Advertisment

ਤਰਸੇਮ ਜੱਸੜ ਦਾ ਇਹ ਅੰਦਾਜ਼ ਵੇਖ ਤੁਸੀਂ ਵੀ ਰਹਿ ਜਾਓਗੇ ਦੰਗ, ਸੜਕ ‘ਤੇ ਨੱਚਦਾ ਨਜ਼ਰ ਆਇਆ ਗਾਇਕ

author-image
By Shaminder
New Update
ਤਰਸੇਮ ਜੱਸੜ ਦਾ ਇਹ ਅੰਦਾਜ਼ ਵੇਖ ਤੁਸੀਂ ਵੀ ਰਹਿ ਜਾਓਗੇ ਦੰਗ, ਸੜਕ ‘ਤੇ ਨੱਚਦਾ ਨਜ਼ਰ ਆਇਆ ਗਾਇਕ
Advertisment
ਤਰਸੇਮ ਜੱਸੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਸੜਕ ‘ਤੇ ਨੱਚਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਤਰਸੇਮ ਸੜਕ ‘ਤੇ ਬੈਠੇ ਕੁਝ ਲੋਕਾਂ ਦੇ ਨਾਲ ਨੱਚਣ ਲੱਗ ਪੈਂਦੇ ਹਨ । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਇਸ ਮਸਤ ਅੰਦਾਜ਼ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ । https://www.instagram.com/p/CD3yNyzAFCk/ ਕਿਉਂਕਿ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਗੰਭੀਰ ਅਤੇ ਸੰਜੀਦਾ ਰਹਿਣ ਵਾਲੇ ਤਰਸੇਮ ਜੱਸੜ ਦਾ ਇਸ ਤਰ੍ਹਾਂ ਦਾ ਅੰਦਾਜ਼ ਕਿਸੇ ਨੇ ਵੇਖਿਆ ਹੋਵੇ ।ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਕਮੈਂਟਸ ਕਰ ਰਹੇ ਨੇ । https://www.instagram.com/p/CDtSdbDg7sD/ ਤਰਸੇਮ ਜੱਸੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਹੁਣ ਤੱਕ ਉਹ ਦੇ ਚੁੱਕੇ ਨੇ ।ਇਸਦੇ ਨਾਲ ਹੀ ਪੰਜਾਬੀ ਫ਼ਿਲਮ ਇੰਡਸਟਰੀ ‘ਚ ‘ਅਫ਼ਸਰ’, ‘ਰੱਬ ਦੇ ਰੇਡੀਓ’, ‘ਸਰਦਾਰ ਮੁਹੰਮਦ’ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੇ ਨੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment