੀ ਪੰਨੂ ਦੀ ਅਗਲੀ ਫ਼ਿਲਮ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਹਾਲਾਂਕਿ, ਤਾਪਸੀ ਦੀ ਅਗਲੀ ਫ਼ਿਲਮ ਬਲਰ ਥਿਏਟਰਾਂ ਵਿੱਚ ਨਹੀਂ ਬਲਕਿ OTT ਉੱਤੇ ਰਿਲੀਜ਼ ਹੋਵੇਗੀ।

Image Source: Instagram

ਹੋਰ ਪੜ੍ਹੋ: ਗੈਰੀ ਸੰਧੂ ਨੇ ਸਟੇਜ ਸ਼ੋਅ ਦੌਰਾਨ ਜੈਸਮੀਨ ਸੈਂਡਲਾਸ 'ਤੇ ਕੀਤੀ ਅਜਿਹੀ ਟਿੱਪਣੀ, ਵੀਡੀਓ ਹੋਇਆ ਵਾਇਰਲ

taapsee pannu  image image source: twitter

ਅਦਾਕਾਰਾ ਤਾਪਸੀ ਪੰਨੂ ਦੀ ਫ਼ਿਲਮ 'ਬਲਰ' ਅਗਲੇ ਮਹੀਨੇ OTT ਪਲੇਟਫਾਰਮ 'ਜ਼ੀ5' 'ਤੇ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਇਹ ਫ਼ਿਲਮ 9 ਦਸੰਬਰ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਫ਼ਿਲਮ 'ਬਲਰ' 'ਚ ਅਭਿਨੇਤਾ ਗੁਲਸ਼ਨ ਦੇਵਈਆ ਵੀ ਨਜ਼ਰ ਆਉਣਗੇ। ਇਹ ਅਜੇ ਬਹਿਲ ਦੁਆਰਾ ਨਿਰਦੇਸ਼ਤ ਹੈ ਅਤੇ ਪੰਨੂ ਦੀ ਪ੍ਰੋਡਕਸ਼ਨ ਕੰਪਨੀ 'ਆਊਟਸਾਈਡਰਜ਼ ਫਿਲਮਜ਼' ਦੇ ਬੈਨਰ ਹੇਠ ਬਣਾਈ ਗਈ ਹੈ।

ਟਵਿੱਟਰ 'ਤੇ ਫ਼ਿਲਮ ਦਾ ਮੋਸ਼ਨ ਪੋਸਟਰ ਸਾਂਝਾ ਕਰਦੇ ਹੋਏ ਪੰਨੂ ਨੇ ਲਿਖਿਆ, ''ਫ਼ਿਲਮ 'ਬਲਰ' 9 ਦਸੰਬਰ ਨੂੰ ਜ਼ੀ 5 'ਤੇ ਰਿਲੀਜ਼ ਹੋਵੇਗੀ।'' ਦਰਸ਼ਕ ਪੋਸਟਰ ਤੋਂ ਬਾਅਦ ਫ਼ਿਲਮ ਨੂੰ ਦੇਖਣ ਲਈ ਕਾਫੀ ਜ਼ਿਆਦਾ ਉਤਸੁਕ ਹਨ।

Image Source: Instagram

ਇਸ ਫ਼ਿਲਮ ਦੀ ਕਹਾਣੀ ਪਵਨ ਸੋਨੀ ਅਤੇ ਬਹਿਲ ਨੇ ਲਿਖੀ ਹੈ। ਤੁਹਾਨੂੰ ਦੱਸ ਦੇਈਏ ਕਿ ਤਾਪਸੀ ਪੰਨੂ ਦੇ ਖਾਤੇ 'ਚ ਕਈ ਫ਼ਿਲਮਾਂ ਹਨ, ਜਿਨ੍ਹਾਂ 'ਚੋਂ ਸਭ ਤੋਂ ਖਾਸ ਸ਼ਾਹਰੁਖ ਖ਼ਾਨ ਨਾਲ ਡੰਕੀ ਫ਼ਿਲਮ ਹੈ। ਡਾਂਕੀ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਕਈ ਫ਼ਿਲਮਾਂ ਹਨ।

 

You may also like