ਤਾਰਕ ਮਹਿਤਾ ਕਾ ਉਲਟਾ ਚਸ਼ਮਾ 'ਚ ਹੋਈ ਨਵੇਂ ਨੱਟੂ ਕਾਕਾ ਦੀ ਐਂਟਰੀ, ਪਰ ਫੈਨਜ਼ ਨੇ ਕਿਹਾ- ‘ਪੁਰਾਣੇ ਨੂੰ ਨਹੀਂ ਭੁੱਲ ਸਕਦੇ’

written by Lajwinder kaur | June 30, 2022

New Nattu Kaka : ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਹਰ ਕਿਰਦਾਰ ਨੂੰ ਹਰ ਕੋਈ ਪਿਆਰ ਕਰਦਾ ਹੈ। ਲੰਬੇ ਸਮੇਂ ਤੋਂ ਇਹ ਸ਼ੋਅ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਹਰ ਕਿਰਦਾਰ ਘਰ-ਘਰ ‘ਚ ਮਸ਼ਹੂਰ ਹੈ। Taarak Mehta Ka Ooltah Chashmah ਸ਼ੋਅ ਵਿੱਚ ਨੱਟੂ ਕਾਕਾ ਦਾ ਕਿਰਦਾਰ ਘਣਸ਼ਿਆਮ ਨਾਇਕ ਨੇ ਨਿਭਾਇਆ ਸੀ।

ਹਾਲਾਂਕਿ ਪਿਛਲੇ ਸਾਲ ਘਣਸ਼ਿਆਮ ਨਾਇਕ ਦਾ ਦਿਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਸ ਨੂੰ ਕੈਂਸਰ ਸੀ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਪਰ ਫਿਰ ਪਿਛਲੇ ਸਾਲ 3 ਅਕਤੂਬਰ ਨੇ ਉਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ। ਨੱਟੂ ਕਾਕਾ ਜੋ ਕਿ ਤਾਰਕ ਮਹਿਤਾ ਕਾ ਉਲਟਾ ਚਸ਼ਮਾ 'ਚ ਇੱਕ ਅਹਿਮ ਕਿਰਦਾਰ ਨਿਭਾ ਰਹੇ ਸਨ।

Image Source: Instagram

ਹੋਰ ਪੜ੍ਹੋ :Payal Rohtagi Sangram Singh Wedding: ਵਿਆਹ ਲਈ ਆਗਰਾ ਰਵਾਨਾ ਹੋਈ ਪਾਇਲ ਰੋਹਤਗੀ, ਇਸ ਦਿਨ ਲਵੇਗੀ ਸੱਤ ਫੇਰੇ

ਇਹ ਕਿਰਦਾਰ ਘਣਸ਼ਿਆਮ ਦੀ ਮੌਤ ਤੋਂ ਬਾਅਦ ਸ਼ੋਅ ਤੋਂ ਗਾਇਬ ਸੀ। ਘਣਸ਼ਿਆਮ ਸ਼ੁਰੂ ਤੋਂ ਹੀ ਇਨ੍ਹਾਂ ਸ਼ੋਅ ਦੇ ਨਾਲ ਜੁੜੇ ਹੋਏ ਸਨ, ਇਸ ਲਈ ਉਨ੍ਹਾਂ ਦੀ ਇਸ ਸ਼ੋਅ 'ਚ ਬਹੁਤ ਕਮੀ ਮਹਿਸੂਸ ਹੋ ਰਹੀ ਸੀ। ਹਾਲਾਂਕਿ ਹੁਣ ਸ਼ੋਅ ਦੇ ਪ੍ਰੋਡਿਊਸਰ ਅਸਿਤ ਮੋਦੀ ਨੇ ਸਾਰਿਆਂ ਨੂੰ ਨਵੇਂ ਨੱਟੂ ਕਾਕਾ ਨਾਲ ਮਿਲਾਇਆ ਹੈ।

new nattu kakak

ਦਰਅਸਲ, ਸ਼ੋਅ ਦੇ ਨਿਰਮਾਤਾ ਦੀ ਨੱਟੂ ਕਾਕਾ ਦੀ ਭੂਮਿਕਾ ਨਿਭਾ ਰਹੇ ਨਵੇਂ ਅਦਾਕਾਰ ਨਾਲ ਫੋਟੋ ਸਾਹਮਣੇ ਆਈ ਹੈ। ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਅਸੀਂ ਤੁਹਾਡੇ ਸਾਰਿਆਂ ਦੇ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਅਤੇ ਨੱਟੂ ਕਾਕਾ ਨੂੰ ਇੰਨਾ ਪਿਆਰ ਦਿੱਤਾ ਹੈ...ਇਹ ਪਿਆਰ ਹਮੇਸ਼ਾ ਬਣਾਈ ਰੱਖੋ...ਪੇਸ਼ ਕਰਦੇ ਹਾਂ ਨਵੇਂ ਨੱਟੂ ਕਾਕਾ...ਅੱਜ ਰਾਤ 8.30 ਵਜੇ ਮਿਲੋ।'

ਹਾਲਾਂਕਿ ਪ੍ਰਸ਼ੰਸਕ ਨਵੇਂ ਨੱਟੂ ਕਾਕਾ ਨੂੰ ਦੇਖਣ ਦੀ ਉਡੀਕ ਕਰ ਰਹੇ ਹਨ ਪਰ ਹਰ ਕੋਈ ਇਸ ਪੋਸਟ 'ਤੇ ਕਮੈਂਟ ਕਰਕੇ ਇਹ ਜ਼ਰੂਰ ਲਿਖ ਰਹੇ ਨੇ ਕਿ 'ਉਹ ਪੁਰਾਣੇ ਨੱਟੂ ਕਾਕਾ ਨੂੰ ਕਦੇ ਨਹੀਂ ਭੁੱਲ ਸਕਦੇ'... ਤਾਂ ਕੋਈ ਕਹਿ ਰਿਹਾ ਹੈ ਕਿ ਘਣਸ਼ਿਆਮ ਦੀ ਥਾਂ ਕੋਈ ਨਹੀਂ ਲੈ ਸਕਦਾ।

Taarak Mehta Ka Ooltah Chashmah

ਨੱਟੂ ਕਾਕਾ ਦੀ ਵਾਪਸੀ ਤੋਂ ਬਾਅਦ ਹੁਣ ਪ੍ਰਸ਼ੰਸਕ ਵੀ ਨਵੀਂ ਦਯਾ ਬੇਨ ਦੀ ਉਡੀਕ ਕਰ ਰਹੇ ਹਨ। ਅਸਲ 'ਚ ਅਸਿਤ ਮੋਦੀ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਦਿਸ਼ਾ ਵਕਾਨੀ ਜੋ ਕਿ ਦਯਾਬੇਨ ਦੇ ਰੂਪ 'ਚ ਵਾਪਸੀ ਨਹੀਂ ਕਰੇਗੀ, ਸਗੋਂ ਉਸ ਦੀ ਜਗ੍ਹਾ ਇੱਕ ਨਵੀਂ ਅਭਿਨੇਤਰੀ ਹੋਵੇਗੀ। ਸ਼ੋਅ ਦੇ ਪ੍ਰਸ਼ੰਸਕ ਇਸ ਖਬਰ ਨੂੰ ਸੁਣ ਕੇ ਬਹੁਤ ਦੁਖੀ ਹੋਏ ਕਿਉਂਕਿ ਦਿਸ਼ਾ ਵਕਾਨੀ ਦੇ ਵੱਲੋਂ ਨਿਭਾਏ ਕਿਰਦਾਰ ਦਯਾ ਬੇਨ ਨੂੰ ਸਾਰਿਆਂ ਨੇ ਖੂਬ ਪਿਆਰ ਦਿੱਤਾ ਸੀ।

 

You may also like