ਰਣਬੀਰ ਕਪੂਰ ਦੀ ਫ਼ਿਲਮ 'ਸ਼ਮਸ਼ੇਰਾ' ਦਾ ਟੀਜ਼ਰ ਜਾਰੀ

written by Shaminder | February 11, 2022

ਰਣਬੀਰ ਕਪੂਰ (Ranbir Kapoor) ਲੰਮੇ ਸਮੇਂ ਬਾਅਦ ਆਪਣੀ ਫ਼ਿਲਮ 'ਸ਼ਮਸ਼ੇਰਾ' (Shamshera) ਦੇ ਨਾਲ ਦਰਸ਼ਕਾਂ 'ਚ ਹਾਜ਼ਰ ਹੋਣਗੇ । ਇਸ ਫ਼ਿਲਮ ਦਾ ਟੀਜ਼ਰ ਜਾਰੀ ਕੀਤਾ ਗਿਆ ਹੈ । ਜਿਸ 'ਚ ਇਸ ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਇਸ ਦੀ ਰਿਲੀਜ਼ ਡੇਟ ਦਾ ਖੁਲਾਸਾ ਵੀ ਹੋ ਚੁੱਕਿਆ ਹੈ। ਇਹ ਫ਼ਿਲਮ ਜੁਲਾਈ ਮਹੀਨੇ 'ਚ ਰਿਲੀਜ਼ ਹੋਣ ਜਾ ਰਹੀ ਹੈ । ਰਣਬੀਰ ਕਪੂਰ ਦੀ ਫ਼ਿਲਮ ਦੇ ਇਸ ਟੀਜ਼ਰ ਦੀ ਸ਼ੁਰੂਆਤ ਫ਼ਿਲਮ 'ਚ ਮੁੱਖ ਕਿਰਦਾਰ ਨਿਭਾ ਰਹੇ ਅਦਾਕਾਰਾਂ ਦੇ ਡਾਇਲਾਗਸ ਦੇ ਨਾਲ ਹੁੰਦੀ ਹੈ । ਇਸ ਦੇ ਟੀਜ਼ਰ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਸੰਜੇ ਦੱਤ, ਵਾਣੀ ਕਪੂਰ ਅਤੇ ਰਣਬੀਰ ਕਪੂਰ ਦਿਖਾਈ ਦੇ ਰਹੇ ਹਨ ।

Sanjay Dutt image From shamshera teaser

ਹੋਰ ਪੜ੍ਹੋ : ਅਦਾਕਾਰਾ ਰਵੀਨਾ ਟੰਡਨ ਦੇ ਪਿਤਾ ਦਾ ਦਿਹਾਂਤ, ਅਦਾਕਾਰਾ ਤਸਵੀਰਾਂ ਸਾਂਝੀਆਂ ਕਰਦੇ ਹੋਏ ਹੋਈ ਭਾਵੁਕ

ਇਸ ਟੀਜ਼ਰ ਚ ਦਿਖਾਇਆ ਗਿਆ ਹੈ ਕਿ ਇਹ ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ ਜੋ ਕਿ ਕਿਸੇ ਦੀ ਗੁਲਾਮੀ ਨੂੰ ਪਸੰਦ ਨਹੀਂ ਕਰਦਾ ਨਾ ਤਾਂ ਘਰ ਪਰਿਵਾਰ ਵਾਲਿਆਂ ਦੀ ਤੇ ਨਾ ਹੀ ਕਿਸੇ ਹੋਰ ਦੀ । ਫ਼ਿਲਮ ਦੇ ਤਿੰਨੋ ਅਦਾਕਾਰ ਆਪੋ ਆਪਣਾ ਡਾਇਲਾਗ ਬੋਲਦੇ ਹੋਏ ਨਜ਼ਰ ਆ ਰਹੇ ਹਨ । ਇਸ ਫ਼ਿਲਮ 'ਚ ਰਣਬੀਰ ਕਪੂਰ ਪਹਿਲੀ ਵਾਰ ਦੋਹਰਾ ਕਿਰਦਾਰ ਨਿਭਾ ਰਹੇ ਹਨ ।

Vaani Kapoor

ਯਸ਼ਰਾਜ ਫਿਲਮਜ਼ ਦੇ ਪ੍ਰੋਡਕਸ਼ਨ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਕਰਨ ਮਲਹੋਤਰਾ ਨੇ ਕੀਤਾ ਹੈ। ਇਸ ਫ਼ਿਲਮ ਨੂੰ ਲੈ ਕੇ ਜਿੱਥੇ ਸਟਾਰਕਾਸਟ ਉਤਸ਼ਾਹਿਤ ਹੈ ਉੱਥੇ ਹੀ ਦਰਸ਼ਕ ਵੀ ਲੰਮੇ ਸਮੇਂ ਬਾਅਦ ਰਣਬੀਰ ਕਪੂਰ ਦੀ ਇਸ ਆਉਣ ਵਾਲੀ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਬੀਰ ਕਪੂਰ ਕਈ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ ।ਜਿਸ 'ਚ ਅਜਬ ਪ੍ਰੇਮ ਕੀ ਗਜ਼ਬ ਕਹਾਣੀ, ਬ੍ਰਹਮਾਸਤਰ, ਯੇ ਜਵਾਨੀ ਹੈ ਦੀਵਾਨੀ, ਸੰਜੂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਹਰ ਫ਼ਿਲਮ ਚ' ਉਨ੍ਹਾਂ ਨੇ ਵੱਖਰੇ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ ।

You may also like