'ਲਾਈਫ਼' 'ਚ ਕੀ ਆਪਣੀ ਜ਼ਿੰਦਗੀ ਵਿਖਾਉਣਗੇ ਤਰਸੇਮ ਜੱਸੜ,ਤਸਵੀਰ ਸਾਂਝੀ ਕਰ ਕੇ ਲਿਖਿਆ ਇਹ ਮੈਸੇਜ
ਗਾਇਕ,ਗੀਤਕਾਰ ਅਤੇ ਅਦਾਕਾਰ ਇਹ ਸਭ ਗੁਣ ਹਨ ਤਰਸੇਮ ਜੱਸੜ 'ਚ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ ਹਨ । ਪਰ ਹੁਣ ਤਰਸੇਮ ਜੱਸੜ ਲੈ ਕੇ ਆ ਰਹੇ ਨੇ ਲਾਈਫ ।ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ 'ਚ ਉਹ ਖੁਦ ਨਜ਼ਰ ਆ ਰਹੇ ਹਨ । ਇਸ ਗੀਤ ਦੇ ਬੋਲ ਖੁਦ ਤਰਸੇਮ ਜੱਸੜ ਨੇ ਲਿਖੇ ਨੇ ਜਦਕਿ ਮਿਊਜ਼ਿਕ ਵੈਸਟਰਨ ਪੇਂਡੂ ਵੱਲੋਂ ਦਿੱਤਾ ਗਿਆ ਹੈ ।
ਹੋਰ ਵੇਖੋ :ਸਿੱਖ ਕੌਮ ਦੀ ਚੜਤ ਦੀ ਗੱਲ ਕਰਦਾ ਹੈ ਤਰਸੇਮ ਜੱਸੜ ਦਾ ਇਹ ਗੀਤ,ਵੀਡੀਓ ਸਾਂਝੀ ਕਰਕੇ ਦਿੱਤਾ ਇਹ ਭਾਵੁਕ ਸੰਦੇਸ਼
https://www.instagram.com/p/BzVufEkA5_0/
ਇੱਕ ਹੋਰ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਹੋਰ ਤਸਵੀਰ ਵੀ ਸਾਂਝੀ ਕੀਤੀ ਹੈ । ਜੋ ਸ਼ਾਇਦ ਉਨ੍ਹਾਂ ਦੇ ਬਚਪਨ ਦੀ ਹੈ । ਇਸ ਤਸਵੀਰ 'ਚ ਉਨ੍ਹਾਂ ਨਾਲ ਇੱਕ ਮਹਿਲਾ ਵੀ ਨਜ਼ਰ ਆ ਰਹੇ ਹਨ । ਤਰਸੇਮ ਜੱਸੜ ਨੇ ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਲਿਖਿਆ ਕਿ "ਜੱਸੜ ਤਾਂ ਜ਼ੀਰੋ ਸਭ ਮਾਲਕ ਲਿਖਾਵੇ ਸਾਡੀ ਕੀ ਔਕਾਤ ਇਹ ਤਾਂ ਓਹੀ ਫਰਮਾਵੇ । ਲਾਈਫ਼ ਰਿਲੀਜ਼ਿੰਗ 4 ਜੁਲਾਈ"।
https://www.instagram.com/p/ByzRTqGASLc/
ਇਸ ਤਸਵੀਰ ਨੂੰ ਵੇਖ ਤਾਂ ਇੰਝ ਹੀ ਲੱਗਦਾ ਹੈ ਕਿ ਸ਼ਾਇਦ ਇਸ ਗੀਤ 'ਚ ਤਰਸੇਮ ਜੱਸੜ ਨੇ ਆਪਣੇ ਬਚਪਨ ਤੋਂ ਲੈ ਕੇ ਸੰਘਰਸ਼ ਦੇ ਦਿਨਾਂ ਅਤੇ ਆਪਣੀ ਕਾਮਯਾਬੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ।
https://www.instagram.com/p/BzcWdM9gW8O/
ਪਰ ਇਹ ਹਕੀਕਤ ਹੈ ਜਾਂ ਫਿਰ ਮਹਿਜ਼ ਸਾਡਾ ਅੰਦਾਜ਼ਾ ਇਹ ਤਾਂ ਚਾਰ ਜੁਲਾਈ ਨੂੰ ਹੀ ਸਪੱਸ਼ਟ ਹੋ ਸਕੇਗਾ ਕਿਉਂਕਿ ਚਾਰ ਜੁਲਾਈ ਨੂੰ ਇਹ ਗੀਤ ਰਿਲੀਜ਼ ਹੋ ਰਿਹਾ ਹੈ ।