ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੇ ਰਚਾਇਆ ਵਿਆਹ,ਤਸਵੀਰਾਂ ਆਈਆਂ ਸਾਹਮਣੇ

Written by  Shaminder   |  December 14th 2019 05:23 PM  |  Updated: December 14th 2019 05:23 PM

ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੇ ਰਚਾਇਆ ਵਿਆਹ,ਤਸਵੀਰਾਂ ਆਈਆਂ ਸਾਹਮਣੇ

ਕਸੌਟੀ ਜ਼ਿੰਦਗੀ ਦੀ ਅਦਾਕਾਰਾ ਸੋਨਯਾ ਅਯੋਧਿਆ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਚੁੱਕੀ ਹੈ ।ਉਹ ਆਪਣੇ ਬੁਆਏ ਫ੍ਰੈਂਡ ਹਰਸ਼ ਸਿਮੋਰ ਨਾਲ ਵਿਆਹ ਕਰਵਾ ਚੁੱਕੀ ਹੈ ।ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ । ਵਿਆਹ ਦੀਆਂ ਰਸਮਾਂ ਜੈਪੁਰ 'ਚ ਇਹ ਵਿਆਹ ਪੂਰੇ ਰਿਵਾਇਤੀ ਤਰੀਕੇ ਨਾਲ ਹੋਇਆ ।ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਏ ਹਨ ।

ਹੋਰ ਵੇਖੋ:ਟੀਵੀ ਦੀ ਮਸ਼ਹੂਰ ਅਦਾਕਾਰਾ ਦੀ ਪ੍ਰੀ ਵੈਡਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ

sonya wedding sonya wedding

ਪਿਛਲੇ ਦਿਨੀਂ ਅਦਾਕਾਰਾ ਦੇ ਪ੍ਰੀ ਵੈਡਿੰਗ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ।ਮਹਿੰਦੀ ਲਈ ਸੋਨਯਾ ਨੇ ਪੀਚ ਕਲਰ ਅਤੇ ਸਕਾਈ ਬਲੁ ਰੰਗ ਦੇ ਲਹਿੰਗੇ ਦਾ ਇਸਤੇਮਾਲ ਕੀਤਾ ਸੀ ।ਜਿਸ 'ਚ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ ।

https://www.instagram.com/p/B570mM5g9wB/

ਸੋਨਯਾ ਦੇ ਕੋ ਸਟਾਰ ਹਰਸ਼ ਰਾਜਪੂਤ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੇ ਹਨ ।ਹਰਸ਼ ਅਤੇ ਸੋਨਯਾ ਟੀਵੀ ਸੀਰੀਅਲ 'ਚ ਨਜ਼ਰ ਆਏ ਸਨ । ਜਿਸ 'ਚ ਸੋਨਯਾ ਨੇ ਇੱਕ ਵੈਂਪ ਦਾ ਕਿਰਦਾਰ ਨਿਭਾਇਆ ਸੀ ।ਸ਼ੋਅ 'ਚ ਉਨ੍ਹਾਂ ਦੇ ਨੈਗੇਟਿਵ ਰੋਲ ਦੀ ਕਾਫੀ ਸ਼ਲਾਘਾ ਹੋਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network