
Tarsem Jassar news: ਪੰਜਾਬੀ ਗਾਇਕ ਤੇ ਐਕਟਰ ਤਰਸੇਮ ਜੱਸੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਵਿੱਚ ਉਨ੍ਹਾਂ ਨੇ ਆਪਣੀ ਮੋਸਟ ਅਵੇਰਟ ਫ਼ਿਲਮ ਮਸਤਾਨੇ ਦੇ ਸੈੱਟ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਉਨ੍ਹਾਂ ਨੇ ਇਸ ਫ਼ਿਲਮ ਨੂੰ ਲੈ ਕੇ ਆਪਣੇ ਮਨ ਦੇ ਜਜ਼ਬਾਤਾਂ ਨੂੰ ਬਿਆਨ ਕੀਤਾ ਹੈ। ਤਸਵੀਰਾਂ ਵਿੱਚ ਉਨ੍ਹਾਂ ਦੇ ਨਾਲ ਬਾਕੀ ਦੀ ਸਟਾਰ ਕਾਸਟ ਵੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਗੁਰਨਾਮ ਭੁੱਲਰ ਲੈ ਕੇ ਆ ਰਹੇ ਨੇ ਨਵੀਂ ਮਿਊਜ਼ਿਕ ਐਲਬਮ ‘Imagination’, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼
ਤਰਸੇਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ- ‘ਤੁਧ ਬਾਝੁ ਸਮਰਥ ਕੋਇ ਨਾਹੀ ਕਿਰਪਾ ਕਰਿ ਬਨਵਾਰੀਆ
🙏 ਸ਼ੁਕਰ ਸ਼ੁਕਰ ਸ਼ੁਕਰ 🙏
"ਮਸਤਾਨੇ "…’
ਉਨ੍ਹਾਂ ਨੇ ਅੱਗੇ ਲਿਖਿਆ ਹੈ- ਇੱਕ ਸੁਫਨਾ ਜਿਸ ਲਈ ਚਾਰ ਸਾਲ ਤੋਂ ਲੱਗੇ ਰਹੇ...ਆਖੀਰਕਾਰ ਪਹਿਲਾ ਸ਼ੈਡਿਊਲ ਸ਼ੂਟ ਪੂਰਾ ਕਰ ਲਿਆ ਹੈ...ਮਾਲਕ ਮਿਹਰ ਰੱਖੇ ਤੁਹਾਡੇ ਸਭ ਦਾ ਤਹਿ ਦਿਲੋਂ ਧੰਨਵਾਦ ਤੇ ਬਹੁਤ ਪਿਆਰ...ਰਿਲੀਜ਼ਿੰਗ 9 ਜੂਨ 2023.... History In Making ..🙏👏🏽’। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਉੱਧਰ ਸਿੰਮੀ ਚਾਹਲ ਵੀ ਲੰਬੇ ਸਮੇਂ ਬਾਅਦ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਆਖੀਰਲੀ ਵਾਰ ਉਹ ‘ਚੱਲ ਮੇਰਾ ਪੁੱਤ-3’ ਵਿੱਚ ਨਜ਼ਰ ਆਈ ਸੀ।

ਮਸਤਾਨੇ ਫ਼ਿਲਮ 'ਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬਨਿੰਦਰ ਬਿੰਨੀ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 9 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।
View this post on Instagram