ਤਰਸੇਮ ਜੱਸੜ ਦੇ ਨਵੇਂ ਗੀਤ ‘Happiness’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਜ਼ਿੰਦਗੀ ‘ਚ ਖੁਸ਼ੀਆਂ ਦੀਆਂ ਅਹਿਮੀਅਤ ਨੂੰ ਕਰ ਰਿਹਾ ਹੈ ਬਿਆਨ, ਦੇਖੋ ਟੀਜ਼ਰ

written by Lajwinder kaur | July 11, 2021

ਪੰਜਾਬੀ ਗਾਇਕ ਤਰਸੇਮ ਜੱਸੜ ਬਹੁਤ ਜਲਦ ਆਪਣੇ ਨਵੇਂ ਗੀਤ ‘Happiness’ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਨੇ। ਜਿਸ ਕਰਕੇ ਇਸ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋ ਗਿਆ ਹੈ। ਜ਼ਿੰਦਗੀ ‘ਚ ਖੁਸ਼ੀਆਂ ਦੀਆਂ ਅਹਿਮੀਅਤ ਨੂੰ ਦਰਸਾਉਂਦਾ ਇਹ ਟੀਜ਼ਰ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ।

singer tarsem jassar shared his new song happiness poster with fans image source- instagram
ਹੋਰ ਪੜ੍ਹੋ : ਅਫਸਾਨਾ ਖ਼ਾਨ ਦਾ ਨਵਾਂ ਗੀਤ ‘Tere Laare’ ਹੋਇਆ ਰਿਲੀਜ਼, ਅੰਮ੍ਰਿਤ ਮਾਨ ਤੇ ਵਾਮਿਕਾ ਗੱਬੀ ਬਿਆਨ ਕਰਕੇ ਰਹੇ ਨੇ ਪਿਆਰ, ਧੋਖਾ ਤੇ ਜੁਦਾਈ ਦੇ ਦਰਦ ਨੂੰ, ਦੇਖੋ ਵੀਡੀਓ
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਮੁੜ ਤੋਂ ਆਪਣੇ ਸੁਪਰ ਹਿੱਟ ਗੀਤ ‘ਚੁਰਾ ਕੇ ਦਿਲ ਮੇਰਾ’ ‘ਤੇ ਥਿਰਕਦੀ ਆਈ ਨਜ਼ਰ, ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਵੀਡੀਓ
inside image of happiness teaser image source-youtube
ਬਹੁਤ ਹੀ ਪਿਆਰਾ ਟੀਜ਼ਰ Vehli Janta Records ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਲਿਖਿਆ ਵੀ ਖੁਦ ਤਰਸੇਮ ਜੱਸੜ ਨੇ ਹੀ ਹੈ। Mr.Rubal ਇਸ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ। ਗਾਣੇ ਦਾ ਵੀਡੀਓ Sharan Art ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਪੂਰਾ ਗੀਤ 13 ਜੁਲਾਈ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਟੀਜ਼ਰ ਤੋਂ ਬਾਅਦ ਦਰਸ਼ਕ ਇਸ ਗੀਤ ਨੂੰ ਦੇਖਣ ਦੇ ਲਈ ਬਹੁਤ ਹੀ ਉਤਸੁਕ ਨੇ। ਪ੍ਰਸ਼ੰਸਕ ਕਮੈਂਟ ਕਰਕੇ ਟੀਜ਼ਰ ਦੀ ਤਾਰੀਫ ਕਰ ਰਹੇ ਨੇ।
tarsem jassar new song teaser image source-youtube
ਜੇ ਗੱਲ ਕਰੀਏ ਤਰਸੇਮ ਜੱਸੜ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਫ਼ਿਲਮ ‘ਗਲਵੱਕੜੀ’ ਰਿਲੀਜ਼ ਲਈ ਤਿਆਰ ਹੈ। ਇਸ ਫ਼ਿਲਮ ‘ਚ ਉਹ ਐਕਟਰੈੱਸ ਵਾਮਿਕਾ ਗੱਬੀ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਕਈ ਸੁਪਰ ਹਿੱਟ ਗੀਤ ਵੀ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ। ਇਸੇ ਸਾਲ ਤਰਸੇਮ ਜੱਸੜ ਤੇ ਸਿੰਮੀ ਚਾਹਲ ਦੀ ਫ਼ਿਲਮ ‘ਰੱਬ ਦਾ ਰੇਡੀਓ-2’ ਨੂੰ ਨੈਸ਼ਨਲ ਅਵਾਰਡ ਮਿਲਿਆ ਹੈ ।

0 Comments
0

You may also like