Trending:
"ਆਈ ਪ੍ਰਾਮਿਸ, ਦੇਸ਼ ਕੇ ਸਾਮਣੇ ਗੋਲ੍ਡ ਰੱਖ ਦੇਣਗੇ", ਗੋਲ੍ਡ ਦੇ ਟੀਜ਼ਰ ਵਿਚ ਹਨ ਅਜਿਹੇ ਦਮਦਾਰ ਡਾਇਲੋਗ
ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੇ 'ਪੈਡਮੈਨ' ਦੀ ਰਿਲੀਜ਼ ਤੋਂ ਪਹਿਲਾਂ ਹੀ ਆਪਣੀ ਅਗਲੀ ਫਿਲਮ 'ਗੋਲਡ' ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਫਿਲਮ 'ਚ ਅਕਸ਼ੇ ਇਕ ਅਜਿਹੇ ਸ਼ਖਸ ਦਾ ਕਿਰਦਾਰ ਨਿਭਾਅ ਰਹੇ ਹਨ ਜਿਸਨੇ ਦੇਸ਼ ਨੂੰ ਹਾਕੀ 'ਚ 'ਗੋਲਡ' ਮੈਡਲ ਜਿੱਤ ਕੇ ਦਿੱਤਾ ਸੀ। ਇਸ 'ਚ ਉਹ ਇਕ ਬੰਗਾਲੀ ਲੜਕੇ ਦਾ ਕਿਰਦਾਰ ਨਿਭਾਅ ਰਹੇ ਹਨ।

ਅਕਸ਼ੇ ਨੇ ਆਪਣੇ ਟਵਿਟਰ ਅਕਾਊਂਟ 'ਤੇ ਟੀਜ਼ਰ ਦਾ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ''ਹੁਣ ਤੱਕ ਇੰਡੀਆ ਚੁੱਪ ਸੀ, ਹੁਣ ਅਸੀਂ ਲੋਕ ਬੋਲਾਂਗੇ ਅਤੇ ਦੁਨੀਆ ਸੁਣੇਗੀ''। ਦੱਸਣਯੋਗ ਹੈ ਕਿ 'ਗੋਲਡ' ਦਾ ਨਿਰਦੇਸ਼ਨ ਰੀਮਾ ਕਾਗਤੀ ਕਰ ਰਹੀ ਹੈ। ਫਿਲਮ 'ਚ ਅਕਸ਼ੇ ਤੋਂ ਇਲਾਵਾ ਫਰਹਾਨ ਅਖਤਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਨੂੰ ਰਿਤੇਸ਼ ਸਿਧਵਾਨੀ ਅਤੇ ਫਰਹਾਨ ਮਿਲੇ ਕੇ ਪ੍ਰੋਡਿਊਸ ਕਰ ਰਹੇ ਹਨ। ਇਸ ਤੋਂ ਇਲਾਵਾ ਅਕਸ਼ੇ ਇਨ੍ਹੀਂ ਦਿਨੀਂ ਆਪਣੀ ਇਕ ਹੋਰ ਫਿਲਮ 'ਪੈਡਮੈਨ' ਦੀ ਪ੍ਰਮੋਸ਼ਨ 'ਚ ਬਿਜ਼ੀ ਹਨ ਜੋ ਇਸ ਮਹੀਨੇ 9 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।
https://youtu.be/gpWrT-LdMfs