ਸੰਜੂ ਦਾ ਟੀਜ਼ਰ ਹੋਇਆ ਰਿਲੀਜ਼ : ਸੰਜੇ ਦੱਤ ਦੇ ਕਿਰਦਾਰ 'ਚ ਰਣਬੀਰ ਕਪੂਰ ਦਿੱਖ ਰਹੇ ਨੇ ਦਮਦਾਰ

Reported by: PTC Punjabi Desk | Edited by: Gourav Kochhar  |  April 24th 2018 10:14 AM |  Updated: April 24th 2018 10:15 AM

ਸੰਜੂ ਦਾ ਟੀਜ਼ਰ ਹੋਇਆ ਰਿਲੀਜ਼ : ਸੰਜੇ ਦੱਤ ਦੇ ਕਿਰਦਾਰ 'ਚ ਰਣਬੀਰ ਕਪੂਰ ਦਿੱਖ ਰਹੇ ਨੇ ਦਮਦਾਰ

ਸਾਲ 2018 ਦੀ ਸਭ ਤੋਂ ਵੱਧ ਜੇਕਰ ਕਿਸੇ ਫ਼ਿਲਮ ਦੀ ਉਡੀਕ ਹੋ ਰਹੀ ਹੈ ਤਾਂ ਉਹ ਹੈ ਸੰਜੇ ਦੱਤ ਦੀ ਜਿੰਦਗੀ ‘ਤੇ ਬਣੀ ਬਾਇਓ-ਪਿਕ ‘ਸੰਜੂ’ | ਫਿਲਮ ਦਾ ਟੀਜ਼ਰ ਅਜੇ ਰਿਲੀਜ਼ ਹੋ ਗਿਆ ਹੈ। ਫ਼ਿਲਮ ‘ਚ ਸੰਜੇ ਦੱਤ Sanjay Dutt ਦਾ ਰੋਲ ਰਣਬੀਰ ਕਪੂਰ ਨੇ ਨਿਭਾਇਆ ਹੈ। ਲੱਗ ਭੱਗ 2 ਸਾਲ ਦੀ ਲੰਮੀ ਉਡੀਕ ਦੇ ਬਾਅਦ, ਰਣਬੀਰ ਕਪੂਰ ਦੇ ਪ੍ਰਸ਼ੰਸਕਾਂ ਉਨ੍ਹਾਂ ਨੂੰ ਵੱਡੀ ਸਕ੍ਰੀਨ 'ਤੇ ਦੇਖਣਗੇ | ਫਿਲਮ ਨੂੰ ਡਾਇਰੈਕਟ ਕੀਤਾ ਹੈ ਰਾਜਕੁਮਾਰ ਹਿਰਾਨੀ ਨੇ |

sanjay dutt

ਟੀਜ਼ਰ ‘ਚ ਰਣਬੀਰ ਕਪੂਰ ਕਾਫੀ ਆਕਰਸ਼ਕ ਲੱਗ ਰਹੇ ਹਨ । ਰਾਜਕੁਮਾਰ ਹਿਰਾਨੀ ਦੀ ਡਾਇਰੈਕਸ਼ਨ ‘ਚ ਬਣੀ ਫ਼ਿਲਮ "ਸੰਜੂ" ਸੰਜੇ ਦੱਤ Sanjay Dutt ਦੇ ਫੈਨਸ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ । ਫਿਲਮ ਵਿਚ ਪਰੇਸ਼ ਰਾਵਲ, ਮਨੀਸ਼ਾ ਕੋਇਰਾਲਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਦੀਆ ਮਿਰਜ਼ਾ, ਵਿੱਕੀ ਕੌਸ਼ਲ, ਜਿਮ ਸਰਬ ਤੇ ਬੋਮਨ ਇਰਾਨੀ ਅਹਿਮ ਕਿਰਦਾਰ ਨਿਭਾਉਂਦੇ ਦਿਖਣਗੇ | ਫਿਲਮ ਵਿਨੋਦ ਚੋਪੜਾ ਫਿਲਮਸ ਤੇ ਰਾਜਕੁਮਾਰ ਹਿਰਾਨੀ ਫਿਲਮਸ ਤੇ ਫੌਕਸ ਸਟਾਰ ਸਟੂਡੀਓ ਦੇ ਸਹਿਯੋਗ ਨਾਲ ਬਣੀ ਹੈ |

‘ਸੰਜੂ’ ਫ਼ਿਲਮ ਤੋਂ ਇੰਡਸਟਰੀ ਦੇ ਲੋਕਾਂ ਦੇ ਨਾਲ-ਨਾਲ ਆਮ ਲੋਕ ਵੀ ਸੰਜੇ ਦੱਤ ਦੀ ਜਿੰਦਗੀ ਨੂੰ ਨੇੜੇ ਤੋਂ ਸਮਝ ਸਕਣਗੇ। ਫ਼ਿਲਮ ਲੰਬੇ ਸਮੇਂ ਤੋਂ ਸੁਰਖੀਆਂ ‘ਚ ਸੀ | ਟਰੇਲਰ ‘ਚ ਰਣਬੀਰ ਕਪੂਰ ਪੂਰੀ ਤਰਾਂ ਨਾਲ ਛਾਏ ਹੋਏ ਹਨ। ਰਣਬੀਰ ਦਾ ਹੁਲੀਆ ਤੇ ਅੰਦਾਜ਼ ਸੰਜੇ ਦੱਤ ਦੀ ਯਾਦ ਦਵਾਉਂਦਾ ਹੈ। ਰਣਬੀਰ ਨੇ ਇਸ ਫ਼ਿਲਮ ਲਈ ਕਾਫੀ ਮਿਹਨਤ ਕੀਤੀ ਹੈ। ਹਿਰਾਨੀ ਦੀ ਫ਼ਿਲਮ-ਮੇਕਿੰਗ ਦੀ ਵਧੀਆ ਸ਼ੈਲੀ ਫ਼ਿਲਮ ਦੇ ਟੀਜ਼ਰ ‘ਚ ਸਾਫ ਨਜ਼ਰ ਆ ਰਹੀ ਹੈ।

sanju-biopic

ਸੰਜੇ ਦੱਤ Sanjay Dutt ਨੇ ਜਿੰਨੀ ਕਾਮਯਾਬੀ ਹਾਸਲ ਕੀਤੀ ਓਨੀ ਹੀ ਉਸ ਦੀ ਜਿੰਦਗੀ ਵਿਵਾਦਾਂ ਨਾਲ ਘਿਰੀ ਹੋਈ ਸੀ। ਫ਼ਿਲਮ ਦੇ ਮੇਕਰਸ ਨੇ ਇਸ ਦਾ 85 ਸੈਕੰਡ ਦਾ ਟੀਜ਼ਰ ਲਾਂਚ ਕਰਨ ਲਈ ਗ੍ਰੈਂਡ ਪਲਾਨ ਤਿਆਰ ਕੀਤਾ ਹੋਇਆ ਸੀ। ਟੀਜ਼ਰ ਨੂੰ 2 ਦਿਨਾਂ ‘ਚ 80 ਤੋਂ ਵੀ ਵੱਧ ਚੈਨਲਾਂ ‘ਤੇ ਦਿਖਾਇਆ ਜਾਵੇਗਾ।

ਫ਼ਿਲਮ ਦਾ ਟੀਜ਼ਰ ਦੇਖ ਕੇ ਲੱਗਦਾ ਹੈ ਕਿ ਇਸ ਫ਼ਿਲਮ ਨਾਲ ਰਣਬੀਰ ਦੇ ਕਰੀਅਰ ਨੂੰ ਵੱਖ ਹੀ ਰਫਤਾਰ ਮਿਲੇਗੀ। ਸਾਨੂੰ ਪੂਰੀ ਉਮੀਦ ਹੈ ਕਿ ਇਹ ਫਿਲਮ ਰਣਬੀਰ ਨੂੰ ਬਾਕਸ-ਆਫਿਸ ਦੀ ਰੇਸ ‘ਚ ਕਈ ਅੱਗੇ ਲੈ ਜਾਵੇਗੀ। ਫਿਲਮ 29 ਜੂਨ ਨੂੰ ਰਿਲੀਜ਼ ਹੋਵੇਗੀ |

https://www.youtube.com/watch?v=rRr1qiJRsXk&feature=youtu.be

Dutt Biopic Movie


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network