ਸਰਦੀਆਂ ‘ਚ ਕੁਝ ਘਰੇਲੂ ਉਪਾਅ ਅਪਣਾ ਕੇ ਚਿਹਰੇ ਦੀ ਕਰੋ ਦੇਖਭਾਲ

written by Shaminder | December 26, 2022 06:24pm

ਸਰਦੀਆਂ ‘ਚ ਅਕਸਰ ਸਾਨੂੰ ਰੁੱਖੀ ਸਕਿਨ ਕਾਰਨ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪਰ ਅੱਜ ਅਸੀਂ ਤੁਹਾਨੂੰ ਸਕਿਨ ਨੂੰ ਸਰਦੀਆਂ ‘ਚ ਠੀਕ ਰੱਖਣ ਦੇ ਲਈ ਕੁਝ ਉਪਾਅ ਦੱਸਾਂਗੇ । ਜੀ ਹਾਂ ਸਰਦੀਆਂ ‘ਚ ਬੁੱਲ੍ਹ ਫੱਟਣ (Dry Skin) ਦੀ ਸਮੱਸਿਆ ਦੇ ਨਾਲ ਸਾਨੂੰ ਅਕਸਰ ਜੂਝਣਾ ਪੈਂਦਾ ਹੈ ।

ਹੋਰ ਪੜ੍ਹੋ : ਜਦੋਂ ਏਅਰਪੋਰਟ ‘ਤੇ ਬਿਨ੍ਹਾਂ ਚੈਕਿੰਗ ਦੇ ਜਾਣ ਲੱਗੀ ਕੈਟਰੀਨਾ ਨੂੰ ਸੀਆਰਪੀਐੱਫ ਜਵਾਨ ਨੇ ਟੋਕਿਆ, ਵੀਡੀਓ ਹੋ ਰਿਹਾ ਵਾਇਰਲ

ਰਾਤ ਨੂੰ ਸੌਂਣ ਤੋਂ ਪਹਿਲਾਂ ਤੁਸੀਂ ਮਲਾਈ ਦਾ ਇਸਤੇਮਾਲ ਬੁੱਲ੍ਹਾਂ ਦੇ ਰੁੱਖੇਪਣ ਅਤੇ ਖੁਸ਼ਕੀ ਨੂੰ ਦੂਰ ਕਰਨ ਦੇ ਲਈ ਕਰ ਸਕਦੇ ਹੋ ।ਇਸ ਤੋਂ ਇਲਾਵਾ ਮੱਖਣ ਅਤੇ ਦੇਸੀ ਘਿਓ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ । ਅਜਿਹਾ ਤੁਸੀਂ ੩-੪ ਦਿਨ ਲਗਾਤਾਰ ਕਰੋਗੇ ਤਾਂ ਫਟੇ ਬੁੱਲ੍ਹਾਂ ਦੀ ਸਮੱਸਿਆ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ।

inside photo of desi ghee

ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਨੇ ਪੁੱਤਰ ਬੌਬੀ ਦਿਓਲ ਦੇ ਬਚਪਨ ਦਾ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਕ੍ਰਿਸਮਸ ਦੀ ਖੁਸ਼ੀ ਕੀਤੀ ਸਾਂਝੀ

ਐਲੋਵੇਰਾ ਫਟੀ ਅਤੇ ਖੁਸ਼ਕ ਸਕਿਨ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ । ਰਾਤ ਨੂੰ ਤੁਸੀਂ ਆਪਣੇ ਫੇਸ ‘ਤੇ ਐਲੋਵੀਰਾ ਲਗਾ ਸਕਦੇ ਹੋ । ਸਵੇਰ ਸਮੇਂ ਇਸ ਨੂੰ ਧੋਵੋਗੇ ਤਾਂ ਤੁਸੀਂ ਵੇਖੋਗੇ ਕਿ ਤੁਹਾਡਾ ਚਿਹਰਾ ਮੁਲਾਇਮ ਹੋ ਜਾਵੇਗਾ ।

coconut oil

ਇਸ ਤੋਂ ਇਲਾਵਾ ਬੁੱਲ੍ਹਾਂ ਅਤੇ ਚਿਹਰੇ ਨੁੰ ਮੁਲਾਇਮ ਅਤੇ ਸੋਹਣਾ ਬਨਾਉਣ ਦੇ ਲਈ ਤੁਸੀਂ ਘਰ ਵਿੱਚ ਉਪਲਬਧ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ। ਨਾਰੀਅਲ ਤੇਲ ਇੱਕ ਵਧੀਆ ਨਮੀ ਦੇਣ ਵਾਲਾ ਹੈ।

 

 

 

 

You may also like