ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਣ’ ਦਾ ਟੀਜ਼ਰ ਜਾਰੀ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | March 02, 2022

ਸ਼ਾਹਰੁਖ ਖ਼ਾਨ (Shahrukh khan) ਦੇ ਪ੍ਰਸ਼ੰਸਕ ਉਨ੍ਹਾਂ ਦੀ ਫ਼ਿਲਮਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ । ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਲਈ ਖੁਸ਼ੀ ਦੀ ਖਬਰ ਹੈ । ਉਹ ਇਹ ਹੈ ਕਿ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਣ’ (Pathaan) ਦਾ ਟੀਜ਼ਰ (Teaser) ਰਿਲੀਜ਼ ਹੋ ਚੁੱਕਿਆ ਹੈ । ਜਿਸ ‘ਚ ਅਦਾਕਾਰਾ ਦੀਪਿਕਾ ਪਾਦੂਕੋਣ, ਜਾਨ ਅਬ੍ਰਾਹਮ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਬੈਕਗ੍ਰਾਊਂਡ ‘ਚ ਸ਼ਾਹਰੁਖ ਖ਼ਾਨ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ ।ਇਸ ਦਾ ਟੀਜ਼ਰ ਸਾਂਝਾ ਕਰਦੇ ਹੋਏ ਸ਼ਾਹਰੁਖ ਖ਼ਾਨ ਨੇ ਲਿਖਿਆ ਕਿ ‘ਮੈਂ ਜਾਣਦਾ ਹਾਂ ਕਿ ਇਹ ਲੇਟ ਹੈ, ਪਰ ਡੇਟ ਯਾਦ ਰੱਖਿਓ, ਪਠਾਣ ਦਾ ਟਾਈਮ ਸ਼ੁਰੂ ਹੁੰਦਾ ਹੈ । ਇਹ ਫ਼ਿਲਮ ਅਗਲੇ ਸਾਲ ੨੫ ਜਨਵਰੀ ਨੂੰ ਸਿਨੇਮਾਂ ਘਰਾਂ ‘ਚ ਵੇਖਣ ਨੂੰ ਮਿਲੇਗੀ’।

Deepika Padukone image From Pathaan Movie teaser

ਹੋਰ ਪੜ੍ਹੋ : ਵ੍ਹੀਟ ਗ੍ਰਾਸ ਸਿਹਤ ਦੇ ਲਈ ਹੈ ਬਹੁਤ ਲਾਹੇਵੰਦ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ

ਸ਼ਾਹਰੁਖ ਖ਼ਾਨ ਦੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਦਰਸ਼ਕ ਇੰਤਜ਼ਾਰ ਕਰ ਰਹੇ ਸਨ । ‘ਪਠਾਣ’ ਦੇ ਟੀਜ਼ਰ ਦੀ ਸ਼ੁਰੂਆਤ ਜੌਨ ਅਬ੍ਰਾਹਮ ਦੇ ਡਾਇਲੌਗ ਦੇ ਨਾਲ ਹੁੰਦੀ ਹੈ ।ਜੋ ਕਿ ਸ਼ਾਹਰੁਖ ਖਾਨ ਦੇ ਕਿਰਦਾਰ ਨੂੰ ਦਰਸਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਦੇ ਨਾਲ ਹੀ ਅਦਾਕਾਰਾ ਦੀਪਿਕਾ ਪਾਦੂਕੋਣ ਵੀ ਸ਼ਾਹਰੁਖ ਦੇ ਕਿਰਦਾਰ ਬਾਰੇ ਚਾਨਣਾ ਪਾਉਂਦੀ ਹੋਈ ਦਿਖਾਈ ਦੇ ਰਹੀ ਹੈ ।

john Abraham image From Pathaan Movie Teaser

ਇਕ ਮਿੰਟ ਦੇ ਇਸ ਟੀਜ਼ਰ 'ਚ ਸ਼ਾਹਰੁਖ ਖਾਨ ਦੇ ਲੁੱਕ 'ਤੇ ਪਰਦਾ ਨਹੀਂ ਚੁੱਕਿਆ ਗਿਆ। ਉਸ ਦੀ ਸਿਰਫ਼ ਇਕ ਧੁੰਦਲੀ ਤਸਵੀਰ ਪ੍ਰਸ਼ੰਸਕਾਂ ਦੇ ਸਾਹਮਣੇ ਆਈ ਹੈ ਪਰ ਇਸ ਟੀਜ਼ਰ ਤੋਂ ਸਾਫ਼ ਹੈ ਕਿ ਸ਼ਾਹਰੁਖ ਖਾਨ ਫਿਲਮ 'ਚ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦੇ ਨਜ਼ਰ ਆਉਣਗੇ ਤੇ ਰਾਅ ਏਜੰਟ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਸ਼ਾਹਰੁਖ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ 2018 ਤੋਂ ਬਾਅਦ ਫ਼ਿਲਮ ਪਠਾਣ ‘ਚ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਉਨ੍ਹਾਂ ਦਾ ਬੇਟਾ ਆਰੀਅਨ ਖ਼ਾਨ ਵੀ ਬਤੌਰ ਰਾਈਟਰ ਡੈਬਿਊ ਕਰਨ ਜਾ ਰਿਹਾ ਹੈ ਅਤੇ ਇੱਕ ਵੈੱਬ ਸੀਰੀਜ਼ ਦੇ ਲਈ ਕਹਾਣੀ ਲਿਖ ਰਿਹਾ ਹੈ ।

 

View this post on Instagram

 

A post shared by Shah Rukh Khan (@iamsrk)

You may also like