'ਜਦੋਂ ਬਾਪੂ ਆਪਣੇ ਪੁੱਤ ਜਾਂ ਧੀ ਨੂੰ 500 ਡਾਲਰ ਦੇ ਵਿਦੇਸ਼ ਘੱਲਦਾ ਹੈ' ਸੱਚ ਬਿਆਨ ਕਰਦਾ ਹੈ ਤਰਸੇਮ ਜੱਸੜ ਦਾ ਇਹ ਗੀਤ

Written by  Aaseen Khan   |  June 19th 2019 12:17 PM  |  Updated: June 19th 2019 12:27 PM

'ਜਦੋਂ ਬਾਪੂ ਆਪਣੇ ਪੁੱਤ ਜਾਂ ਧੀ ਨੂੰ 500 ਡਾਲਰ ਦੇ ਵਿਦੇਸ਼ ਘੱਲਦਾ ਹੈ' ਸੱਚ ਬਿਆਨ ਕਰਦਾ ਹੈ ਤਰਸੇਮ ਜੱਸੜ ਦਾ ਇਹ ਗੀਤ

ਪੰਜਾਬ ਦਾ ਬਹੁਤ ਗਿਣਤੀ 'ਚ ਯੂਥ ਅੱਜ ਪੰਜਾਬ ਨੂੰ ਛੱਡ ਵਿਦੇਸ਼ਾਂ 'ਚ ਆਪਣੀ ਪੜ੍ਹਾਈ ਅਤੇ ਚੰਗੇ ਭਵਿੱਖ ਲਈ ਜਾ ਰਿਹਾ ਹੈ। ਪੰਜਾਬ 'ਚ ਅਜਿਹੇ ਹਲਾਤ ਪੈਦਾ ਹੋਣ ਦੇ ਬਹੁਤ ਸਾਰੇ ਕਾਰਨ ਹਨ ਪਰ ਅੱਜ ਅਸੀਂ ਉਹਨਾਂ ਬਾਰੇ ਗੱਲ ਨਹੀਂ ਕਰਾਂਗੇ ਸਗੋਂ ਅੱਜ ਇੱਕ ਬਾਪ ਆਪਣੇ ਧੀ ਜਾਂ ਪੁੱਤ ਨੂੰ ਕਿੰਨ੍ਹਾਂ ਮੁਸ਼ਕਿਲਾਂ ਦੇ ਚਲਦੇ ਵਿਦੇਸ਼ ਭੇਜਦਾ ਹੈ ਇਸ ਬਾਰੇ ਗੱਲ ਕਰ ਰਹੇ ਹਾਂ। ਤਰਸੇਮ ਜੱਸੜ ਦਾ ਲਾਈਵ ਸਟੇਜ ਸ਼ੋਅ ਦੌਰਾਨ ਗਾਇਆ ਅਜਿਹਾ ਗੀਤ ਪਿਤਾ ਦੀ ਹਾਲਤ ਬਿਆਨ ਕਰਦਾ ਹੈ। ਕਿੰਝ ਇੱਕ ਪਿਤਾ ਧੀ ਪੁੱਤ ਲਈ ਮਿਹਨਤ ਦੀ ਕਮਾਈ 'ਚੋਂ ਡਾਲਰ ਦੇ ਕੇ ਤੋਰਦਾ ਹੈ ਅਤੇ ਉਹਨਾਂ ਡਾਲਰਾਂ ਦੀ ਹੀ ਬਰਕਤ ਨਾਲ ਬੱਚਾ ਆਪਣੇ ਮਾਤਾ ਪਿਤਾ ਦੇ ਸੁਫ਼ਨੇ ਪੂਰੇ ਕਰਦਾ ਹੈ।

 

View this post on Instagram

 

Real life da oh geet jdo bapu apne put ya dhi nu baahr bhejan wele apni mehnat di kamai cho 500 doller de k torda ....

A post shared by Tarsem Jassar (@tarsemjassar) on

ਹੋਰ ਵੇਖੋ : 2020 'ਚ ਇਸ ਤਰੀਕ ਨੂੰ ਵਿੱਕੀ ਕੌਸ਼ਲ ਨਜ਼ਰ ਆਉਣਗੇ ਸ਼ਹੀਦ ਉਧਮ ਸਿੰਘ ਦੇ ਰੂਪ 'ਚ

ਅਦਾਕਾਰ ਗੀਤਕਾਰ ਅਤੇ ਗਾਇਕ ਤਰਸੇਮ ਜੱਸੜ ਨੇ ਬੜੀ ਹੀ ਖੂਬਸੂਰਤੀ ਨਾਲ ਇਸ ਮਨੋਭਾਵ ਨੂੰ ਗੀਤ 'ਚ ਪਿਰੋਇਆ ਹੈ। ਪੰਜਾਬੀ ਇੰਡਸਟਰੀ ਨੂੰ ਸ਼ਾਨਦਾਰ ਸਿਨੇਮਾ ਅਤੇ ਗੀਤ ਦੇਣ ਵਾਲੇ ਤਰਸੇਮ ਜੱਸੜ ਦਾ ਇਹ ਗੀਤ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਖ਼ਾਸ ਕਰਕੇ ਵਿਦੇਸ਼ ਗਏ ਪੰਜਾਬੀਆਂ ਦੇ ਦਿਲਾਂ ਨੂੰ ਛੂਹ ਰਿਹਾ ਇਹ ਗੀਤ ਉਹਨਾਂ ਦੀ ਮਿਹਨਤ 'ਤੇ ਵੀ ਚਾਨਣਾ ਪਾਉਂਦਾ ਹੈ। ਇਸ ਸਾਲ ਰੱਬ ਦਾ ਰੇਡੀਓ ਦੋ ਵਰਗੀ ਬਿਹਤਰੀਨ ਫ਼ਿਲਮ ਦੇਣ ਵਾਲੇ ਤਰਸੇਮ ਜੱਸੜ ਅੱਗੇ ਅਜਿਹੇ ਬਹੁਤ ਸਾਰੇ ਪ੍ਰੋਜੈਕਟਸ 'ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network