ਤਨਿਸ਼ਕ ਕੌਰ ਦੇ ਮੂਹੋਂ ਸੁਣੋ 'ਹਰ ਘਰ ਦੀ ਕਹਾਣੀ' , ਦੇਖੋ ਵੀਡੀਓ

written by Aaseen Khan | January 15, 2019

ਤਨਿਸ਼ਕ ਕੌਰ ਦੇ ਮੂਹੋਂ ਸੁਣੋ 'ਹਰ ਘਰ ਦੀ ਕਹਾਣੀ' , ਦੇਖੋ ਵੀਡੀਓ : ਤਨਿਸ਼ਕ ਕੌਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਖੂਬਸੂਰਤ ਗਾਇਕਾ ਅਤੇ ਮਿੱਠੀ ਆਵਾਜ਼ ਦੀ ਮਲਿਕਾ ਆਪਣੇ ਨਵੇਂ ਗਾਣੇ 'ਹਰ ਘਰ ਦੀ ਕਹਾਣੀ ਲੈ ਕੇ ਆ ਚੁੱਕੇ ਹਨ। ਜੀ ਹਾਂ ਤੁਸੀਂ ਬਿਲਕੁਲ ਸਹੀ ਪੜ੍ਹਿਆ ਹੈ ਤਨਿਸ਼ਕ ਕੌਰ ਦੇ ਨਵੇਂ ਗਾਣੇ ਦਾ ਨਾਮ ਹੀ ਹੈ 'ਹਰ ਘਰ ਦੀ ਕਹਾਣੀ' ਅਤੇ ਗਾਣੇ 'ਚ ਨਾਮ ਦੇ ਮੁਤਾਬਿਕ ਘਰ ਘਰ ਦੀ ਕਹਾਣੀ ਹੀ ਦਿਖਾਈ ਗਈ ਹੈ।

https://www.youtube.com/watch?v=RqQkGPhGjUw&feature=youtu.be

ਉਹ ਕਹਾਣੀ ਹੈ ਪਤੀ ਪਤਨੀ ਦੀ ਨੋਕ ਝੋਕ ਦੀ। ਇਸ ਗਾਣੇ 'ਚ ਖਾਸ ਕਰਕੇ ਪਤਨੀ ਦੀ ਪਤੀ 'ਤੇ ਜੋ ਠੁੱਕ ਹੁੰਦੀ ਹੈ ਉਸ ਨੂੰ ਦਰਸਾਇਆ ਗਿਆ ਹੈ। ਗਾਣੇ 'ਚ ਪਤੀ ਧਰਨੇ ਦੇ ਜ਼ਰੀਏ ਪਤਨੀਆਂ ਤੋਂ ਝੱਲ ਰਹੇ ਤਸੀਹੇ ਜ਼ਾਹਿਰ ਕਰਦੇ ਹਨ ਪਰ ਆਖਿਰ 'ਚ ਉਹਨਾਂ ਨੂੰ ਮੰਨਣੀ ਤਾਂ ਆਪਣੀਆਂ ਪਤਨੀਆਂ ਦੀ ਹੀ ਪੈਂਦੀ ਹੈ। ਗਾਣੇ 'ਚ ਪਤੀ ਦਾ ਮੇਨ ਲੀਡ ਰੋਲ ਰਾਹੁਲ ਜੁਗਰਾਲ ਵੱਲੋਂ ਨਿਭਾਇਆ ਗਿਆ ਹੈ ਜਿਹੜੇ 'ਸਰਦਾਰ ਮੁਹੰਮਦ' ਵਰਗੀਆਂ ਹਿੱਟ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ।

https://www.instagram.com/p/BsmuOrtHbvw/

ਗਾਣੇ 'ਚ ਤਨਸ਼ਿਕ ਕੌਰ ਨੇ ਆਪਣੇ ਸ਼ਾਨਦਾਰ ਭੰਗੜੇ ਅਤੇ ਅਦਾਕਾਰੀ ਦਾ ਨਮੂਨਾ ਵੀ ਦਿੱਤਾ ਹੈ। ਹਰ ਘਰ ਦੀ ਕਹਾਣੀ ਗੀਤ ਦੇ ਲਿਰਿਕਿਸ ਅਤੇ ਕੰਪੋਜ਼ਿੰਗ ਅਰਸ਼ ਬਧਨੀ ਵੱਲੋਂ ਕੀਤੀ ਗਈ ਹੈ। ਗਾਣੇ ਦਾ ਮਿਊਜ਼ਿਕ Nixon ਵੱਲੋਂ ਦਿੱਤਾ ਗਿਆ ਹੈ। ਵੀਡੀਓ ਦਾ ਨਿਰਦੇਸ਼ਨ ਮੋਹਿਤ ਮਿੱਢਾ ਅਤੇ ਪੁਨੀਤ ਐੱਸ ਬੇਦੀ ਵੱਲੋਂ ਕੀਤਾ ਗਿਆ ਹੈ ਜੋ ਕੇ ਫਰੇਮ ਸਿੰਘ ਦੀ ਦੇਖ ਰੇਖ ਹੇਠ ਤਿਆਰ ਹੋਈ ਹੈ। ਗਾਣੇ ਨੂੰ ਜੱਸ ਰਿਕਾਰਡਜ਼ ਦੇ ਲੇਬਲ ਨਾਲ ਯੂ ਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ ਅਤੇ ਉੱਥੇ ਹੀ ਪੀਟੀਸੀ ਦੇ ਟੀਵੀ ਚੈਨਲਾਂ 'ਤੇ ਐਕਸਕਲੂਸਿਵ ਦਿਖਾਇਆ ਜਾ ਰਿਹਾ ਹੈ।

ਹੋਰ ਵੇਖੋ :ਫੁੱਲਾਂ ਵਰਗੀ ਤਨਿਸ਼ਕ ਕੌਰ ਮੁੜ ਤੋਂ ਹਾਜ਼ਰ ਹੈ ਆਪਣੇ ਨਵੇਂ ਗੀਤ ‘ਫੁੱਲ’ ਨਾਲ

Tanishq kaur new song 'Har ghar di kahani out now ਤਨਿਸ਼ਕ ਕੌਰ ਦੇ ਮੂਹੋਂ ਸੁਣੋ 'ਹਰ ਘਰ ਦੀ ਕਹਾਣੀ' , ਦੇਖੋ ਵੀਡੀਓ

‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ 'ਚ ਬੈਸਟ ਡੈਬਿਊ ਫੀਮੇਲ ਦਾ ਖਿਤਾਬ ਆਪਣੇ ਨਾਮ ਕਰਨ ਵਾਲੀ ਤਨਿਸ਼ਕ ਕੌਰ ਹੋਰ ਵੀ ਕਈ ਸੁਪਰਹਿੱਟ ਗਾਣੇ ਗਾ ਚੁੱਕੇ ਹਨ। ਤਨਿਸ਼ਕ ਕੌਰ ਦੇ ਇਸ ਤੋਂ ਵੀ ਪਹਿਲਾਂ ਕਈ ਗੀਤ ਆ ਚੁੱਕੇ ਨੇ ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਮੁੜ ਤੋਂ ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੋਇਆ ਹੈ । ਉਮੀਦ ਹੈ ਕਿ ਹੋਰਨਾਂ ਗੀਤਾਂ ਵਾਂਗ ਉਨ੍ਹਾਂ ਦਾ ਇਹ ਗੀਤ ਵੀ ਪਸੰਦ ਕੀਤਾ ਜਾਵੇਗਾ। ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

You may also like