ਨਿੰਜਾ ਦੇ ਨਵੇਂ ਗੀਤ ‘ਬੀ ਰੈੱਡੀ’ ਦਾ ਟੀਜ਼ਰ ਰਿਲੀਜ਼

written by Shaminder | April 24, 2021 05:58pm

ਨਿੰਜਾ ਜਲਦ ਹੀ ਆਪਣੇ ਨਵੇਂ ਗੀਤ ‘ਬੀ ਰੈੱਡੀ’ ਦੇ ਨਾਲ ਹਾਜ਼ਰ ਹੋਣਗੇ । ਉਸ ਦੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਜਿਸ ‘ਚ ਯਾਦ ਗਰੇਵਾਲ, ਨਿੰਜਾ, ਮਹਾਬੀਰ ਭੁੱਲਰ ਸਣੇ ਕਈ ਕਲਾਕਾਰ ਫੀਚਰਿੰਗ ‘ਚ ਦਿਖਾਈ ਦੇਣਗੇ । ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ । ਜਦੋਂਕਿ ਮਿਊਜ਼ਿਕ ਦੇਸੀ ਕਰਿਊ ਦਾ ਹੋਵੇਗਾ । ਇਹ ਗੀਤ 27 ਅਪ੍ਰੈਲ ਨੂੰ ਰਿਲੀਜ਼ ਹੋਏਗਾ। ਫਿਲਹਾਲ ਇਸ ਗੀਤ ਦਾ ਟੀਜ਼ਰ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।

Yaad Grewal Image From Ninja Song

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਕਿਸ਼ੋਰ ਨਾਂਦਲਸਕਰ ਦਾ ਕੋਰੋਨਾ ਨਾਲ ਹੋਇਆ ਦਿਹਾਂਤ

Ninja Image From Ninja's Song

ਹੈਪੀ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਣ ਵਾਲਾ ਇਹ ਤੀਸਰਾ ਗੀਤ ਹੋਵੇਗਾ। ਇਸ ਤੋਂ ਪਹਿਲਾ ਹੈਪੀ ਆਪਣੇ ਚੈਨਲ 'ਤੇ ਵਾਹਗੁਰੂ ਅਤੇ ਕਿਸਾਨੀ ਹੋਕਾ ਗੀਤ ਰਿਲੀਜ਼ ਕਰ ਚੁੱਕੇ ਹਨ। ਜੋ ਹੈਪੀ ਦੀ ਆਵਾਜ਼ ਵਿਚ ਹੀ ਸੀ।

ਪਰ ਹੈਪੀ ਦੇ ਚੈਨਲ 'ਤੇ ਆਉਣ ਵਾਲਾ ਇਹ ਤੀਸਰਾ ਗੀਤ ਤਹਾਨੂੰ ਸਭ ਨੂੰ ਨਿੰਜਾ ਦੀ ਆਵਾਜ਼ ਵਿਚ ਸੁਨਣ ਨੂੰ ਮਿਲੇਗਾ। ਇਸ ਗੀਤ ਨੂੰ ਸੁਣਨ ਲਈ ਫੈਨਜ਼ ਨੂੰ 27 ਅਪ੍ਰੈਲ ਦਾ ਇੰਤਜ਼ਾਰ ਕਰਨਾ ਪਵੇਗਾ।

 

You may also like