ਦਫਤਰ ਵਿੱਚ ਕੰਮ ਦੇ ਤਣਾਅ ਕਾਰਨ ਹੋ ਸਕਦੀਆਂ ਹਨ ਦਿਲ ਸੰਬੰਧੀ ਇਹ ਸਮੱਸਿਆਵਾਂ

Written by  Gourav Kochhar   |  June 29th 2018 01:49 PM  |  Updated: June 29th 2018 01:49 PM

ਦਫਤਰ ਵਿੱਚ ਕੰਮ ਦੇ ਤਣਾਅ ਕਾਰਨ ਹੋ ਸਕਦੀਆਂ ਹਨ ਦਿਲ ਸੰਬੰਧੀ ਇਹ ਸਮੱਸਿਆਵਾਂ

ਦਫਤਰ ਵਿੱਚ ਕੰਮ ਦੇ ਤਣਾਅ ਕਾਰਨ ਦਿਲ ਸੰਬੰਧੀ ਸਮੱਸਿਆਵਾਂ ਅਤੇ ਸ਼ੂਗਰ ਰੋਗ ਦਾ ਖਤਰਾ ਰਹਿੰਦਾ ਹੈ | ਇੱਕ ਅਧਿਐਨ 'ਚ ਪਾਇਆ ਗਿਆ ਕਿ ਜਿਨ੍ਹਾਂ ਪੁਰਸ਼ਾਂ ਨੂੰ ਦਿਲ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ. ਉਨ੍ਹਾਂ ਲਈ ਕੰਮ ਤੋਂ ਹੋਣ ਵਾਲਾ ਤਣਾਅ ਵੱਧ ਖ਼ਤਰਨਾਕ ਹੁੰਦਾ ਹੈ | ਔਰਤਾਂ 'ਚ ਇਸ ਖ਼ਤਰੇ ਦਾ ਕੋਈ ਸਬੂਤ ਨਹੀਂ ਮਿਲਿਆ | ਅਧਿਐਨ ਨੇ ਦਿਖਾਇਆ ਕਿ ਔਰਤਾਂ ਦੇ ਮੁਕਾਬਲੇ ਮਰਦਾਂ 'ਚ ਖਤਰਾ 6 ਗੁਣਾ ਵੱਧ ਹੁੰਦਾ ਹੈ |

tensions

ਯੂਨੀਵਰਸਿਟੀ ਆਫ ਲੰਡਨ ਦੇ ਖੋਜਕਰਤਾਵਾਂ ਨੇ ਯੂਕੇ, ਫਰਾਂਸ, ਫਿਨਲੈਂਡ ਅਤੇ ਸਵੀਡਨ ਦੇ ਦਸ ਲੱਖ ਤੋਂ ਵੱਧ ਲੋਕਾਂ ਤੇ ਅਧਿਐਨ ਕੀਤਾ | ਜਿਨ੍ਹਾਂ ਚੋਂ 3,441 ਲੋਕਾਂ ਨੂੰ ਦਿਲ ਦੀਆਂ ਸਮੱਸਿਆਵਾਂ ਸਨ | ਇਹਨਾਂ ਲੋਕਾਂ ਨੂੰ ਇੱਕ ਪ੍ਰਸ਼ਨਾਵਲੀ ਦਿੱਤੀ ਗਈ | ਜਿਸ ਵਿੱਚ ਉਹਨਾਂ ਦੀ ਜੀਵਨਸ਼ੈਲੀ ਅਤੇ ਡਾਕਟਰੀ ਅੰਕੜਿਆਂ ਨਾਲ ਜੁੜੇ ਸ਼ਵਾਲ ਸਨ | ਅਧਿਐਨ ਵਿਚ ਪਾਇਆ ਗਿਆ ਕਿ ਜਿਨ੍ਹਾਂ ਪੁਰਸ਼ਾਂ ਨੂੰ ਦਫਤਰ ਦੇ ਕੰਮ ਕਾਰਨ ਤਣਾਅ ਹੁੰਦਾ ਸੀ | ਉਨ੍ਹਾਂ ਚ 68 ਪ੍ਰਤੀਸ਼ਤ ਛੇਤੀ ਮੌਤ ਦੀ ਸੰਭਾਵਨਾ ਵੇਖੀ ਗਈ | ਹਾਲਾਂਕਿ ਔਰਤਾਂ ਵਿੱਚ ਅਜਿਹੀ ਕੋਈ ਸੰਭਾਵਨਾ ਨਹੀਂ ਦਿਖੀ |

Health News

office tensions

ਅਧਿਐਨਕਰਤਾ ਕਹਿੰਦੇ ਹਨ ਕਿ ਕੰਮ ਦੇ ਤਣਾਅ ਕਾਰਨ ਦਿਮਾਗ 'ਚ ਕੋਰਟੀਸੋਲ ਹਾਰਮੋਨ ਵੱਧ ਜਾਂਦੇ ਹਨ | ਜਿਸ ਨਾਲ ਖੂਨ ਦਾ ਵਹਾਅ ਵਿਗੜ ਜਾਂਦਾ ਹੈ ਤੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਬਣ ਜਾਂਦੀ ਹੈ.

ਦਫਤਰ tensions


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network