ਸਤਿੰਦਰ ਸੱਤੀ ਦਾ ਨਵਾਂ ਗੀਤ ਤੇਰੇ ਆਲੀ ਸਰਦਾਰਨੀ ਦਾ ਪੀਟੀਸੀ ਪੰਜਾਬੀ 'ਤੇ ਹੋਏਗਾ ਪ੍ਰੀਮੀਅਰ
ਸਤਿੰਦਰ ਸੱਤੀ ਦਾ ਨਵਾਂ ਗੀਤ ਤੇਰੀ ਆਲੀ ਸਰਦਾਰਨੀ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਨੂੰ ਸਤਿੰਦਰ ਸੱਤੀ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਜਦਕਿ ਗੀਤ ਦੇ ਵੀਡੀਓ 'ਚ ਵੀ ਸਤਿੰਦਰ ਸੱਤੀ ਹੀ ਨਜ਼ਰ ਆ ਰਹੇ ਨੇ । ਇਸ ਗੀਤ 'ਚ ਸਤਿੰਦਰ ਸੱਤੀ ਨੇ ਘੈਂਟ ਜੱਟੀ ਦੀ ਗੱਲ ਕੀਤੀ ਹੈ ਜੋ ਨੱਚਣ ਗਾਉਣ ਦਾ ਸ਼ੌਕ ਰੱਖਦੀ ਹੈ । ਇਸ ਗੀਤ ਦਾ ਵੀਡੀਓ ਵੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ।
ਹੋਰ ਵੇਖੋ:ਕੇਕ ਚੋਰੀ ਕਰਦੀ ਹੋਈ ਫੜੀ ਗਈ ਸਨੀ ਲਿਓਨੀ, ਦੇਖੋ ਵਾਇਰਲ ਵੀਡਿਓ
satinder satti new song tere ali sardarni
ਇਸ ਗੀਤ ਨੂੰ ਪੀਟੀਸੀ ਪੰਜਾਬੀ 'ਤੇ ਵੀ 27 ਮਾਰਚ ਤੋਂ ਵੇਖਿਆ ਜਾ ਸਕਦਾ ਹੈ । ਪੀਟੀਸੀ ਪੰਜਾਬੀ 'ਤੇ ਇਸ ਗੀਤ ਦਾ ਪ੍ਰੀਮੀਅਰ ਸਵੇਰੇ ਦਸ ਵਜੇ ਕੀਤਾ ਜਾਵੇਗਾ ।ਇਸ ਗੀਤ ਨੂੰ ਤੁਸੀਂ ਪੀਟੀਸੀ ਚੱਕ ਦੇ 'ਤੇ ਵੀ ਵੇਖ ਸਕਦੇ ਹੋ ।
ਹੋਰ ਵੇਖੋ: ਗੁਰਦਾਸ ਮਾਨ ਦੀ ਗਾਇਕੀ ਕਿਸੇ ਨੂੰ ਵੀ ਕਰ ਸਕਦੀ ਹੈ ਮਸਤ,ਵੀਡੀਓ ‘ਚ ਵੇਖੋ ਕਿਸ ਤਰ੍ਹਾਂ ਮਸਤੀ ‘ਚ ਝੂਮਣ ਲੱਗਿਆ ਇਹ ਸ਼ਖਸ
https://www.youtube.com/watch?v=qx3szkXWLuA
ਸਤਿੰਦਰ ਸੱਤੀ ਇੱਕ ਅਜਿਹੇ ਗਾਇਕਾ ਹਨ ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ । ਜਿੱਥੇ ਉਹ ਐਂਕਰਿੰਗ 'ਚ ਮਹਾਰਤ ਰੱਖਦੇ ਨੇ, ਉਥੇ ਹੀ ਉਨ੍ਹਾਂ ਦੀ ਸ਼ਾਇਰੀ ਵੀ ਬਾਕਮਾਲ ਹੈ ।