ਤਰਸੇਮ ਜੱਸੜ ਲੈ ਕੇ ਆ ਰਹੇ ਨੇ ਨਵੀਂ ਫ਼ਿਲਮ ‘ਮਸਤਾਨੇ’, ਪੇਸ਼ ਕਰਨਗੇ ਇਤਿਹਾਸ ਦੇ ਪੰਨਿਆਂ ‘ਚੋਂ ਸਿੱਖ ‘history ਤੇ ਯੋਧਿਆਂ’ ਦੀਆਂ ਗੱਲਾਂ

written by Lajwinder kaur | September 15, 2021

ਤਰਸੇਮ ਜੱਸੜ Tarsem Jassar ਜੋ ਕਿ ਵਧੀਆ ਗਾਇਕ ਹੋਣ ਦੇ ਨਾਲ ਬਾਕਮਾਲ ਦੇ ਐਕਟਰ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਇੱਕ ਵਾਰ ਫਿਰ ਤੋਂ ਉਹ ਇੱਕ ਖ਼ਾਸ ਵਿਸ਼ ਉੱਤੇ ਆਪਣੀ ਅਗਲੀ ਫ਼ਿਲਮ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਫ਼ਿਲਮ ਦੀ ਫਰਸਟ ਲੁੱਕ ਸ਼ੇਅਰ ਕੀਤੀ ਹੈ। ਉਹ ‘ਮਸਤਾਨੇ’ ਟਾਈਟਲ ਹੇਠ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ।

ਹੋਰ ਪੜ੍ਹੋ : ਸਾਹ ਰੁਕ ਗਏ ਦਰਸ਼ਕਾਂ ਦੇ ਜਦੋਂ ਸਟੇਡੀਅਮ ਦੀ ਛੱਤ ਨਾਲ ਲਟਕਦੀ ਬਿੱਲੀ ਨੇ ਮਾਰੀ ਛਾਲ, ਇਸ ਤਰ੍ਹਾਂ ਦਰਸ਼ਕਾਂ ਨੇ ਬਚਾਈ ਇਸ ਬਿੱਲੀ ਦੀ ਜਾਨ, ਦੇਖੋ ਵਾਇਰਲ ਵੀਡੀਓ

inside image of tarsem jassar with his friend Image Source: instagram

ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਮੇਰਾ ਡਰੀਮ ਪ੍ਰੋਜੈਕਟ ਜਿਸ ਲਈ ਮੈਂ ਤੇ ਸਾਰੀ ਟੀਮ ਪਿਛਲੇ 3 ਸਾਲਾਂ ਤੋਂ ਕੰਮ ਕਰ ਰਹੀ ਸੀ ਅੱਜ ਖੁਸ਼ੀ ਹੋ ਰਹੀ ਤੁਹਾਡੇ ਨਾਲ ਸਾਂਝਾ ਕਰਦੇ ਹੋਏ, ਇਤਿਹਾਸ ਦੇ ਪੰਨਿਆਂ ‘ਚੋਂ ਸਿੱਖ history ਤੇ ਯੋਧਿਆਂ ਦੀ ਗੱਲ ਸੁਣਾਉਂਦੀ ਇੱਕ ਕਹਾਣੀ “ ਮਸਤਾਨੇ “

ਵਾਹਿਗੁਰੂ ਮੇਹਰ ਕਰੇ 🙏.’। ਇਹ ਫ਼ਿਲਮ ਅਗਲੇ ਸਾਲ ਇੱਕ ਜੁਲਾਈ ਨੂੰ ਰਿਲੀਜ਼ ਹੋਵੇਗੀ।

ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਗੁੱਡ ਸਰਪ੍ਰਾਈਜ਼, ਇੱਕ ਵਾਰ ਫਿਰ ਤੋਂ ਫ਼ਿਲਮ ‘ਇੱਕੋ ਮਿੱਕੇ’ ਹੋਣ ਜਾ ਰਹੀ ਹੈ ਰਿਲੀਜ਼

inside image of tarsem jassar new smovie mataney-min Image Source: instagram

ਦੱਸ ਦਈਏ ਇਸ ਫ਼ਿਲਮ ਨੂੰ ਲਿਖਿਆ ਸ਼ਰਨ ਆਰਟ ਵੱਲੋਂ ਤੇ ਉਨ੍ਹਾਂ ਦੇ ਨਿਰਦੇਸ਼ਨ ਹੇਠ ਇਸ ਫ਼ਿਲਮ ਨੂੰ ਤਿਆਰ ਕੀਤਾ ਜਾਵੇਗਾ। ਵਿਹਲੀ ਜਨਤਾ, ਓਮਜੀ ਸਟਾਰ ਸਟੂਡੀਓ ਤੇ ਫਤਿਹ ਫ਼ਿਲਮਸ ਵੱਲੋਂ ਇਸ ਫ਼ਿਲਮ ਨੂੰ ਪੇਸ਼ ਕੀਤਾ ਜਾਵੇਗਾ। ਫ਼ਿਲਹਾਲ ਫ਼ਿਲਮ ਦੀ ਬਾਕੀ ਸਟਾਰ ਕਾਸਟ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਜੇ ਗੱਲ ਕਰੀਏ ਤਰਸੇਮ ਜੱਸੜ ਦੇ ਵਰਕ ਫਰੰਟ ਦੀ ਉਹ ਫ਼ਿਲਮ ‘ਰੱਬ ਦਾ ਰੇਡੀਓ’ (Rabb Da Radio) ਦਾ ਤੀਜਾ ਭਾਗ ਵੀ ਲੈ ਕੇ ਆ ਰਹੇ ਨੇ। ਅਦਾਕਾਰੀ ਦੇ ਨਾਲ ਉਹ ਗਾਇਕੀ ਖੇਤਰ 'ਚ ਵੀ ਆਪਣੇ ਵਧੀਆ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ।

0 Comments
0

You may also like