ਕੁਲਵਿੰਦਰ ਬਿੱਲਾ ਦੇ ਧਾਰਮਿਕ ਗੀਤ ‘ਬੋਲ ਵਾਹਿਗੁਰੂ’ ਦਾ ਟੀਜ਼ਰ ਰਿਲੀਜ਼

written by Shaminder | May 15, 2021

ਗਾਇਕ ਕੁਲਵਿੰਦਰ ਬਿੱਲਾ ਦਾ ਨਵਾਂ ਧਾਰਮਿਕ ਗੀਤ ‘ਬੋਲ ਵਾਹਿਗੁਰੂ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਿੱਕੀ ਖ਼ਾਨ ਦੇ ਲਿਖੇ ਹੋਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਜੈਯ ਕੇ ਨੇ । ਗੀਤ ਦੀ ਫੀਚਰਿੰਗ ‘ਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਕਲਾਕਾਰ ਨਜ਼ਰ ਆ ਰਹੇ ਹਨ ।

Kulwinder And japji Image From Kulwinder Billa Song

ਹੋਰ ਪੜ੍ਹੋ : ਗਾਇਕ ਨਿੰਜਾ ਨੇ ਨਵੀਂ ਜੀਪ ਲਈ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ 

Sardar sohi Image From Kulwinder Billa Song

ਜਿਸ ‘ਚ ਮੁੱਖ ਤੌਰ ‘ਤੇ ਕੁਲਵਿੰਦਰ ਬਿੱਲਾ ਅਤੇ ਜਪੁਜੀ ਖਹਿਰਾ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਮਲਕੀਤ ਰੌਣੀ, ਸਰਦਾਰ ਸੋਹੀ, ਸੀਮਾ ਕੌਸ਼ਲ ਸਣੇ ਕਈ ਵੱਡੇ ਕਲਾਕਾਰ ਵਿਖਾਈ ਦੇ ਰਹੇ ਹਨ ।

Hobby Dhaliwal Image From Kulwinder Billa Song

ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ., ਪ੍ਰਿੰਸ ਕੰਵਲਜੀਤ ਵੀ ਇਸ ਗੀਤ ਦੀ ਫੀਚਰਿੰਗ ‘ਚ ਹਨ । ਇਸ ਧਾਰਮਿਕ ਗੀਤ ‘ਚ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

 

View this post on Instagram

 

A post shared by Kulwinderbilla (@kulwinderbilla)

ਇਸ ਦੇ ਨਾਲ ਹੀ ਗੀਤ ਦੀ ਸ਼ੁਰੂਆਤ ਮੂਲ ਮੰਤਰ ਦੇ ਨਾਲ ਕੀਤੀ ਗਈ ਹੈ, ਪੂਰਾ ਗੀਤ ਤੁਸੀਂ 19 ਮਈ ਨੂੰ ਸੁਣ ਸਕਦੇ ਹੋ । ਇਸ ਗੀਤ ਦੇ ਟੀਜ਼ਰ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਵੀ ਕੁਲਵਿੰਦਰ ਬਿੱਲਾ ਕਈ ਹਿੱਟ ਗੀਤ ਗਾ ਚੁੱਕੇ ਹਨ ।

 

You may also like