ਜਦੋਂ ਤੈਮੂਰ ਅਲੀ ਖ਼ਾਨ ਨੇ ਤੋਤਲੀ ਆਵਾਜ਼ ਵਿੱਚ ਆਪਣੇ ਦੋਸਤ ਲਈ ਗਾਇਆ ਗਾਣਾ, ਵੀਡੀਓ ਵਾਇਰਲ
ਸੈਫ ਅਲੀ ਖ਼ਾਨ ਏਨੀਂ ਦਿਨੀਂ ਧਰਮਸ਼ਾਲਾ ਵਿੱਚ ਆਪਣੀ ਆਉਣ ਵਾਲੀ ਫਿਲਮ ‘ਭੂਤ ਪੁਲਿਸ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਸੈਫ ਦੇ ਨਾਲ ਤੈਮੂਰ ਅਤੇ ਕਰੀਨਾ ਕਪੂਰ ਵੀ ਮੌਜੂਦ ਹਨ । ਪੂਰਾ ਪਰਿਵਾਰ ਧਰਮਸ਼ਾਲਾ ਦੀ ਠੰਡ ਦਾ ਪੂਰਾ ਮਜ਼ਾ ਲੈ ਰਿਹਾ ਹੈ । ਬੀਤੇ ਦਿਨ ਤਿੰਨਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ । ਜਿਹੜੀ ਕਿ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ ।
ਹੋਰ ਪੜ੍ਹੋ :
ਇਸ ਵੀਡੀਓ ਵਿੱਚ ਤੈਮੂਰ ਆਪਣੇ ਦੋਸਤ ਲਈ ਜਨਮਦਿਨ ਦਾ ਗੀਤ ਗਾਉਂਦੇ ਹੋਏ ਦਿਖਾਈ ਦਿੱਤੇ। ਵੀਡੀਓ 'ਚ ਸੈਫ, ਕਰੀਨਾ ਅਤੇ ਤੈਮੂਰ ਇਕੱਠੇ ਖੜੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਕੇਕ ਨੂੰ ਉਹਨਾਂ ਦਾ ਦੋਸਤ ਕੱਟ ਰਿਹਾ ਹੈ ਜਿਸਦਾ ਜਨਮਦਿਨ ਹੈ। ਤੈਮੂਰ ਪੂਰੇ ਜੋਸ਼ ਨਾਲ ਜਨਮਦਿਨ ਦਾ ਗੀਤ ਗਾਉਂਦੇ ਦੇਖਿਆ ਗਿਆ।
ਤੈਮੂਰ ਨੂੰ ਆਪਣੀ ਆਵਾਜ਼ ਉੱਚੀ ਕਰਦਿਆਂ ਵੇਖ ਪਾਪਾ ਸੈਫ ਅਲੀ ਖਾਨ ਉਸਨੂੰ ਸ਼ਾਂਤ ਹੋਣ ਅਤੇ ਵਧੀਆ ਗਾਉਣ ਲਈ ਕਹਿੰਦਾ ਹੈ । ਇਸ 'ਤੇ, ਤੈਮੂਰ ਆਪਣੀ ਆਵਾਜ਼ ਨੂੰ ਨੀਵਾਂ ਕਰਦਾ ਹੈ ਅਤੇ ਗਾਉਂਦਾ ਰਹਿੰਦਾ ਹੈ। ਇਸ ਵੀਡੀਓ ਨੂੰ ਫੈਨ ਪੇਜਾਂ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਇਹ ਵਾਇਰਲ ਹੋ ਰਿਹਾ ਹੈ।
View this post on Instagram